ਇੰਦੌਰ ''ਚ ਇੱਕ ਬੱਚੇ ਸਮੇਤ 13 ਹੋਰ ਲੋਕਾਂ ''ਚ ਡੇਂਗੂ ਦੀ ਪੁਸ਼ਟੀ

Tuesday, Sep 14, 2021 - 10:21 PM (IST)

ਇੰਦੌਰ ''ਚ ਇੱਕ ਬੱਚੇ ਸਮੇਤ 13 ਹੋਰ ਲੋਕਾਂ ''ਚ ਡੇਂਗੂ ਦੀ ਪੁਸ਼ਟੀ

ਇੰਦੌਰ - ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਵਿੱਚ ਪਿਛਲੇ 24 ਘੰਟਿਆਂ ਦੇ ਅੰਦਰ ਡੇਂਗੂ ਦੇ 13 ਨਵੇਂ ਮਾਮਲੇ ਮਿਲਣ ਤੋਂ ਬਾਅਦ ਇਸ ਸਾਲ ਮੱਛਰਾਂ ਦੇ ਕੱਟਣ ਨਾਲ ਹੋਣ ਵਾਲੀ ਇਸ ਬੀਮਾਰੀ ਦੇ ਕੁਲ ਮਰੀਜ਼ਾਂ ਦੀ ਗਿਣਤੀ ਵਧਕੇ 164 'ਤੇ ਪਹੁੰਚ ਗਈ ਹੈ। ਜ਼ਿਲ੍ਹਾ ਮਲੇਰੀਆ ਅਧਿਕਾਰੀ ਡਾ. ਦੌਲਤ ਪਟੇਲ ਨੇ ਮੰਗਲਵਾਰ ਨੂੰ ਦੱਸਿਆ ਕਿ ਡੇਂਗੂ ਦੇ 13 ਨਵੇਂ ਮਰੀਜ਼ਾਂ ਵਿੱਚ ਇੱਕ ਬੱਚਾ ਅਤੇ 9 ਔਰਤਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇੰਦੌਰ ਜ਼ਿਲ੍ਹੇ ਵਿੱਚ ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਡੇਂਗੂ ਦੇ ਕੁਲ 164 ਮਰੀਜ਼ਾਂ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋਈ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਤਾਦਾਦ ਵਿੱਚ ਪਿਛਲੇ 15 ਦਿਨਾਂ ਤੋਂ ਸਿਲਸਿਲੇਵਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਇਸ ਬੀਮਾਰੀ ਦੀ ਰੋਕਥਾਮ ਲਈ ਮੱਛਰਾਂ ਅਤੇ ਉਨ੍ਹਾਂ ਦੇ ਲਾਰਵਾ ਨੂੰ ਨਸ਼ਟ ਕਰਨ ਦਾ ਅਭਿਆਨ ਚਲਾਇਆ ਜਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News