ਯਮੁਨਾ ਦਾ ਜਲ ਪੱਧਰ ਖਤਰੇ ਦੇ ਨਿਸ਼ਾਨ ਦੇ ਕਰੀਬ, ਸਰਕਾਰ ਨੇ ਕਿਹਾ ਹੜ੍ਹ ਨਾਲ ਨਜਿੱਠਣ ਲਈ ਪੂਰੀ ਹੈ ਤਿਆਰੀ

08/24/2020 6:27:26 PM

ਨਵੀਂ ਦਿੱਲੀ- ਯਮੁਨਾ ਨਦੀ ਦਾ ਜਲ ਪੱਧਰ ਦਿੱਲੀ 'ਚ ਸੋਮਵਾਰ ਨੂੰ ਵੱਧ ਕੇ 204.38 ਮੀਟਰ ਤੱਕ ਪਹੁੰਚ ਗਿਆ, ਜੋ ਖਤਰੇ ਦੇ ਨਿਸ਼ਾਨ ਦੇ ਬੇਹੱਦ ਕਰੀਬ ਹੈ। ਸੂਬੇ ਦੇ ਜਲ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਸਰਕਾਰ ਹੜ੍ਹ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਇਕ ਅਧਿਕਾਰੀ ਨੇ ਕਿਹਾ ਕਿ ਹਰਿਆਣਾ ਦਾ ਯਮੁਨਾਨਗਰ ਜ਼ਿਲ੍ਹੇ 'ਚ ਸਥਿਤ ਹਥਿਨੀਕੁੰਡ ਬੈਰਾਜ ਤੋਂ ਸਵੇਰੇ 8 ਵਜੇ 5,883 ਕਿਊਸੇਕ ਪਾਣੀ ਛੱਡਿਆ ਗਿਆ, ਜਿਸ ਨਾਲ ਪਾਣੀ ਦੇ ਪੱਧਰ 'ਚ ਵਾਧਾ ਹੋਇਆ। ਇਕ ਅਧਿਕਾਰੀ ਨੇ ਕਿਹਾ ਕਿ ਜਲ ਪੱਧਰ ਸਵੇਰੇ 8 ਵਜੇ ਦਰਜ ਕੀਤਾ ਗਿਆ ਅਤੇ ਇਹ ਖਤਰੇ ਦੇ ਨਿਸ਼ਾਨ 205.33 ਮੀਟਰ ਦੇ ਕਰੀਬ ਹੈ।

ਐਤਵਾਰ ਰਾਤ 8 ਵਜੇ ਪਾਣੀ ਦਾ ਪੱਧਰ 204.18 ਮੀਟਰ ਦਰਜ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਪਾਣੀ ਦਾ ਪੱਧਰ 204.32 ਮੀਟਰ ਦੇ ਦਰਜ ਕੀਤਾ ਗਿਆ ਸੀ। ਇਕ ਕਿਊਸੇਕ ਦਾ ਅਰਥ ਹੈ 28.317 ਲੀਟਰ ਪਾਣੀ ਪ੍ਰਤੀ ਸੈਕਿੰਡ। ਜੈਨ ਨੇ ਕਿਹਾ ਕਿ ਸਰਕਾਰ ਹਾਲਾਤ 'ਤੇ ਨਜ਼ਰ ਬਣਾਏ ਹੈ ਅਤੇ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਕਿਹਾ,''ਹੜ੍ਹ ਨੂੰ ਕੰਟਰੋਲ ਕਰਨ ਦੀ ਸਾਡੀ ਪ੍ਰਣਾਲੀ ਤਿਆਰ ਹੈ ਅਤੇ ਜਦੋਂ ਅਜਿਹੀ ਸਥਿਤੀ ਆਏਗੀ, ਉਦੋਂ ਉਸ ਨੂੰ ਸ਼ੁਰੂ ਕੀਤਾ ਜਾਵੇਗਾ।'' ਉਨ੍ਹਾਂ ਨੇ ਕਿਹਾ ਕਿ ਯਮੁਨਾ ਦੇ ਕਿਨਾਰੇ ਪੱਲਾ ਪਿੰਡ ਤੋਂ ਲੈ ਕੇ ਓਖਲਾ ਤੱਕ ਸਾਰੇ ਖੇਤਰਾਂ ਲਈ ਸਰਕਾਰ ਨੇ ਯੋਜਨਾ ਬਣਾਈ ਹੈ।


DIsha

Content Editor

Related News