ਹੁਣ ਮਾਤਾ ਚਿੰਤਪੂਰਨੀ ਮੰਦਰ ਤੋਂ ਸ਼ਰਧਾਲੂ ਘਰ ਬੈਠੇ ਮੰਗਵਾ ਸਕਦੇ ਹਨ ਪ੍ਰਸ਼ਾਦ
Monday, Oct 30, 2023 - 03:29 PM (IST)
ਊਨਾ- ਹਿਮਾਚਲ ਪ੍ਰਦੇਸ਼ ਦੇ ਊਨਾ 'ਚ ਸਥਿਤ ਪ੍ਰਸਿੱਧ ਸ਼ਕਤੀਪੀਠ ਮਾਤਾ ਚਿੰਤਪੂਰਨੀ ਤੋਂ ਸ਼ਰਧਾਲੂ ਹੁਣ ਘਰ ਬੈਠੇ ਪ੍ਰਸ਼ਾਦ ਅਤੇ ਮਾਂ ਚਿੰਤਪੂਰਨੀ ਦਾ ਸਵਰੂਪ ਮੰਗਵਾ ਸਕਦੇ ਹਨ। ਚਿੰਤਪੂਰਨੀ ਮੰਦਰ ਟਰੱਸਟ ਵਲੋਂ ਇਹ ਨਵੀਂ ਸਹੂਲਤ ਸ਼ਰਧਾਲੂਆਂ ਲਈ ਸ਼ੁਰੂ ਕੀਤੀ ਗਈ ਹੈ। ਇਸ ਨਵੀਂ ਸੇਵਾ ਦਾ ਸ਼ੁੱਭ ਆਰੰਭ ਹਿਮਾਚਲ ਦੇ ਉੱਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕੀਤਾ।
ਇਸ ਮੌਕੇ ਚਿੰਤਪੂਰਨੀ ਟਰੱਸਟ ਦੇ ਪ੍ਰਧਾਨ ਅਤੇ ਡੀ. ਸੀ. ਰਾਘਵ ਸ਼ਰਮਾ ਨੇ ਪ੍ਰਸ਼ਾਦ ਅਤੇ ਮਾਂ ਚਿੰਤਪੂਰਨੀ ਦੇ ਸਵਰੂਪ ਦੇ ਯਾਦਗਾਰੀ ਚਿੰਨ੍ਹ ਦਾ ਉਦਘਾਟਨ ਉੱਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਤੋਂ ਕਰਵਾਇਆ। ਉਨ੍ਹਾਂ ਜ਼ਰੀਏ ਇਸ ਸੇਵਾ ਦੀ ਸ਼ੁਰੂਆਤ ਕਰਵਾਈ ਗਈ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਮਾਂ ਚਿੰਤਪੂਰਨੀ ਦੇ ਦਰਬਾਰ ਨੂੰ ਸੁੰਦਰ ਰੂਪ ਪ੍ਰਦਾਨ ਕੀਤਾ ਜਾ ਰਿਹਾ ਹੈ। ਬਿਹਤਰ ਵਿਵਸਥਾਵਾਂ ਸ਼ਰਧਾਲੂਆਂ ਨੂੰ ਮਿਲਣ ਇਸ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਧਾਰਮਿਕ ਸੈਰ-ਸਪਾਟੇ ਨੂੰ ਹੱਲਾ-ਸ਼ੇਰੀ ਦੇਣਾ ਪ੍ਰਦੇਸ਼ ਸਰਕਾਰ ਦੀ ਤਰਜੀਹ ਹੈ।