ਨਰਾਤਿਆਂ 'ਚ ਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਭਗਤਾਂ ਨੂੰ ਮਿਲਣਗੀਆਂ ਇਹ ਲਗਜ਼ਰੀ ਸਹੂਲਤਾਂ

08/25/2023 12:09:13 PM

ਜੰਮੂ- ਨਰਾਤਿਆਂ 'ਚ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਜਾਣ ਵਾਲੇ ਤੀਰਥ ਯਾਤਰੀਆਂ ਨੂੰ ਇਕ ਵੱਡਾ ਤੋਹਫ਼ਾ ਮਿਲੇਗਾ। ਜੰਮੂ ਦੇ ਕਟੜਾ 'ਚ 15.5 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਾਣ ਅਧੀਨ ਆਧੁਨਿਕ ਸਕਾਈਵਾਕ ਫਲਾਈਓਵਰ ਅਕਤੂਬਰ ਮਹੀਨੇ 'ਚ ਆਉਣ ਵਾਲੇ ਨਰਾਤਿਆਂ 'ਚ ਮਾਤਾ ਵੈਸ਼ਣੋ ਦੇਵੀ ਦੇ ਭਗਤਾਂ ਨੂੰ ਸਮਰਪਿਤ ਕੀਤਾ ਜਾਵੇਗਾ। ਮਾਤਾ ਵੈਸ਼ਣੋ ਦੇਵੀ ਭਵਨ ਦਾ ਗਰਭ ਗ੍ਰਹਿ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਕਟੜਾ ਸ਼ਹਿਰ ਦੀਆਂ ਤ੍ਰਿਕੁਟਾ ਪਹਾੜੀਆਂ 'ਚ ਸਥਿਤ ਹੈ ਅਤੇ ਹਰ ਸਾਲ ਦੇਸ਼ ਅਤੇ ਦੁਨੀਆ ਭਰ ਤੋਂ ਲੱਖਾਂ ਭਗਤ ਮੰਦਰ 'ਚ ਦਰਸ਼ਨ ਕਰਦੇ ਹਨ। ਇਸ ਸਾਲ 9 ਦਿਨਾਂ ਦੇ ਨਰਾਤੇ 15 ਅਕਤੂਬਰ ਤੋਂ ਸ਼ੁਰੂ ਹੋ ਗਏ 24 ਅਕਤੂਬਰ ਨੂੰ ਖ਼ਤਮ ਹੋ ਰਹੇ ਹਨ। 

ਇਹ ਵੀ ਪੜ੍ਹੋ- ਚੰਦਰਯਾਨ-3 ਦੀ ਚੰਨ 'ਤੇ ਸਫ਼ਲ ਲੈਂਡਿੰਗ ਮਗਰੋਂ ਇਸਰੋ ਮੁਖੀ ਬੋਲੇ- 'ਮੁਸ਼ਕਲ ਹੈ ਜਜ਼ਬਾਤ ਦੱਸਣਾ'

250 ਮੀਟਰ ਲੰਬੇ ਸਕਾਈਵਾਕ 'ਚ ਮਿਲਣਗੀਆਂ ਇਹ ਲਗਜ਼ਰੀ ਸਹੂਲਤਾਂ

ਵੈਸ਼ਣੋ ਦੇਵੀ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅੰਸ਼ੁਲ ਗਰਗ ਨੇ ਕਿਹਾ,''ਮਾਤਾ ਵੈਸ਼ਣੋ ਦੇਵੀ ਭਵਨ 'ਚ ਆਧੁਨਿਕ ਸਕਾਈਵਾਕ ਫਲਾਈਓਵਰ ਦਾ ਨਿਰਮਾਣ ਕੰਮ ਪੂਰਾ ਹੋਣ ਦੇ ਅੰਤਿਮ ਪੜਾਅ 'ਚ ਹੈ ਅਤੇ ਅਕਤੂਬਰ ਮਹੀਨੇ ਆਉਣ ਵਾਲੇ ਨਰਾਤਿਆਂ 'ਚ ਇਸ ਨੂੰ ਭਗਤਾਂ ਨੂੰ ਸਮਰਪਿਤ ਕੀਤੇ ਜਾਣ ਦੀ ਉਮੀਦ ਹੈ।'' ਗਰਗ ਨੇ ਕਿਹਾ,''250 ਮੀਟਰ ਲੰਬਾ ਸਕਾਈਵਾਕ ਵੇਟਿੰਗ ਹਾਲ, ਬੈਠਣ ਦੀਆਂ ਵਿਵਸਥਾ, ਐੱਲ.ਈ.ਡੀ. ਸਕ੍ਰੀਨ ਅਤੇ ਰੈਸਟ ਰੂਮ ਵਰਗੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਉਨ੍ਹਾਂ ਕਿਹਾ ਕਿ ਲੱਕੜ ਦੇ ਫਰਸ਼ ਦੀ ਵਰਤੋਂ ਕੀਤੀ ਗਈ ਹੈ ਤਾਂ ਕਿ ਭਗਤਾਂ ਨੂੰ ਕਠੋਰ ਮੌਸਮ ਦੀ ਸਥਿਤੀ ਦੌਰਾਨ ਲਾਈਨ 'ਚ ਖੜ੍ਹੇ ਹੋਣ 'ਤੇ ਨੰਗੇ ਪੈਰ ਠੰਡ ਮਹਿਸੂਸ ਨਾ ਹੋਵੇ। ਇਸ ਤੋਂ ਇਲਾਵਾ ਸੁਰੱਖਿਆ ਉਪਾਵਾਂ ਵਜੋਂ 2 ਐਮਰਜੈਂਸੀ ਨਿਕਾਸ ਅਤੇ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਗਏ ਹਨ। ਇਕ ਅਧਿਕਾਰੀ ਨੇ ਕਿਹਾ,''ਸਕਾਈਵਾਕ ਫਲਾਈਓਵਰ ਦੇ ਪ੍ਰਵੇਸ਼ ਦੁਆਰ 'ਤੇ ਇਕ ਨਕਲੀ ਗੁਫ਼ਾ ਵੀ ਹੋਵੇਗੀ ਜੋ ਭਗਤਾਂ ਨੂੰ ਇਕ ਕੁਦਰਤੀ ਗੁਫ਼ਾ ਦਾ ਅਹਿਸਾਸ ਕਰਵਾਏਗੀ।''

2022 ਨੂੰ ਵੈਸ਼ਣੋ ਦੇਵੀ ਭਵਨ 'ਚ ਭੱਜ-ਦੌੜ ਦੌਰਾਨ 12 ਲੋਕਾਂ ਦੀ ਮੌਤ

ਦੱਸਣਯੋਗ ਹੈ ਕਿ ਇਕ ਜਨਵਰੀ 2022 ਨੂੰ ਵੈਸ਼ਣੋ ਦੇਵੀ ਭਵਨ 'ਚ ਭੱਜ-ਦੌੜ ਦੌਰਾਨ 12 ਲੋਕਾਂ ਦੀ ਮੌਤ ਹੋ ਗਈ ਸੀ ਅਤੇ 16 ਹੋਰ ਜ਼ਖ਼ਮੀ ਹੋ ਗਏ ਸਨ। ਹਰ ਸਾਲ ਸੈਂਕੜੇ ਤੀਰਥ ਯਾਤਰੀ 31 ਦਸੰਬਰ ਨੂੰ ਨਵੇਂ ਸਾਲ ਦੇ ਪਹਿਲੇ ਦਿਨ ਦੀ ਸ਼ੁਰੂਆਤ ਕਰਨ ਲਈ ਮਾਤਾ ਵੈਸ਼ਣੋ ਦੇਵੀ ਮੰਦਰ 'ਚ ਆਸ਼ੀਰਵਾਦ ਲੈਣ ਲਈ ਗੁਫ਼ਾ ਮੰਦਰ 'ਚ ਜਾਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News