ਰਾਜਸਥਾਨ ਦਾ ਵਿਕਾਸ ਭਾਰਤ ਸਰਕਾਰ ਲਈ ਬਹੁਤ ਵੱਡੀ ਤਰਜੀਹ: PM ਮੋਦੀ
Monday, Oct 02, 2023 - 01:28 PM (IST)
ਜੈਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਰਾਜਸਥਾਨ ਦਾ ਵਿਕਾਸ ਭਾਰਤ ਸਰਕਾਰ ਲਈ ਬਹੁਤ ਵੱਡੀ ਤਰਜੀਹ ਹੈ। ਪ੍ਰਧਾਨ ਮੰਤਰੀ ਨੇ ਚਿਤੌੜਗੜ੍ਹ ਵਿਚ ਲੱਗਭਗ 7200 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦੇ ਉਦਘਾਟਨ ਸਮਾਰੋਹ ਵਿਚ ਇਹ ਗੱਲ ਆਖੀ। ਪ੍ਰਧਾਨ ਮੰਤਰੀ ਨੇ ਰਿਮੋਟ ਜ਼ਰੀਏ ਇਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਦਾ ਵਿਕਾਸ ਭਾਰਤ ਸਰਕਾਰ ਲਈ ਬਹੁਤ ਵੱਡੀ ਤਰਜੀਹ ਹੈ।
ਇਹ ਵੀ ਪੜ੍ਹੋ- ਡਾਲਰਾਂ ਦੇ ਸੁਫ਼ਨੇ ਲਈ ਹਰਿਆਣਾ ਦੇ ਨੌਜਵਾਨਾਂ ਨੇ ਛੱਡੀ ਜ਼ਮੀਨ, ਡੌਂਕੀ ਲਾ ਪਹੁੰਚੇ ਅਮਰੀਕਾ
ਅਸੀਂ ਰਾਜਸਥਾਨ ਵਿਚ ਐਕਸਪ੍ਰੈੱਸ ਵੇਅ, ਹਾਈਵੇਅ ਅਤੇ ਰੇਲਵੇ ਵਰਗੇ ਆਧੁਨਿਕ ਬੁਨਿਆਂਦੀ ਢਾਂਚਿਆਂ 'ਤੇ ਬਹੁਤ ਫੋਕਸ ਕੀਤਾ ਹੈ। ਦਿੱਲੀ ਮੁੰਬਈ ਐਕਸਪ੍ਰੈੱਸ ਵੇਅ ਹੋਵੇ ਜਾਂ ਅੰਮ੍ਰਿਤਸਰ ਜਾਮਨਗਰ ਐਕਸਪ੍ਰੈੱਸ ਵੇਅ, ਇਹ ਰਾਜਸਥਾਨ 'ਚ ਲੌਜਿਸਟਿਕਸ ਨਾਲ ਜੁੜੇ ਖੇਤਰ ਨੂੰ ਨਵੀਂ ਸ਼ਕਤੀ ਦੇਣ ਵਾਲੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰਾਜਸਥਾਨ ਉਹ ਪ੍ਰਦੇਸ਼ ਹੈ, ਜਿਸ ਕੋਲ ਅਤੀਤ ਦੀ ਵਿਰਾਸਤ ਵੀ ਹੈ, ਮੌਜੂਦਾ ਸਮੇਂ ਦੀ ਤਾਕਤ ਵੀ ਹੈ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਵੀ ਹਨ।
ਇਹ ਵੀ ਪੜ੍ਹੋ- ਹੁਣ ਬੰਗਲਾਦੇਸ਼ੀ ਔਰਤ ਨੇ ਟੱਪੀ ਸਰਹੱਦ, 3 ਬੱਚਿਆਂ ਦੀ ਮਾਂ ਪ੍ਰੇਮੀ ਨਾਲ ਵਿਆਹ ਕਰਾਉਣ ਪੁੱਜੀ ਭਾਰਤ
ਉਨ੍ਹਾਂ ਕਿਹਾ ਕਿ ਰਾਜਸਥਾਨ ਦੀ ਇਹ ਤ੍ਰਿਸ਼ਕਤੀ ਦੇਸ਼ ਦੀ ਤਾਕਤ ਵੀ ਵਧਾਉਂਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੱਲ੍ਹ 1 ਅਕਤੂਬਰ ਨੂੰ ਰਾਜਸਥਾਨ ਸਮੇਤ ਪੂਰੇ ਦੇਸ਼ 'ਚ ਸਵੱਛਤਾ ਨੂੰ ਲੈ ਕੇ ਵੱਡਾ ਪ੍ਰੋਗਰਾਮ ਆਯੋਜਿਤ ਕੀਤਾ। ਮੈਂ ਸਵੱਛਤਾ ਅੰਦੋਲਨ ਨੂੰ ਲੋਕ ਅੰਦੋਲਨ ਬਣਾਉਣ ਲਈ ਸਾਰੇ ਦੇਸ਼ਵਾਸੀਆਂ ਦਾ ਧੰਨਵਾਦ ਕਰਦਾ ਹਾਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8