DGCA ਨੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ’ਤੇ Indigo ਦੇ ਦੋ ਪਾਇਲਟਾਂ ਦੇ ਲਾਈਸੈਂਸ ਕੀਤੇ ਰੱਦ

Thursday, Jul 27, 2023 - 01:29 PM (IST)

DGCA ਨੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ’ਤੇ Indigo ਦੇ ਦੋ ਪਾਇਲਟਾਂ ਦੇ ਲਾਈਸੈਂਸ ਕੀਤੇ ਰੱਦ

ਨਵੀਂ ਦਿੱਲੀ (ਭਾਸ਼ਾ) – ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ. ਜੀ. ਸੀ.ਏ.) ਨੇ ਸੁਰੱਖਿਆ ਨਿਯਮਾਂ ਅਤੇ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸ. ਓ. ਪੀ.) ਦੀ ਉਲੰਘਣਾ ਦੇ ਮਾਮਲੇ ਵਿਚ ਇੰਡੀਗੋ ਦੇ ਦੋ ਪਾਲਟਾਂ ਦੇ ਲਾਈਸੈਂਸ ਰੱਦ ਕਰ ਦਿੱਤੇ ਹਨ। ਇਹ ਮਾਮਲਾ ਪਿਛਲੇ ਮਹੀਨੇ ਅਹਿਮਦਾਬਾਦ ਹਵਾਈ ਅੱਡੇ ’ਤੇ ਜਹਾਜ਼ ਦੇ ਲੈਂਡਿੰਗ ਦੇ ਸਮੇਂ ਦਾ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਡਾਣ ਦੇ ਇੰਚਾਰਜ ਪਾਇਲਟ ਦਾ ਲਾਈਸੈਂਸ ਤਿੰਨ ਮਹੀਨਿਆਂ ਲਈ ਜਦ ਕਿ ਕੋ-ਪਾਇਲਟ ਦਾ ਲਾਈਸੈਂਸ ਇਕ ਮਹੀਨੇ ਲਈ ਰੱਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਦੇਸ਼ ਛੱਡ ਕੇ ਵਿਦੇਸ਼ ਜਾ ਰਹੇ ਭਾਰਤੀਆਂ ਦੀ ਗਿਣਤੀ 'ਚ ਵਾਧਾ ਜਾਰੀ, ਇਨ੍ਹਾਂ ਦੇਸ਼ਾਂ ਦੀ ਲੈ ਰਹੇ ਨਾਗਰਿਕਤਾ

ਬੈਂਗਲੁਰੂ ਤੋਂ 15 ਜੂਨ ਨੂੰ ਅਹਿਮਦਾਬਾਦ ਜਾ ਰਹੇ ਇੰਡੀਗੋ ਦੇ ਜਹਾਜ਼ ਦੀ ਲੈਂਡਿੰਗ ਸਮੇਂ ਉਸ ਦਾ ਪਿਛਲਾ ਹਿੱਸਾ ਜ਼ਮੀਨ ਨੂੰ ਛੂਹ ਗਿਆ ਸੀ, ਜਿਸ ਤੋਂ ਬਾਅਦ ਡੀ. ਜੀ. ਸੀ. ਏ. ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਇਲਾਵਾ ਜਾਂਚ ਪੂਰੀ ਹੋਣ ਤੱਕ ਦੋਵੇਂ ਪਾਇਲਟ ਨੂੰ ਉਡਾਣ ਦੀ ਇਜਾਜ਼ਤ ਨਹੀਂ ਦੇਣ ਦਾ ਹੁਕਮ ਦਿੱਤਾ ਸੀ। ਡੀ. ਜੀ. ਸੀ. ਏ. ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਅਹਿਮਦਾਬਾਦ ’ਚ 15 ਜੂਨ ਨੂੰ ਉਤਰਦੇ ਸਮੇਂ ਏਅਰਬੱਸ 321 ਦਾ ਪਿਛਲਾ ਹਿੱਸਾ ਜ਼ਮੀਨ ਨਾਲ ਟਕਰਾ ਗਿਆ ਸੀ।

ਡੀ. ਜੀ. ਸੀ. ਏ. ਨੇ ਆਪਣੀ ਜਾਂਚ ’ਚ ਦੇਖਿਆ ਕਿ ਚਾਲਕ ਦਲ ਨੇ ਐੱਸ. ਓ. ਪੀ. ਦੀ ਉਲੰਘਣਾ ਕਰਦੇ ਹੋਏ ਜਹਾਜ਼ ਉਤਾਰਿਆ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਦੋਵੇਂ ਪਾਇਲਟ ਨੂੰ ਕਾਰਣ ਦੱਸੋ ਨੋਟਿਸ ਭੇਜ ਦਿੱਤਾ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੇ ਜਵਾਬ ਸੁਣਨ ਅਤੇ ਹੋਰ ਤੱਥਾਂ ਦੀ ਜਾਂਚ ਕਰਨ ਤੋਂ ਬਾਅਦ ਸਬੰਧਤ ਨਿਯਮਾਂ ਅਤੇ ਐੱਸ. ਓ. ਪੀ. ਦੀ ਉਲੰਘਣਾ ਕਰਨ ਦੇ ਦੋਸ਼ ’ਚ ਇੰਚਾਰਜ ਪਾਇਲਟ ਦਾ ਲਾਈਸੈਂਸ ਤਿੰਨ ਮਹੀਨਿਆਂ ਲਈ ਅਤੇ ਕੋ-ਪਾਇਲਟ ਦਾ ਲਾਈਸੈਂਸ ਇਕ ਮਹੀਨੇ ਲਈ ਰੱਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ITR ਫਾਈਲ ਕਰਨ ਦੀ ਆਖ਼ਰੀ ਮਿਤੀ ਆਈ ਨੇੜੇ; 80 ਲੱਖ ਲੋਕਾਂ ਨੂੰ  ਮਿਲਿਆ ਟੈਕਸ ਰਿਫੰਡ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Harinder Kaur

Content Editor

Related News