DGCA ਦਾ ਨਿਰਦੇਸ਼, ਵਿਚਕਾਰਲੀ ਸੀਟ ਖਾਲੀ ਰੱਖਣ ਏਅਰ ਲਾਈਨਜ਼
Monday, Jun 01, 2020 - 10:07 PM (IST)
ਨਵੀਂ ਦਿੱਲੀ (ਰਾਈਟਰ)- ਕੋਰੋਨਾ ਵਾਇਰਸ ਦੇ ਚੱਲਦੇ ਫਲਾਈਟ ਦੇ ਵਿਚਕਾਰਲੀ ਸੀਟ ਖਾਲੀ ਰੱਖਣ ਦੇ ਲਈ ਡੀ. ਜੀ. ਸੀ. ਏ. ਨੇ ਏਅਰ ਲਾਈਨਜ਼ ਨੂੰ ਫਰਮਾਨ ਜਾਰੀ ਕੀਤਾ ਹੈ ਕਿ ਏਅਰ ਲਾਈਨਜ਼ ਟਿਕਟ ਇਸ ਹਿਸਾਬ ਨਾਲ ਬੁੱਕ ਕਰਨ ਕਿ 2 ਯਾਤਰੀਆਂ ਦੇ ਵਿਚਕਾਰਲੀ ਸੀਟ ਖਾਲੀ ਰਹਿ ਸਕੇ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਜੇਕਰ ਯਾਤਰੀਆਂ ਦੀ ਸੰਖਿਆਂ ਜ਼ਿਆਦਾ ਹੋਵੇ ਤੇ ਵਿਚਕਾਰਲੀ ਸੀਟ ਖਾਲੀ ਰੱਖਣਾ ਸੰਭਵ ਨਾ ਹੋਵੇ ਤਾਂ ਅਜਿਹੀ ਸਥਿਤੀ 'ਚ ਵਿਚਕਾਰਲੀ ਸੀਟ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਅਜਿਹੇ ਯਾਤਰੀਆਂ ਨੂੰ ਥ੍ਰੀ-ਲੇਅਰ ਮਾਸਕ ਤੇ ਫੇਸ ਸ਼ੀਲਡ ਉੱਪਲਬਧ ਕਰਵਾਈ ਜਾਵੇ ਤਾਂਕਿ ਕੋਰੋਨਾ ਵਾਇਰਸ ਤੋਂ ਉਸਦਾ ਪੂਰੀ ਤਰ੍ਹਾਂ ਬਚਾਅ ਹੋ ਸਕੇ। ਜੇਕਰ ਤਿੰਨ ਯਾਤਰੀ ਇਕ ਹੀ ਪਰਿਵਾਰ ਦੇ ਹੋਣ ਤਾਂ ਵਿਚਕਾਰ ਵਾਲੀ ਸੀਟ ਖਾਲੀ ਰੱਖਣ ਦੀ ਜ਼ਰੂਰਤ ਨਹੀਂ ਹੈ।