ਯਾਤਰੀ ਧਿਆਨ ਦੇਣ; ਟਰੇਨ ਅਤੇ ਉਡਾਣਾਂ ਲੇਟ

Friday, Jan 03, 2025 - 10:25 AM (IST)

ਯਾਤਰੀ ਧਿਆਨ ਦੇਣ; ਟਰੇਨ ਅਤੇ ਉਡਾਣਾਂ ਲੇਟ

ਨਵੀਂ ਦਿੱਲੀ- ਉੱਤਰ ਭਾਰਤ 'ਚ ਹੱਡ ਚੀਰਵੀਂ ਠੰਡ ਦਾ ਦੌਰ ਸ਼ੁਰੂ ਹੋ ਗਿਆ ਹੈ। ਸੰਘਣੀ ਧੁੰਦ ਨੇ ਉੱਤਰੀ ਭਾਰਤ ਦੇ ਕਈ ਸੂਬਿਆਂ 'ਚ ਵਜ਼ੀਬਿਲਟੀ ਨੂੰ ਘਟਾ ਦਿੱਤਾ ਹੈ, ਜਿਸ ਨਾਲ ਰੇਲ ਅਤੇ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਦਿੱਲੀ ਹਵਾਈ ਅੱਡੇ 'ਤੇ ਆਉਣ ਵਾਲੀਆਂ ਸਪਾਈਸਜੈੱਟ, ਇੰਡੀਗੋ ਅਤੇ ਏਅਰ ਇੰਡੀਆ ਸਮੇਤ ਕਈ ਏਅਰਲਾਈਨਾਂ ਦੀਆਂ ਉਡਾਣਾਂ ਵਿਚ ਦੇਰੀ ਹੋ ਰਹੀ ਹੈ। ਦਿੱਲੀ ਹਵਾਈ ਅੱਡੇ 'ਤੇ ਪਹੁੰਚਣ ਵਾਲੀਆਂ ਉਡਾਣਾਂ ਔਸਤਨ 5 ਮਿੰਟ ਦੇਰੀ ਨਾਲ ਪਹੁੰਚ ਰਹੀਆਂ ਹਨ, ਜਦੋਂ ਕਿ ਰਵਾਨਾ ਹੋਣ ਵਾਲੀਆਂ ਉਡਾਣਾਂ 11 ਮਿੰਟ ਦੇਰੀ ਨਾਲ ਪਹੁੰਚ ਰਹੀਆਂ ਹਨ।

ਇਹ ਵੀ ਪੜ੍ਹੋ- ਮਹਾਕੁੰਭ ’ਚ ਬਲਾਸਟ ਦੀ ਧਮਕੀ, ਕਿਹਾ-1000 ਹਿੰਦੂ ਮਾਰਾਂਗੇ

ਸਪਾਈਸ ਜੈੱਟ ਨੇ ਜਾਣਕਾਰੀ ਦਿੱਤੀ ਹੈ ਕਿ ਮੌਸਮ ਕਾਰਨ ਅੰਮ੍ਰਿਤਸਰ ਅਤੇ ਗੁਹਾਟੀ ਜਾਣ ਵਾਲੀਆਂ ਸਾਰੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਇੰਡੀਗੋ ਨੇ ਦਿੱਲੀ, ਅੰਮ੍ਰਿਤਸਰ, ਲਖਨਊ, ਬੈਂਗਲੁਰੂ ਅਤੇ ਗੁਹਾਟੀ ਰੂਟਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਏਅਰਲਾਈਨਜ਼ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਫਲਾਈਟ ਦੀਆਂ ਸਥਿਤੀ ਦੀ ਜਾਂਚ ਕਰ ਲੈਣ, ਕਿਉਂਕਿ ਖਰਾਬ ਦਿੱਖ ਦੀ ਸਥਿਤੀ 'ਚ ਉਡਾਣਾਂ ਰੱਦ ਹੋ ਸਕਦੀਆਂ ਹਨ।

ਰੇਲ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ

ਸੰਘਣੀ ਧੁੰਦ ਕਾਰਨ ਦਿੱਲੀ ਆਉਣ-ਜਾਣ ਵਾਲੀਆਂ ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਕੁਝ ਟਰੇਨਾਂ ਦਾ ਸਮਾਂ ਬਦਲਿਆ ਗਿਆ ਹੈ।

ਦੇਰੀ ਨਾਲ ਦਿੱਲੀ ਪਹੁੰਚਣ ਵਾਲੀਆਂ ਟਰੇਨਾਂ ਦੀ ਸੂਚੀ:

ਫਰੱਕਾ ਐਕਸਪ੍ਰੈਸ: 2 ਘੰਟੇ
ਸ਼੍ਰਮ ਸ਼ਕਤੀ ਐਕਸਪ੍ਰੈਸ: 2 ਘੰਟੇ
ਕਾਲਿੰਦੀ ਐਕਸਪ੍ਰੈਸ: 2.5 ਘੰਟੇ
ਮਹਾਬੋਧੀ ਐਕਸਪ੍ਰੈਸ: 4 ਘੰਟੇ
ਅਣਚਾਹਰ ਐਕਸਪ੍ਰੈਸ: 5.5 ਘੰਟੇ
ਸਾਬਰਮਤੀ ਗੋਲਡਨ ਜੁਬਲੀ ਰਾਜਧਾਨੀ ਐਕਸਪ੍ਰੈਸ: 2.5 ਘੰਟੇ
ਹੋਰ ਪ੍ਰਮੁੱਖ ਟਰੇਨਾਂ ਵੀ 2-5 ਘੰਟੇ ਦੇਰੀ ਨਾਲ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ- ਮਾਂ ਨੇ ਹੱਥੀਂ ਮਾਰ ਮੁਕਾਏ ਲਾਡਾਂ ਨਾਲ ਪਾਲੇ ਜੁੜਵਾ ਪੁੱਤ, ਹੈਰਾਨ ਕਰ ਦੇਵੇਗੀ ਵਜ੍ਹਾ

ਦੇਰੀ ਨਾਲ ਰਵਾਨਾ ਹੋਣ ਵਾਲੀਆਂ ਟਰੇਨਾਂ:

ਦਿੱਲੀ ਸਰਾਏ ਰੋਹਿਲਾ-ਜੋਧਪੁਰ ਐਕਸਪ੍ਰੈਸ: 1 ਘੰਟਾ 15 ਮਿੰਟ
ਨਵੀਂ ਦਿੱਲੀ-ਸੋਗੜੀਆ ਸੁਪਰਫਾਸਟ ਐਕਸਪ੍ਰੈਸ: 1 ਘੰਟਾ 20 ਮਿੰਟ
ਭੁਵਨੇਸ਼ਵਰ ਦੁਰੰਤੋ ਐਕਸਪ੍ਰੈਸ: 4 ਘੰਟੇ 40 ਮਿੰਟ

ਇਹ ਵੀ ਪੜ੍ਹੋ- ਪੰਜਾਬ, ਹਰਿਆਣਾ ਸਣੇ ਕਈ ਸੂਬਿਆਂ 'ਚ ਹੱਡ ਚੀਰਵੀਂ ਠੰਡ, ਮੀਂਹ ਦਾ ਅਲਰਟ ਜਾਰੀ

ਮੌਸਮ ਵਿਭਾਗ ਦੀ ਭਵਿੱਖਬਾਣੀ

IMD ਮੁਤਾਬਕ ਪਿਛਲੇ 24 ਘੰਟਿਆਂ 'ਚ ਦਿੱਲੀ 'ਚ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਸੈਲਸੀਅਸ ਸੀ, ਜੋ ਕਿ ਆਮ ਨਾਲੋਂ 3 ਡਿਗਰੀ ਸੈਲਸੀਅਸ ਘੱਟ ਹੈ ਅਤੇ ਘੱਟੋ ਘੱਟ ਤਾਪਮਾਨ 7.6 ਡਿਗਰੀ ਸੈਲਸੀਅਸ ਸੀ। ਦਿੱਲੀ 'ਚ 8 ਜਨਵਰੀ ਤੱਕ ਧੁੰਦ ਪੈਣ ਦੀ ਸੰਭਾਵਨਾ ਹੈ, ਜਦਕਿ 6 ਜਨਵਰੀ ਨੂੰ ਹਲਕੀ ਬਾਰਿਸ਼ ਹੋ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Tanu

Content Editor

Related News