ਡਿਪਟੀ CM ਬਣਨ ਮਗਰੋਂ ਦੁਸ਼ਯੰਤ ਚੌਟਾਲਾ ਨੂੰ ਇੰਝ ਮਿਲਿਆ ਜਨਤਾ ਦਾ ਪਿਆਰ
Monday, Oct 28, 2019 - 11:57 AM (IST)

ਸਿਰਸਾ— ਜਨਨਾਇਕ ਜਨਤਾ ਪਾਰਟੀ ਦੇ ਮੁਖੀ ਅਤੇ ਡਿਪਟੀ ਸੀ. ਐੱਮ. ਦੁਸ਼ਯੰਤ ਚੌਟਾਲਾ ਨੇ ਅੱਜ ਭਾਵ ਸੋਮਵਾਰ ਨੂੰ ਸਿਰਸਾ 'ਚ ਲੋਕਾਂ ਨਾਲ ਮੁਲਾਕਾਤ ਕੀਤੀ। ਡਿਪਟੀ ਸੀ. ਐੱਮ. ਬਣਨ ਮਗਰੋਂ ਦੁਸ਼ਯੰਤ ਦੀ ਲੋਕਾਂ ਨਾਲ ਇਹ ਪਹਿਲੀ ਮੁਲਾਕਾਤ ਸੀ। ਇਸ ਦੌਰਾਨ ਵੱਡੀ ਗਿਣਤੀ 'ਚ ਲੋਕ ਮੌਜੂਦ ਰਹੇ। ਇਕ ਬਜ਼ੁਰਗ ਨੇ ਉਨ੍ਹਾਂ ਦੇ ਸਿਰ 'ਤੇ ਹੱਥ ਰੱਖ ਕੇ ਪਿਆਰ ਦਿੱਤਾ।
ਦੱਸਣਯੋਗ ਹੈ ਕਿ ਕਰੀਬ 9 ਮਹੀਨੇ ਪਹਿਲਾਂ ਬਣੀ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਨੂੰ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਆਪਣਾ ਸਮਰਥਨ ਦਿੱਤਾ। ਜੇ. ਜੇ. ਪੀ. ਦੀਆਂ 10 ਸੀਟਾਂ 'ਤੇ ਜਿੱਤਣ ਅਤੇ ਉਸ ਦੇ ਸਮਰਥਨ ਸਮਰਥਨ ਮਗਰੋਂ ਭਾਜਪਾ ਨੇ ਇੱਥੇ ਸਰਕਾਰ ਬਣਾਈ। 90 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਚੋਣਾਂ 'ਚ ਭਾਜਪਾ 40 ਸੀਟਾਂ 'ਤੇ ਸਿਮਟ ਕੇ ਰਹਿ ਗਈ ਸੀ। ਬਹੁਮਤ ਦਾ ਅੰਕੜਾ ਪਾਉਣ ਲਈ ਉਸ ਨੂੰ ਸਮਰਥਨ ਦੀ ਲੋੜ ਪਈ। ਜੇ. ਜੇ. ਪੀ. ਨੇ ਭਾਜਪਾ ਨੂੰ ਸਮਰਥਨ ਦਿੱਤਾ ਅਤੇ ਕੱਲ ਭਾਵ ਐਤਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਮੁੜ ਮੁੱਖ ਮੰਤਰੀ ਵਜੋਂ ਅਤੇ ਦੁਸ਼ਯੰਤ ਚੌਟਾਲਾ ਨੇ ਡਿਪਟੀ ਸੀ. ਐੱਮ. ਵਜੋਂ ਸਹੁੰ ਚੁੱਕੀ।