ਦਿੱਲੀ ਹਿੰਸਾ ਦੌਰਾਨ 5 IPS ਅਧਿਕਾਰੀਆਂ ਦੇ ਕੀਤੇ ਤਬਾਦਲੇ

02/26/2020 4:26:26 PM

ਨਵੀਂ ਦਿੱਲੀ—ਦਿੱਲੀ 'ਚ ਹਿੰਸਾ ਦੌਰਾਨ ਅੱਜ ਭਾਵ ਬੁੱਧਵਾਰ ਨੂੰ 5 ਆਈ.ਪੀ.ਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ। ਮਿਲੀ ਜਾਣਕਾਰੀ ਅਨੁਸਾਰ ਐੱਸ.ਡੀ ਮਿਸ਼ਰਾ, ਐੱਮ.ਐੱਸ. ਰੰਧਾਵਾ, ਪੀ.ਮਿਸ਼ਰਾ, ਐੱਸ. ਭਾਟੀਆ ਅਤੇ ਰਾਜੀਵ ਰੰਜਨ ਸ਼ਾਮਲ ਹਨ। 

PunjabKesari

ਦੱਸ ਦੇਈਏ ਕਿ ਰੋਹਣੀ ਦੇ ਐਡੀਸ਼ਨਲ ਪੁਲਸ ਕਮਿਸ਼ਨਰ ਸੰਜੈ ਭਾਟੀਆ ਨੂੰ ਐਡੀਸ਼ਨਲ ਕਮਿਸ਼ਨਰ (ਟ੍ਰੈਫਿਕ) ਦੇ ਅਹੁਦੇ 'ਤੇ ਭੇਜਿਆ ਗਿਆ ਹੈ। ਸੈਂਟਰਲ ਡਿਸਟ੍ਰਿਕਟ ਦੇ ਐਡੀਸ਼ਨਲ ਪੁਲਸ ਕਮਿਸ਼ਨਰ ਐੱਮ.ਐੱਸ ਰੰਧਾਵਾ ਨੂੰ ਐਡੀਸ਼ਨਲ ਪੁਲਸ ਕਮਿਸ਼ਨਰ (ਕ੍ਰਾਈਮ) ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ। ਪੀ.ਮਿਸ਼ਰਾ ਨੂੰ ਰੋਹਣੀ ਡੀ.ਸੀ.ਪੀ ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ ਹੈ। ਐੱਸ. ਭਾਟੀਆ ਜੋ ਹੁਣ ਤੱਕ ਆਈ.ਜੀ.ਆਈ ਏਅਰਪੋਰਟ 'ਤੇ ਡੀ.ਸੀ.ਪੀ ਦੇ ਅਹੁਦੇ 'ਤੇ ਤਾਇਨਾਤ ਸੀ, ਉਨ੍ਹਾਂ ਨੂੰ ਸੈਂਟਰਲ ਡਿਸਟ੍ਰਿਕਟ ਦੇ ਡੀ.ਸੀ.ਪੀ ਦੇ ਅਹੁਦੇ 'ਤੇ ਤਾਇਨਾਤ ਕੀਤੇ ਗਏ ਹਨ। ਰਾਜੀਵ ਰੰਜਨ ਨੂੰ ਆਈ.ਜੀ.ਆਈ ਏਅਰਪੋਰਟ 'ਤੇ ਡੀ.ਸੀ.ਪੀ ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਾਲੇ ਹਿੰਸਾ 'ਚ ਹੁਣ ਤੱਕ 22 ਲੋਕਾਂ ਦੀ ਮੌਤ ਹੋ ਚੁੱਕੀ ਹੈ। 21 ਜ਼ਖਮੀਆਂ ਦੀ ਮੌਤ ਜੀ.ਟੀ.ਬੀ ਹਸਪਤਾਲ ਅਤੇ 1 ਦੀ ਮੌਤ ਐੱਲ.ਐੱਨ.ਜੇ.ਪੀ ਹਸਪਤਾਲ 'ਚ ਹੋ ਗਈ। ਇਸ ਤੋਂ ਇਲਾਵਾ ਪੁਲਸ ਨੂੰ ਅੱਜ ਭਾਵ ਬੁੱਧਵਾਰ ਹਿੰਸਾਗ੍ਰਸਤ ਇਲਾਕਾ ਚਾਂਦਬਾਗ ਪੁਲੀਆ ਤੋਂ ਇਕ ਨਾਲੇ 'ਚੋਂ ਅੰਕਿਤ ਸ਼ਰਮਾ ਦੀ ਲਾਸ਼ ਬਰਾਮਦ ਹੋਈ। ਦੱਸ ਦੇਈਏ ਕਿ ਅੰਕਿਤ ਸ਼ਰਮਾ ਆਈ ਬੀ 'ਚ ਸੁਰੱਖਿਆ ਸਹਾਇਕ ਦੇ ਅਹੁਦੇ 'ਤੇ ਕੰਮ ਕਰਦੇ ਸੀ।


Iqbalkaur

Content Editor

Related News