10ਵੀਂ-12ਵੀਂ ਪਾਸ ਉਮੀਦਵਾਰਾਂ ਲਈ ਨਿਕਲੀ ਫ਼ੌਜ ''ਚ ਭਰਤੀ
Tuesday, Jan 14, 2025 - 04:56 PM (IST)
ਨਵੀਂ ਦਿੱਲੀ- ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਨੂੰ ਡਾਇਰੈਕਟੋਰੇਟ ਜਨਰਲ ਆਫ਼ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (DGAFMS) 'ਚ ਨੌਕਰੀ ਲਈ ਵਧੀਆ ਮੌਕਾ ਮਿਲ ਰਿਹਾ ਹੈ। ਹਾਲ ਹੀ 'ਚ DGAFMS ਨੇ ਅਕਾਊਂਟੈਂਟ, ਸਟੈਨੋਗ੍ਰਾਫਰ, LDC ਕਲਰਕ, ਸਟੋਰ ਕੀਪਰ, ਫਾਇਰਮੈਨ, ਕੁੱਕ, MTS ਸਮੇਤ ਕਈ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਸ ਭਰਤੀ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ। ਅਧਿਕਾਰਤ ਵੈੱਬਸਾਈਟ dgafms24.onlineapplicationform.org 'ਤੇ ਆਨਲਾਈਨ ਫਾਰਮ ਭਰੇ ਜਾ ਰਹੇ ਹਨ। ਉਮੀਦਵਾਰ ਇਸ ਭਰਤੀ ਲਈ 06 ਫਰਵਰੀ 2025 ਤੱਕ ਅਪਲਾਈ ਕਰ ਸਕਦੇ ਹਨ।
ਯੋਗਤਾ
ਡਾਇਰੈਕਟਰ ਜਨਰਲ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (DGAFMS) ਦੀ ਇਸ ਭਰਤੀ ਲਈ ਉਮੀਦਵਾਰਾਂ ਨੂੰ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ, 12ਵੀਂ ਪਾਸ ਹੋਣੀ ਚਾਹੀਦੀ ਹੈ। B.Com ਉਮੀਦਵਾਰ ਅਕਾਊਂਟੈਂਟ ਲਈ ਅਪਲਾਈ ਕਰ ਸਕਦੇ ਹਨ। 12ਵੀਂ ਪਾਸ ਉਮੀਦਵਾਰਾਂ ਲਈ ਲੇਖਾਕਾਰ ਦੇ ਅਹੁਦੇ ਲਈ ਅਪਲਾਈ ਕਰਨ ਲਈ 2 ਸਾਲ ਦਾ ਤਜ਼ਰਬਾ ਵੀ ਜ਼ਰੂਰੀ ਹੈ। ਇਸ ਤੋਂ ਇਲਾਵਾ ਸਟੈਨੋਗ੍ਰਾਫਰ ਗ੍ਰੇਡ 2 ਲਈ ਡਿਕਟੈਸ਼ਨ, ਮੈਨੂਅਲ ਟਾਈਪਰਾਈਟਰ ਅਤੇ ਕੰਪਿਊਟਰ ਦੀ ਸਪੀਡ ਵੀ ਤੈਅ ਕੀਤੀ ਗਈ ਹੈ।
ਉਮਰ ਹੱਦ
ਹਥਿਆਰਬੰਦ ਬਲਾਂ ਦੀ ਇਸ ਭਰਤੀ ਲਈ ਉਮੀਦਵਾਰਾਂ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ। ਪੋਸਟ ਮੁਤਾਬਕ ਵੱਧ ਤੋਂ ਵੱਧ ਉਮਰ 25-30 ਸਾਲ ਰੱਖੀ ਗਈ ਹੈ। ਰਾਖਵੀਆਂ ਸ਼੍ਰੇਣੀਆਂ ਨੂੰ ਨਿਯਮਾਂ ਅਨੁਸਾਰ ਵੱਧ ਉਮਰ ਵਿਚ ਛੋਟ ਦਿੱਤੀ ਗਈ ਹੈ।
ਤਨਖਾਹ
ਚੁਣੇ ਗਏ ਉਮੀਦਵਾਰਾਂ ਨੂੰ ਪੋਸਟ ਦੇ ਅਨੁਸਾਰ 18,000/- ਰੁਪਏ ਤੋਂ 92,300/- ਰੁਪਏ ਪ੍ਰਤੀ ਮਹੀਨਾ ਤੱਕ ਦੀ ਤਨਖਾਹ ਦਿੱਤੀ ਜਾਵੇਗੀ।
ਚੋਣ ਪ੍ਰਕਿਰਿਆ
ਇਨ੍ਹਾਂ ਅਸਾਮੀਆਂ 'ਤੇ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਟਾਈਪਿੰਗ ਟੈਸਟ/ਸ਼ਾਰਟ ਹੈਂਡ ਟੈਸਟ/ਟ੍ਰੇਡ ਟੈਸਟ ਆਦਿ ਰਾਹੀਂ ਕੀਤੀ ਜਾਵੇਗੀ।
ਅਰਜ਼ੀ ਫੀਸ
ਸਾਰੀਆਂ ਸ਼੍ਰੇਣੀਆਂ ਦੇ ਉਮੀਦਵਾਰ ਇਸ ਭਰਤੀ ਲਈ ਫਾਰਮ ਬਿਲਕੁਲ ਮੁਫ਼ਤ ਭਰ ਸਕਦੇ ਹਨ।
ਇੰਝ ਹੋਵੇਗੀ ਚੋਣ
ਲਿਖਤੀ ਪ੍ਰੀਖਿਆ ਵਿੱਚ ਜਨਰਲ ਇੰਟੈਲੀਜੈਂਸ ਐਂਡ ਰਿਜ਼ਨਿੰਗ, ਜਨਰਲ ਇੰਗਲਿਸ਼, ਨਿਊਮੇਰਿਕਲ ਐਪਟੀਟਿਊਡ ਅਤੇ ਜਨਰਲ ਅਵੇਅਰਨੈਸ ਨਾਲ ਸਬੰਧਤ ਬਹੁ-ਚੋਣ ਵਾਲੇ ਪ੍ਰਸ਼ਨ ਪੁੱਛੇ ਜਾਣਗੇ। ਪ੍ਰੀਖਿਆ ਦੀ ਮਿਆਦ 2 ਘੰਟੇ ਹੋਵੇਗੀ। ਇਸ ਭਰਤੀ ਨਾਲ ਸਬੰਧਤ ਕਿਸੇ ਵੀ ਹੋਰ ਜਾਣਕਾਰੀ ਲਈ, ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।