ਗੁਬਾਰਿਆਂ ਨਾਲ ਬੰਨ੍ਹ ਕੇ ਕੁੱਤੇ ਨੂੰ ਉਡਾਉਣ ਦਾ ਵੀਡੀਓ ਪੋਸਟ ਕਰਨ ਵਾਲਾ ਯੂ-ਟਿਊਬਰ ਗ੍ਰਿਫ਼ਤਾਰ

Thursday, May 27, 2021 - 03:16 PM (IST)

ਗੁਬਾਰਿਆਂ ਨਾਲ ਬੰਨ੍ਹ ਕੇ ਕੁੱਤੇ ਨੂੰ ਉਡਾਉਣ ਦਾ ਵੀਡੀਓ ਪੋਸਟ ਕਰਨ ਵਾਲਾ ਯੂ-ਟਿਊਬਰ ਗ੍ਰਿਫ਼ਤਾਰ

ਨਵੀਂ ਦਿੱਲੀ- ਦਿੱਲੀ ਦੇ 27 ਸਾਲਾ ਇਕ ਯੂ-ਟਿਊਬਰ ਨੇ ਹੀਲੀਅਮ ਗੈਸ ਦੇ ਗੁਬਾਰਿਆਂ ਨਾਲ ਬੰਨ੍ਹ ਕੇ ਆਪਣੇ ਪਾਲਤੂ ਕੁੱਤੇ ਨੂੰ ਹਵਾ 'ਚ ਉਡਾਉਣ ਦਾ ਵੀਡੀਓ ਪੋਸਟ ਕੀਤਾ, ਜਿਸ ਤੋਂ ਬਾਅਦ ਉਸ ਨੂੰ ਪਸ਼ੂਆਂ ਵਿਰੁੱਧ ਅੱਤਿਆਚਾਰ ਦੇ ਮਾਮਲੇ 'ਚ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਦੋਸ਼ੀ ਗੌਰਵ ਸ਼ਰਾ ਦੇ ਯੂ-ਟਿਊਬ ਚੈਨਲ 'ਤੇ 41 ਲੱਖ 50 ਹਜ਼ਾਰ ਸਬਸਕ੍ਰਾਈਬਰ ਹਨ। ਉਹ ਦੱਖਣ ਦਿੱਲੀ 'ਚ ਮਾਲਵੀਏ ਨਗਰ ਦੇ ਪੰਚਸ਼ੀਲ ਵਿਹਾਰ 'ਚ ਰਹਿੰਦਾ ਹੈ। 21 ਮਈ ਨੂੰ ਬਣਾਏ ਗਏ ਇਸ ਵੀਡੀਓ 'ਚ ਸ਼ਰਮਾ ਨੂੰ ਇਕ ਪਾਰਕ 'ਚ ਆਪਣੇ ਪਾਲਤੂ ਕੁੱਤੇ ਨਾਲ ਦੇਖਿਆ ਜਾ ਸਕਦਾ ਹੈ।

PunjabKesariਵੀਡੀਓ 'ਚ ਦਿੱਸ ਰਿਹਾ ਹੈ ਕਿ ਕੁੱਤੇ ਨੂੰ ਕਈ ਗੁਬਾਰਿਆਂ ਨਾਲ ਬੰਨ੍ਹਿਆ ਗਿਆ ਅਤੇ ਫਿਰ ਉਸ ਨੂੰ ਉੱਡਣ ਲਈ ਛੱਡ ਦਿੱਤਾ ਗਿਆ। ਪੁਲਸ ਡਿਪਟੀ ਕਮਿਸ਼ਨਰ (ਦੱਖਣ) ਅਤੁਲ ਕੁਮਾਰ ਠਾਕੁਰ ਨੇ ਦੱਸਿਆ ਕਿ 'ਪੀਪਲ ਫਾਰ ਐਨਿਮਲਜ਼ ਸੋਸਾਇਟੀ' ਦੇ ਮੈਂਬਰ ਗੌਰਵ ਗੁਪਤਾ ਦੀ ਸ਼ਿਕਾਇਤ 'ਤੇ ਸ਼ਰਮਾ ਵਿਰੁੱਧ ਆਈ.ਪੀ.ਸੀ. ਦੀ ਧਾਰਾ 188 (ਲੋਕ ਸੇਵਕ ਦੇ ਆਦੇਸ਼ ਦੀ ਉਲੰਘਣਾ), ਆਫ਼ਤ ਪ੍ਰਬੰਧਨ ਐਕਟ ਅਤੇ ਪਸ਼ੂ ਜ਼ੁਲਮ ਰੋਕਥਾਮ ਐਕਟ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ। ਠਾਕੁਰ ਨੇ ਦੱਸਿਆ ਕਿ ਇਸ ਵੀਡੀਓ ਨੂੰ ਹਟਾ ਲਿਆ ਗਿਆ। ਇਸ ਵੀਡੀਓ ਨੂੰ ਲੈ ਕੇ ਆਲੋਚਨਾ ਹੋਣ ਤੋਂ ਬਾਅਦ ਦੋਸ਼ੀ ਨੇ ਅਗਲੇ ਦਿਨ ਇਕ ਹੋਰ ਵੀਡੀਓ ਅਪਲੋਡ ਕਰ ਕੇ ਮੁਆਫ਼ੀ ਮੰਗੀ ਸੀ। ਉਸ ਨੇ ਕਿਹਾ ਕਿ ਉਸ ਨੇ ਆਪਣੇ ਪਾਲਤੂ ਕੁੱਤੇ 'ਡਾਲਰ' ਨਾਲ ਵੀਡੀਓ ਬਣਾਉਂਦੇ ਹੋਏ ਉਸ ਦੀ ਸੁਰੱਖਿਆ ਯਕੀਨੀ ਕਰਨ ਲਈ ਪੂਰੇ ਪ੍ਰਬੰਧ ਕੀਤੇ ਸਨ। ਉਸ ਨੇ ਕਿਹਾ ਕਿ ਉਹ ਭਵਿੱਖ 'ਚ ਅਜਿਹੀ ਹਰਕਤ ਨਹੀਂ ਕਰੇਗਾ।


author

DIsha

Content Editor

Related News