ਦਿੱਲੀ ਸਮੇਤ ਪੂਰੇ ਉਤਰ ਭਾਰਤ ''ਚ ਠੰਡ ਦਾ ਕਹਿਰ
Sunday, Dec 22, 2019 - 08:58 AM (IST)

ਨਵੀਂ ਦਿੱਲੀ—ਦਿੱਲੀ ਸਮੇਤ ਪੂਰੇ ਉਤਰ ਭਾਰਤ 'ਚ ਠੰਡ ਦਾ ਕਹਿਰ ਅੱਜ ਭਾਵ ਐਤਵਾਰ ਨੂੰ ਜਾਰੀ ਹੈ। ਦਿੱਲੀ 'ਚ ਘੱਟੋਂ- ਘੱਟ ਤਾਪਮਾਨ 6.7 ਡਿਗਰੀ ਰਿਕਾਰਡ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਜਸਥਾਨ, ਪੰਜਾਬ, ਜੰਮੂ-ਕਸ਼ਮੀਰ ਅਤੇ ਹਰਿਆਣਾ 'ਚ ਵੱਖ-ਵੱਖ ਸਥਾਨਾਂ 'ਤੇ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮੌਸਮ ਦੀ ਸਭ ਤੋਂ ਠੰਡੀ ਸਵੇਰ ਰਹੀ। ਮੌਸਮ ਵਿਭਾਗ ਅਨੁਸਾਰ ਦਿੱਲੀ ਦਾ ਤਾਪਮਾਨ ਬੁੱਧਵਾਰ ਨੂੰ 7 ਡਿਗਰੀ ਸੈਲਸੀਅਸ ਦਰਜ ਕੀਤੀ ਗਈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ 12.9 ਡਿਗਰੀ ਸੈਲਸੀਅਸ ਦਰਜ ਕੀਤੀ ਗਈ ਸੀ, ਜੋ ਕਿ ਪਿਛਲੇ 16 ਸਾਲਾਂ 'ਚ ਦਸੰਬਰ 'ਚ ਸਭ ਤੋਂ ਘੱਟ ਤਾਪਮਾਨ ਰਿਹਾ ਹੈ।
ਇਹ ਵੀ ਦੱਸਿਆ ਜਾਂਦਾ ਹੈ ਕਿ ਦਿੱਲੀ ਤੋਂ ਇਲਾਵਾ ਨੋਇਡਾ, ਗਾਜੀਆਬਾਦ, ਫਰੀਦਾਬਾਦ ਅਤੇ ਗੁਰੂਗ੍ਰਾਮ ਵੀ ਠੰਡ ਦੀ ਚਪੇਟ 'ਚ ਹੈ। ਪਹਾੜਾਂ 'ਤੇ ਲਗਾਤਾਰ ਬਰਫਬਾਰੀ ਦੇ ਚੱਲਦਿਆਂ ਕਈ ਦਿਨਾਂ ਤੋਂ ਕੋਹਰੇ ਅਤੇ ਸੀਤਲਹਿਰ ਦਾ ਅਸਰ ਉਤਰ ਭਾਰਤ ਦੇ ਮੈਦਾਨੀ ਹਿੱਸਿਆ 'ਚ ਦਿਖਾਈ ਦੇ ਰਿਹਾ ਹੈ।