ਮੈਨੂੰ ਮੁੱਖ ਮੰਤਰੀ ਬਣਾਉਣਾ ਫੜਨਵੀਸ ਦਾ ਮਾਸਟਰਸਟ੍ਰੋਕ, ਉਨ੍ਹਾਂ ਵੱਡਾ ਦਿਲ ਵਿਖਾਇਆ: ਏਕਨਾਥ ਸ਼ਿੰਦੇ

Saturday, Jul 02, 2022 - 01:31 PM (IST)

ਮੈਨੂੰ ਮੁੱਖ ਮੰਤਰੀ ਬਣਾਉਣਾ ਫੜਨਵੀਸ ਦਾ ਮਾਸਟਰਸਟ੍ਰੋਕ, ਉਨ੍ਹਾਂ ਵੱਡਾ ਦਿਲ ਵਿਖਾਇਆ: ਏਕਨਾਥ ਸ਼ਿੰਦੇ

ਮੁੰਬਈ : ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਦੇਵੇਂਦਰ ਫੜਨਵੀਸ ਦੇ ‘ਮਾਸਟਰਸਟ੍ਰੋਕ’ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚਾਇਆ। ਲੋਕਾਂ ਨੂੰ ਲੱਗਦਾ ਸੀ ਕਿ ਭਾਜਪਾ ਸੱਤਾ ਲਈ ਬੇਤਾਬ ਹੈ ਪਰ ਅਸਲ ’ਚ ਇਹ ਦੇਵੇਂਦਰ ਜੀ ਦਾ ‘ਮਾਸਟਰਸਟ੍ਰੋਕ’ ਹੈ। ਵੱਡੀ ਗਿਣਤੀ ਵਿਚ ਵਿਧਾਇਕ ਹੋਣ ਦੇ ਬਾਵਜੂਦ ਕਿਸੇ ਹੋਰ ਨੂੰ ਸੱਤਾ ਸੌਂਪਣ ਲਈ ਵੱਡੇ ਦਿਲ ਦੀ ਲੋੜ ਹੁੰਦੀ ਹੈ।

ਇਹ ਵੀ ਪੜ੍ਹੋ- ਵੱਡਾ ਸਵਾਲ : ਕਿਸ ਦੀ ਹੋਵੇਗੀ ਸ਼ਿਵ ਸੈਨਾ, ਹੁਣ ਕਿਸ ਨੂੰ ਮਿਲੇਗਾ ‘ਧਨੁਸ਼-ਬਾਣ’

ਸ਼ਿੰਦੇ ਨੇ ਕਿਹਾ ਕਿ ਉਨ੍ਹਾਂ ਦੇ ਫੈਸਲੇ ਨਾਲ ਸੂਬੇ ਅਤੇ ਦੇਸ਼ ਦੇ ਲੋਕਾਂ ਨੂੰ ਵੱਡੇ ਦਿਲ ਦੀ ਨਵੀਂ ਮਿਸਾਲ ਦੇਖਣ ਨੂੰ ਮਿਲੀ। ਇਕ ਟੀ.ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗਿਣਤੀ ਵਾਲੀ ਪਾਰਟੀ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵਾ ਕਰਦੀ ਹੈ ਪਰ ਇਸ ਮਾਮਲੇ ’ਚ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਜੇ.ਪੀ. ਨੱਢਾ ਅਤੇ ਖਾਸ ਤੌਰ ’ਤੇ ਦੇਵੇਂਦਰ ਫੜਨਵੀਸ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਵੱਡਾ ਦਿਲ ਦਿਖਾਇਆ ਅਤੇ ਇਕ ਸ਼ਿਵ ਸੈਨਿਕ ਨੂੰ ਇਹ ਮੌਕਾ ਦਿੱਤਾ।

ਇਹ ਵੀ ਪੜ੍ਹੋ- ਜਾਣੋ ਏਕਨਾਥ ਸ਼ਿੰਦੇ ਦਾ ਆਟੋ ਚਲਾਉਣ ਤੋਂ CM ਬਣਨ ਤੱਕ ਦਾ ਸਫ਼ਰ

ਸ਼ਿੰਦੇ ਨੇ ਕਿਹਾ ਕਿ ਉੱਪ ਮੁੱਖ ਮੰਤਰੀ ਵਜੋਂ ਫੜਨਵੀਸ ਦਾ ਪਿਛਲਾ ਕਾਰਜਕਾਲ ਕੰਮ ਆਵੇਗਾ ਕਿਉਂਕਿ ਉਨ੍ਹਾਂ ਨੇ ਸੂਬੇ ਦੀ ਅਗਵਾਈ ਕੀਤੀ ਸੀ। ਫੜਨਵੀਸ ਆਪਣੇ ਸੀਨੀਅਰਾਂ ਦੇ ਨਿਰਦੇਸ਼ਾਂ ’ਤੇ ਇਸ ਮੰਤਰੀ ਮੰਡਲ ਵਿਚ ਸ਼ਾਮਲ ਹੋਏ। ਮੈਂ ਇਸ ਕਾਰਨ ਖੁਸ਼ ਹਾਂ ਕਿਉਂਕਿ ਉਨ੍ਹਾਂ ਦਾ ਤਜਰਬਾ ਸੂਬੇ ਵਿਚ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਵਿਚ ਲਾਭਦਾਇਕ ਹੋਵੇਗਾ।


author

Tanu

Content Editor

Related News