ਹਿੰਸਾ ਦੀ ਅੱਗ 'ਚ ਸੜ ਰਹੀ ਹੈ ਦਿੱਲੀ, ਤਸਵੀਰਾਂ ਕਰ ਰਹੀਆਂ ਨੇ ਸਭ ਬਿਆਨ

02/26/2020 12:56:32 PM

ਨਵੀਂ ਦਿੱਲੀ— ਉੱਤਰੀ-ਪੂਰਬੀ ਦਿੱਲੀ 'ਚ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਨੂੰ ਲੈ ਕੇ ਭੜਕੀ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਬੁੱਧਵਾਰ ਭਾਵ ਅੱਜ 20 ਤਕ ਪਹੁੰਚ ਗਈ ਹੈ। ਇੱਥੇ ਦੱਸ ਦੇਈਏ ਕਿ ਸੀ. ਏ. ਏ. ਦਾ ਸਮਰਥਨ ਕਰਨ ਵਾਲੇ ਅਤੇ ਵਿਰੋਧ ਕਰਨ ਵਾਲੇ ਸਮੂਹਾਂ ਵਿਚਾਲੇ ਸੰਘਰਸ਼ ਨੇ ਫਿਰਕੂ ਰੰਗ ਲੈ ਲਿਆ ਹੈ। ਦਿੱਲੀ ਦੇ ਜਾਫਰਾਬਾਦ, ਮੌਜਪੁਰ, ਭਜਨਪੁਰਾ, ਸੀਲਮਪੁਰ 'ਚ ਹਿੰਸਕ ਘਟਨਾਵਾਂ ਵਾਪਰੀਆਂ। ਕਿਤੇ ਪੱਥਰਬਾਜ਼ੀ ਹੋ ਰਹੀ ਹੈ ਤੇ ਕਿਤੇ ਅੱਗ ਲਾ ਕੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਕਈ ਘਰਾਂ, ਦਕਾਨਾਂ ਅਤੇ ਵਾਹਨਾਂ 'ਚ ਅੱਗ ਲਾ ਦਿੱਤੀ ਹੈ ਇਕ-ਦੂਜੇ 'ਤੇ ਪਥਰਾਅ ਕੀਤਾ। ਇਨ੍ਹਾਂ ਘਟਨਾਵਾਂ 'ਚ ਬੁੱਧਵਾਰ ਤਕ 20 ਲੋਕਾਂ ਦੀ ਜਾਨ ਚਲੀ ਗਈ ਅਤੇ ਕਰੀਬ 200 ਲੋਕ ਜ਼ਖਮੀ ਹੋ ਗਏ।

PunjabKesari

ਹਾਲਾਂਕਿ ਇਨ੍ਹਾਂ ਇਲਾਕਿਆਂ 'ਚ ਸ਼ਾਂਤੀ ਹੈ ਪਰ ਤਣਾਅ ਬਰਕਰਾਰ ਹੈ। ਥਾਂ-ਥਾਂ 'ਤੇ ਭਾਰੀ ਪੁਲਸ ਫੋਰਸ ਤਾਇਨਾਤ ਹੈ। ਗੋਕੁਲਪੁਰੀ ਤੋਂ ਹਿੰਸਾ ਦੀਆਂ ਕੁਝ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਬੁੱਧਵਾਰ ਸਵੇਰ ਨੂੰ ਜਦੋਂ ਦਿੱਲੀ ਵਾਸੀਆਂ ਦਾ ਅੱਖ ਖੁੱਲ੍ਹੀ ਤਾਂ ਥਾਂ ਤਬਾਹੀ ਦਾ ਮੰਜ਼ਰ ਨਜ਼ਰ ਆਇਆ। ਥਾਂ-ਥਾਂ 'ਤੇ ਸੜੇ ਹੋਏ ਵਾਹਨ ਨਜ਼ਰ ਆ ਰਹੇ ਹਨ। 
PunjabKesari

ਉੱਤਰੀ-ਪੂਰਬੀ ਦਿੱਸੀ ਦੇ ਜੋਹਰੀਪੁਰ ਇਲਾਕੇ 'ਚ ਹਿੰਸਾ ਹੋਈ, ਜਿੱਥੇ ਭੰਨ-ਤੋੜ ਕੀਤੀ ਗਈ ਅਤੇ ਅੱਗ ਲਾਈ ਗਈ। ਸੜਕ 'ਤੇ ਇੰਨੀ ਪੱਥਰਬਾਜ਼ੀ ਹੋਈ ਹੈ, ਕਿੰਨੇ ਪੱਥਰ ਵਰ੍ਹੇ ਹਨ, ਇਸ ਦਾ ਅੰਦਾਜਾ ਤਾਂ ਤੁਹਾਨੂੰ ਸੜਕ 'ਤੇ ਬਿਖਰੇ ਪੱਥਰ ਦੇਖ ਕੇ ਲੱਗ ਜਾਵੇਗਾ। ਹਿੰਸਕ ਘਟਨਾਵਾਂ ਨੂੰ ਰੋਕਣ ਲਈ ਪੁਲਸ ਵਲੋਂ ਫਲੈਗ ਮਾਰਚ ਕੀਤਾ ਗਿਆ ਹੈ।


PunjabKesari

ਸੁਰੱਖਿਆ 'ਚ ਕੋਈ ਚੂਕ ਨਾ ਹੋ ਜਾਵੇ ਇਸ ਲਈ ਉੱਤਰੀ-ਪੂਰਬੀ ਦਿੱਲੀ ਦੇ ਕਈ ਇਲਾਕਿਆਂ 'ਚ ਸੁਰੱਖਿਆ ਫੋਰਸ ਦੇ ਜਵਾਨਾਂ ਵਲੋਂ ਫਲੈਗ ਮਾਰਚ ਵੀ ਕੀਤਾ ਗਿਆ ਹੈ। ਸੁਰੱਖਿਆ ਫੋਰਸ ਦੇ ਜਵਾਨਾਂ ਦੇ ਫਲੈਗ ਮਾਰਚ ਤੋਂ ਲੋਕਾਂ ਦਾ ਡਰ ਕੁਝ ਘੱਟ ਹੋਵੇਗਾ ਅਤੇ ਹਿੰਸਾ ਕਰਨ ਵਾਲਿਆਂ ਦੇ ਮਨ 'ਚ ਡਰ ਵਧੇਗਾ। 
PunjabKesari

ਜੇਕਰ ਗੱਲ ਕੀਤੀ ਜਾਵੇ ਉੱਤਰੀ-ਪੂਰਬੀ ਦਿੱਲੀ ਦੇ ਮੌਜਪੁਰ ਦੀ ਤਾਂ ਇੱਥੇ ਵੀ ਹਿੰਸਾ ਹੋਈ ਸੀ ਪਰ ਅੱਜ ਹਾਲਾਤ ਆਮ ਹਨ। ਭਾਵੇਂ ਹੀ ਲੋਕ ਸੜਕਾਂ 'ਤੇ ਆਸਾਨੀ ਨਾਲ ਚਹਿਲਕਦਮੀ ਕਰ ਰਹੇ ਹਨ ਪਰ ਡਰੇ ਹੋਏ ਹਨ। ਚੱਪੇ-ਚੱਪੇ 'ਤੇ ਪੁਲਸ ਫੋਰਸ ਤਾਇਨਾਤ ਹੈ, ਤਾਂ ਕਿ ਕਿਸੇ ਵੀ ਅਣਹੋਣੀ ਘਟਨਾ ਨਾਲ ਨਜਿੱਠਿਆ ਜਾ ਸਕੇ। 


Tanu

Content Editor

Related News