3 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ''ਚ ਡਿਪਟੀ ਕਮਿਸ਼ਨਰ ਗ੍ਰਿਫਤਾਰ

09/23/2017 1:33:00 AM

ਮੁੰਬਈ— ਰਿਸ਼ਵਤ ਮੰਗਣ ਦੇ ਦੋਸ਼ 'ਚ ਇਨਕਮ ਟੈਕਸ ਵਿਭਾਗ ਦੇ ਡਿਪਟੀ ਕਮਿਸ਼ਨਰ ਜੈਪਾਲ ਸਵਾਮੀ ਨੂੰ ਸੀ.ਬੀ.ਆਈ. ਨੇ ਮੁੰਬਈ 'ਚ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਹੋਰ ਲੋਕਾਂ ਦੀ ਵੀ ਗ੍ਰਿਫਤਾਰੀ ਹੋਈ ਹੈ। ਜੈਪਾਲ ਸਵਾਮੀ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਕਿਸੇ ਵਿਅਕਤੀ ਤੋਂ 3 ਕਰੋੜ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ।
ਹਾਲਾਂਕਿ ਅੱਜੇ ਤਕ ਇਹ ਸਾਫ ਨਹੀਂ ਹੋ ਪਾਇਆ ਹੈ ਕਿ ਜੈਪਾਲ ਸਵਾਮੀ ਤੋਂ ਇਲਾਵਾ ਗ੍ਰਿਫਤਾਰ ਕੀਤੇ ਗਏ ਲੋਕ ਕਿਹੜੇ ਹਨ ਅਤੇ ਉਨ੍ਹਾਂ ਨੇ ਕਿਸ ਤੋਂ ਇਨ੍ਹੀਂ ਵੱਡੀ ਰਿਸ਼ਵਤ ਦੀ ਮੰਗੀ ਸੀ। ਸੀ.ਬੀ.ਆਈ. ਨੇ ਇਕ ਹੋਰ ਮਾਮਲੇ 'ਚ ਇਕ ਆਈ.ਆਰ.ਐੱਸ. ਅਧਿਕਾਰੀ ਨੂੰ ਵੀ ਕਰਸ਼ਪਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਜੈਪਾਲ ਸਵਾਮੀ ਮੂਲਰੂਪ ਤੋਂ ਰਾਜਸਥਾਨ ਦੇ ਚੁਰੂ ਜਿਲੇ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਰਾਜਸਥਾਨ 'ਚ ਹੀ ਸਰਕਾਰੀ ਟੀਚਰ ਦੇ ਤੌਰ 'ਤੇ ਕੀਤੀ ਸੀ। ਉਸ ਤੋਂ ਬਾਅਧ ਉਨ੍ਹਾਂ ਨੇ rpsc ਦੁਆਰੀ ਡਿਪਟੀ ਐੱਸ.ਪੀ. ਦਾ ਅਹੁਦਾ ਵੀ ਸੰਭਾਲਿਆ। ਇਸ ਤੋਂ ਬਾਅਦ 2010 'ਚ ਇੰਡੀਅਨ ਸਿਵਲ ਸਰਵਿਸੇਜ 2009 ਦੀ ਪ੍ਰੀਖਿਆ ਪਾਸ ਕਰ ਡਿਪਟੀ ਕਮਿਸ਼ਨਰ ਦਾ ਅਹੁਦਾ ਸੰਭਾਲਿਆ ਸੀ।


Related News