ਹਿਮਾਚਲ ''ਚ ਬਾਹਰੋ ਆ ਕੇ ਲੋਕ ਸੂਬੇ ਦਾ ਮਾਹੌਲ ਖਰਾਬ ਨਾ ਕਰਨ, ਜ਼ਿੰਮੇਵਾਰੀ ਸਮਝੋ: DGP

Saturday, May 09, 2020 - 07:27 PM (IST)

ਹਿਮਾਚਲ ''ਚ ਬਾਹਰੋ ਆ ਕੇ ਲੋਕ ਸੂਬੇ ਦਾ ਮਾਹੌਲ ਖਰਾਬ ਨਾ ਕਰਨ, ਜ਼ਿੰਮੇਵਾਰੀ ਸਮਝੋ: DGP

ਸ਼ਿਮਲਾ-ਹਿਮਾਚਲ ਪ੍ਰਦੇਸ਼ ਪੁਲਸ ਡਾਇਰੈਕਟਰ ਐੱਸ.ਆਰ.ਮਰੜੀ ਨੇ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਹੈ ਕਿ ਉਹ ਇੱਥੋ ਦਾ ਮਾਹੌਲ ਖਰਾਬ ਨਾ ਕਰਨ ਅਤੇ ਆਪਣੀ ਜ਼ਿੰਮੇਵਾਰੀ ਨੂੰ ਸਮਝਣ। ਹੋਮ ਕੁਆਰੰਟੀਨ ਦੇ ਆਦੇਸ਼ਾਂ ਦਾ ਸਖਤਾਈ ਨਾਲ ਪਾਲਣ ਕਰੋ, ਮਜ਼ਾਕ ਨਾ ਉਡਾਓ। ਉਨ੍ਹਾਂ ਨੇ ਅੱਜ ਇਹ ਵੀ ਕਿਹਾ ਹੈ ਕਿ ਸੂਬੇ 'ਚ ਕੋਰੋਨਾ ਖਿਲਾਫ ਸਾਡੀ ਦੂਜੀ ਲੜਾਈ ਸ਼ੁਰੂ ਹੋਈ ਹੈ। ਇਸ ਦਾ ਕਾਰਨ ਬਾਹਰੀ ਸੂਬਿਆਂ ਤੋਂ ਆਏ ਲੋਕ ਹਨ। ਇਸ ਦੇ ਲਈ ਬਾਹਰੋ ਆਏ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਹੋਵੇਗੀ। ਬਾਹਰੀ ਸੂਬਿਆਂ ਤੋਂ ਆਏ ਲੋਕ ਘਰ ਤੋਂ ਬਾਹਰ ਨਾ ਨਿਕਲਣ। ਘਰ 'ਚ ਹੀ ਪਰਿਵਾਰ ਦੇ ਮੈਂਬਰਾਂ ਤੋਂ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣ। ਘਰ 'ਚ ਰਹਿੰਦਿਆਂ ਹੋਇਆ ਮਾਸਕ ਪਹਿਨਣ। ਹੋਮ ਕੁਆਰੰਟੀਨ ਦੇ ਸਾਰੇ ਆਦੇਸ਼ਾਂ ਦਾ ਪਾਲਣ ਕਰਨ। 14 ਦਿਨਾਂ ਤੱਕ ਕੁਆਰੰਟੀਨ 'ਚ ਰਹਿਣਾ ਜਰੂਰੀ ਹੈ। ਸਬੰਧਿਤ ਡੀ.ਸੀ. ਚਾਹੇ ਤਾਂ ਕੁਆਰੰਟੀਨ ਦੀ ਮਿਆਦ ਨੂੰ ਵਧਾ ਵੀ ਸਕਦੇ ਹਨ। 

ਡੀ.ਜੀ.ਪੀ ਨੇ ਕਿਹਾ ਹੈ ਕਿ ਹੋਮ ਕੁਆਰੰਟੀਨ ਦੇ ਆਦੇਸ਼ਾਂ ਦੀ ਉਲੰਘਣਾ ਦੀਆਂ ਕੁਝ ਸ਼ਿਕਾਇਤਾਂ ਉਨ੍ਹਾਂ ਕੋਲ ਪਹੁੰਚੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸ਼ਿਮਲਾ ਜ਼ਿਲਾ ਹੋਮ ਕੁਆਰੰਟੀਨ ਦੀ ਉਲੰਘਣਾ ਦੇ 18 ਅਤੇ ਕਾਂਗੜਾ 'ਚ 36 ਮਾਮਲੇ ਦਰਜ ਕੀਤੇ ਗਏ ਹਨ। ਹੋਮ ਕੁਆਰੰਟੀਨ ਕੋਈ ਸਜ਼ਾ ਨਹੀਂ ਹੈ ਪਰ ਜਿਨਾਂ ਲੋਕਾਂ ਖਿਲਾਫ ਮਾਮਲੇ ਦਰਜ ਹਨ, ਉਨ੍ਹਾਂ ਨੂੰ ਸਜ਼ਾ ਵੀ ਹੋ ਸਕਦੀ ਹੈ।


author

Iqbalkaur

Content Editor

Related News