ਦਿੱਲੀ ਦੇ ਪੰਜ ਤਾਰਾ ਹੋਟਲ ''ਚ ਔਰਤ ਨਾਲ ਜਬਰ ਜਨਾਹ, ਇਕ ਸਾਲ ਬਾਅਦ ਦਰਜ ਹੋਇਆ ਕੇਸ

Saturday, Oct 05, 2024 - 06:25 PM (IST)

ਦਿੱਲੀ ਦੇ ਪੰਜ ਤਾਰਾ ਹੋਟਲ ''ਚ ਔਰਤ ਨਾਲ ਜਬਰ ਜਨਾਹ, ਇਕ ਸਾਲ ਬਾਅਦ ਦਰਜ ਹੋਇਆ ਕੇਸ

ਨੈਸ਼ਨਲ ਡੈਸਕ : ਰਾਜ ਸਰਕਾਰਾਂ ਵੱਲੋਂ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਹਨ। ਇਸ ਦੇ ਬਾਵਜੂਦ ਹਰ ਰੋਜ਼ ਔਰਤਾਂ ਦੇ ਜਿਨਸੀ ਸ਼ੋਸ਼ਣ ਹੋ ਰਹੇ ਹਨ। ਰਾਸ਼ਟਰੀ ਰਾਜਧਾਨੀ ਦਿੱਲੀ ਵੀ ਇਸ ਤੋਂ ਅਛੂਤਾ ਨਹੀਂ ਹੈ। ਇਸ ਦਾ ਅੰਦਾਜ਼ਾ ਸ਼ਨੀਵਾਰ ਨੂੰ ਆਈ ਇਕ ਖਬਰ ਤੋਂ ਲਗਾਇਆ ਜਾ ਸਕਦਾ ਹੈ। ਦਰਅਸਲ, ਇੱਥੇ ਇੱਕ ਔਰਤ ਨੇ ਬਲਾਤਕਾਰ ਦੇ ਸਬੰਧ ਵਿੱਚ ਐੱਫਆਈਆਰ ਦਰਜ ਕਰਵਾਈ ਹੈ। ਜਿਸ ਮੁਤਾਬਕ ਮਹਿਲਾ ਨਾਲ ਪੰਜ ਤਾਰਾ ਹੋਟਲ ਵਿੱਚ ਬਲਾਤਕਾਰ ਕੀਤਾ ਗਿਆ।

ਔਰਤ ਦਾ ਕਹਿਣਾ ਹੈ ਕਿ ਪਿਛਲੇ ਸਾਲ ਦਸੰਬਰ 'ਚ ਅਮਿਤ ਨੇ ਉਸ ਨੂੰ ਫਾਈਵ ਸਟਾਰ ਹੋਟਲ 'ਚ ਬੁਲਾ ਕੇ ਉਸ ਨਾਲ ਬਲਾਤਕਾਰ ਕੀਤਾ ਸੀ। ਪੁਲਸ ਨੇ 3 ਅਕਤੂਬਰ ਨੂੰ ਪੀੜਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਸੀ। ਪੁਲਸ ਐੱਫਆਈਆਰ ਦਰਜ ਕਰ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। 

ਮਹਿਲਾ ਨੇ ਦੱਖਣੀ ਦਿੱਲੀ ਦੇ ਰਹਿਣ ਵਾਲੇ ਅਮਿਤ ਨਾਂ ਦੇ ਨੌਜਵਾਨ 'ਤੇ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਮਾਮਲਾ ਕਰੀਬ ਇੱਕ ਸਾਲ ਪੁਰਾਣਾ ਹੈ ਪਰ 3 ਅਕਤੂਬਰ ਨੂੰ ਐੱਫਆਈਆਰ ਦਰਜ ਕੀਤੀ ਗਈ ਹੈ। ਔਰਤ ਨੇ ਆਪਣੀ ਲਿਖਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਪਤੀ ਦੀ ਪਿਛਲੇ ਸਾਲ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਸ ਦੀ ਇੰਸਟਾਗ੍ਰਾਮ 'ਤੇ ਅਮਿਤ ਨਾਂ ਦੇ ਨੌਜਵਾਨ ਨਾਲ ਦੋਸਤੀ ਹੋ ਗਈ, ਜਿਸ ਦਾ ਦੱਖਣੀ ਦਿੱਲੀ 'ਚ ਕਾਰੋਬਾਰ ਹੈ।


author

Baljit Singh

Content Editor

Related News