ਦਿੱਲੀ ਹਿੰਸਾ : ਆਈ.ਬੀ. ਅਫ਼ਸਰ ਦੇ ਕਤਲ ਦਾ ਦੋਸ਼ੀ ਤਾਹਿਰ ਹੁਸੈਨ ਗ੍ਰਿਫਤਾਰ

03/05/2020 3:18:23 PM

ਨਵੀਂ ਦਿੱਲੀ— ਦਿੱਲੀ ਹਿੰਸਾ ਦੌਰਾਨ ਮਾਰੇ ਗਏ ਆਈ.ਬੀ. ਅਫ਼ਸਰ ਦੇ ਕਤਲ ਦੇ ਦੋਸ਼ੀ ਤਾਹਿਰ ਹੁਸੈਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹ ਕੋਰਟ 'ਚ ਜ਼ਮਾਨਤ ਪਟੀਸ਼ਨ ਪਾਉਣ ਲਈ ਪਹੁੰਚਿਆ ਸੀ, ਜਿੱਥੇ ਦਿੱਲੀ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਪਹਿਲਾਂ ਤਾਹਿਰ ਨੇ ਇਕ ਟੀ.ਵੀ. ਚੈਨਲ ਨੂੰ ਦਿੱਤੇ ਇੰਟਰਵਿਊ 'ਚ ਦੱਸਿਆ ਕਿ ਉਹ ਨਿਰਦੋਸ਼ ਹਨ ਅਤੇ ਉਹ ਨਾਰਕੋ ਟੈਸਟ ਲਈ ਵੀ ਤਿਆਰ ਹੈ।

ਤਾਹਿਰ ਨੇ ਖੁਦ ਨੂੰ ਦੱਸਿਆ ਬੇਗੁਨਾਹ 
ਇਕ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਤਾਹਿਰ ਨੇ ਖੁਦ ਨੂੰ ਬੇਗੁਨਾਹ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਮੇਰੇ 'ਤੇ ਗਲਤ ਦੋਸ਼ ਲਗਾਏ ਜਾ ਰਹੇ ਹਨ। ਅੰਕਿਤ ਦੇ ਕਤਲ 'ਤੇ ਉਨ੍ਹਾਂ ਨੇ ਕਿਹਾ,''ਜਾਂਚ ਦੇ ਬਾਅਦ ਹੀ ਉਨ੍ਹਾਂ ਦੀ ਮੌਤ ਦਾ ਕਾਰਨ ਪਤਾ ਲੱਗੇਗਾ। ਮੈਂ ਖੁਦ ਉਸ ਦੀ ਮੌਤ ਤੋਂ ਬਹੁਤ ਦੁਖੀ ਹਾਂ। ਮੈਂ ਉਸ ਸਮੇਂ ਉੱਥੇ ਨਹੀਂ ਸੀ। ਮੇਰੇ ਪਰਿਵਾਰ ਦਾ ਵੀ ਕੋਈ ਉੱਥੇ ਨਹੀਂ ਸੀ। ਮੈਂ 24 ਤਾਰੀਕ ਨੂੰ ਹੀ ਪੁਲਸ ਨੂੰ ਘਰ ਸੌਂਪ ਕੇ ਚੱਲਾ ਗਿਆ ਸੀ। ਇਹ ਪੂਰੀ ਵਾਰਦਾਤ 25 ਤਾਰੀਕ ਨੂੰ ਹੋਈ।''

ਨਾਰਕੋ ਟੈਸਟ ਲਈ ਵੀ ਤਿਆਰ
ਤਾਹਿਰ ਨੇ ਕਿਹਾ ਕਿ ਇੰਨੇ ਦਿਨਾਂ ਤੱਕ ਉਨ੍ਹਾਂ ਦਾ ਪਰਿਵਾਰ ਨਾਲ ਕਿਸੇ ਵੀ ਤਰ੍ਹਾਂ ਦਾ ਸੰਪਰਕ ਨਹੀਂ ਸੀ। ਉਨ੍ਹਾਂ ਨੂੰ ਆਪਣੇ ਪਰਿਵਾਰ ਬਾਰੇ ਕੋਈ ਜਾਣਕਾਰੀ ਨਹੀਂ ਹੈ। ਤਾਹਿਰ ਨੇ ਕਿਹਾ,''ਮੈਨੂੰ ਦੇਸ਼ ਦੇ ਕਾਨੂੰਨ 'ਤੇ ਭਰੋਸਾ ਹੈ। ਮੈਂ ਨਿਰਦੇਸ਼ ਸਾਬਤ ਹੋਵਾਂਗਾ, ਇਹ ਮੈਨੂੰ ਯਕੀਨ ਹੈ। ਤਾਹਿਰ ਨੇ ਕਿਹਾ ਕਿ ਉਹ ਨਾਰਕੋ ਟੈਸਟ ਲਈ ਵੀ ਤਿਆਰ ਹੈ। ਦੱਸਣਯੋਗ ਹੈ ਕਿ ਉੱਤਰ-ਪੂਰਬੀ ਦਿੱਲੀ 'ਚ ਹਿੰਸਾ ਦੌਰਾਨ ਤਾਹਿਰ ਦੇ ਘਰ ਦਾ ਇਕ ਵੀਡੀਓ ਸਾਹਮਣੇ ਆਇਆ ਸੀ। ਇਸ 'ਚ ਉਨ੍ਹਾਂ ਦੀ ਛੱਤ ਤੋਂ ਪੈਟਰੋਲ ਪੰਪ ਸੁੱਟੇ ਜਾ ਰਹੇ ਸਨ, ਪੱਥਰਬਾਜ਼ੀ ਹੋ ਰਹੀ ਸੀ। ਬਾਅਦ 'ਚ ਪੁਲਸ ਨੂੰ ਉਨ੍ਹਾਂ ਦੇ ਘਰ 'ਚੋਂ ਭਾਰੀ ਮਾਤਰਾ 'ਚ ਪੱਥਰ, ਪੈਟਰੋਲ ਬੰਬ ਅਤੇ ਗੁਲੇਲ ਬਰਾਮਦ ਕੀਤੀ ਗਈ ਸੀ। ਬੁੱਧਵਾਰ ਤੱਕ 1647 ਲੋਕ ਗ੍ਰਿਫਤਾਰ ਅਤੇ ਹਿਰਾਸਤ 'ਚ ਲਏ ਗਏ।


DIsha

Content Editor

Related News