ਇਸ ਤਰ੍ਹਾਂ ਸੁਰਖੀਆਂ ’ਚ ਆਈ ਸੀ ਪਹਿਲੀ ਮਹਿਲਾ ਡੀ.ਜੀ.ਪੀ. ਕੰਚਨ ਚੌਧਰੀ

08/28/2019 1:31:54 PM

ਨਵੀਂ ਦਿੱਲੀ— ਭਾਰਤ ਦੀ ਪਹਿਲੀ ਮਹਿਲਾ ਡੀ.ਜੀ.ਪੀ. ਕੰਚਨ ਚੌਧਰੀ ਭੱਟਾਚਾਰੀਆ ਦਾ ਸੋਮਵਾਰ ਰਾਤ ਮੁੰਬਈ ’ਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਪਰਿਵਾਰ ਦਾ ਪੁਸ਼ਤੈਨੀ ਘਰ ਅੰਮ੍ਰਿਤਸਰ ’ਚ ਹੈ, ਜਿਸ ਦੀ ਜ਼ਮੀਨ ’ਤੇ ਨਗਰ ਨਿਗਮ ਵਲੋਂ ਆਪਣਾ ਦਾਅਵਾ ਕੀਤਾ ਗਿਆ ਸੀ। ਕੰਚਨ ਦੀ ਭੈਣ ਕਵਿਤਾ ਚੌਧਰੀ ਨੇ ਦੂਰਦਰਸ਼ਨ ’ਤੇ ਪ੍ਰਸਿੱਧ ਸੀਰੀਅਲ ‘ਉਡਾਣ’ ਟੈਲੀਕਾਸਟ ਕੀਤਾ ਸੀ, ਜਿਸ ਵਿਚ ਕੰਚਨ ਨੂੰ ਇਕ ਨੌਜਵਾਨ ਕੁੜੀ ਦੇ ਰੂਪ ’ਚ ਪੇਸ਼ ਕੀਤਾ ਗਿਆ ਸੀ। ਜੋ ਸਾਰੀਆਂ ਰੁਕਾਵਟਾਂ ਵਿਰੁੱਧ ਇਕ ਪੁਲਸ ਅਧਿਕਾਰੀ ਬਣਨ ਦਾ ਸੁਪਨਾ ਰੱਖਦੀ ਸੀ। ਇਸ ਨੇ ਕੰਚਨ ਦੇ ਸੰਘਰਸ਼ ਨੂੰ ਅਮਰ ਕਰ ਦਿੱਤਾ ਅਤੇ ਉਹ ਸਥਾਨਕ ਲੋਕਾਂ ਦਰਮਿਆਨ ਲੋਕਪਿ੍ਰਯ ਹੋ ਗਈ। 

ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਸ਼੍ਰੀ ਰਾਮ ਆਸ਼ਰਮ ਸਕੂਲ ਤੋਂ ਕੀਤੀ ਸੀ। ਬਾਕੀ ਦੀ ਪੜ੍ਹਾਈ ਉਨ੍ਹਾਂ ਨੇ ਹਿੰਦੂ ਕਾਲਜ ਅਤੇ ਸਰੂਪ ਰਾਣੀ ਗਵਰਨਮੈਂਟ ਕਾਲਜ ਫਾਰ ਵਿਮੈਨ ’ਚ ਤੋਂ ਕੀਤੀ। 1973 ਬੈਚ ਦੀ ਆਈ.ਪੀ.ਸੀ. ਅਧਿਕਾਰੀ ਕੰਚਨ 2004 ’ਚ ਉਤਰਾਖੰਡ ਦੀ ਡੀ.ਜੀ.ਪੀ. ਬਣੀ। ਉਨ੍ਹਾਂ ਨੇ 2017 ’ਚ ਅਹੁਦਾ ਗ੍ਰਹਿਣ ਕੀਤਾ ਸੀ। ਆਪਣੇ ਅਲਮਾ ਮੇਟਰ ਨਾਲ ਸੰਬੰਧਾਂ ਨੂੰ ਮੁੜ ਜਿਉਂਦੇ ਕਰਨ ਲਈ ਕੰਚਨ ਨੇ ਸਾਬਕਾ ਵਿਦਿਆਰਥੀਆਂ ਦੀ ਇਕ ਬੈਠਕ ’ਚ ਹਿੱਸਾ ਲਿਆ। 

2006 ’ਚ ਉਨ੍ਹਾਂ ਨੇ ਇੱਥੇ ਸ਼੍ਰੀ ਰਾਮ ਆਸ਼ਰਮ ਸੀਨੀਅਰ ਸੈਕੰਡਕਰੀ ਸਕੂਲ ਦਾ ਦੌਰਾ ਕੀਤਾ ਅਤੇ ਸਾਲਾਨਾ ਪੁਰਸਕਾਰ ਵੰਡ ਸਮਾਰੋਹ ਦੀ ਪ੍ਰਧਾਨਗੀ ਕੀਤੀ। ਸ਼੍ਰੀ ਰਾਮ ਆਸ਼ਰਮ ਸੋਸਾਇਟੀ ਦੇ ਸਿੱਖਿਅਕ ਸਲਾਹਕਾਰ ਐੱਸ.ਐੱਨ. ਜੋਸ਼ੀ ਨੇ ਉਨ੍ਹਾਂ ਨਾਲ ਗੱਲਬਾਤ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ਕਮਰਿਆਂ ਨੂੰ ਦੇਖਣ ਲਈ ਗਈ, ਜਿੱਥੇ ਉਹ ਆਪਣੇ ਸਕੂਲ ਦੇ ਦਿਨਾਂ ’ਚ ਬੈਠਦੀ ਸੀ।

ਕੰਚਨ ਨੇ ਅਕਤੂਬਰ 2007 ’ਚ ਗਵਰਨਮੈਂਟ ਕਾਲਜ ਫਾਰ ਵਿਮੈਨ ਦੇ ਸਾਬਕਾ ਵਿਦਿਆਰਥੀਆਂ ਦੀ ਬੈਠਕ ’ਚ ਹਿੱਸਾ ਲਿਆ ਸੀ। ਕਾਲਜ ਦੇ ਅੰਗਰੇਜ਼ੀ ਵਿਭਾਗ ਦੇ ਸਾਬਕਾ ਮੁਖੀ ਡਾ. ਲਖਵਿੰਦਰ ਸਿੰਘ ਗਿੱਲ, ਜੋ ਮੌਜੂਦਾ ਸਮੇਂ ਡੀ.ਪੀ.ਆਈ. ਕਾਲਜ ਦੇ ਡਿਪਟੀ ਡਾਇਰੈਕਟਰ ਹਨ ਨੇ ਯਾਦ ਕੀਤਾ ਕਿ ਅਲਮਾ ਮੇਟਰ ਕੰਚਨ ਦੇ ਦੌਰੇ ਦੌਰਾਨ ਉਨ੍ਹਾਂ ਨੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਸਨ।


DIsha

Content Editor

Related News