ਸਾਇੰਸ ਵਿਦਿਆਰਥੀਆਂ ਲਈ 16 ਅਗਸਤ ਤੋਂ ਖੁੱਲ੍ਹੇਗੀ ਦਿੱਲੀ ਯੂਨੀਵਰਸਿਟੀ, ਕੋਰੋਨਾ ਪ੍ਰੋਟੋਕਾਲ ਦਾ ਕਰਣਾ ਹੋਵੇਗਾ ਪਾਲਣ

Friday, Aug 06, 2021 - 02:36 AM (IST)

ਸਾਇੰਸ ਵਿਦਿਆਰਥੀਆਂ ਲਈ 16 ਅਗਸਤ ਤੋਂ ਖੁੱਲ੍ਹੇਗੀ ਦਿੱਲੀ ਯੂਨੀਵਰਸਿਟੀ, ਕੋਰੋਨਾ ਪ੍ਰੋਟੋਕਾਲ ਦਾ ਕਰਣਾ ਹੋਵੇਗਾ ਪਾਲਣ

ਨਵੀਂ ਦਿੱਲੀ - ਦਿੱਲੀ ਯੂਨੀਵਰਸਿਟੀ ਵਿੱਚ ਸਾਇੰਸ ਦੇ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਦੇ ਵਿਦਿਆਰਥੀਆਂ ਲਈ ਕਲਾਸਾਂ 16 ਅਗਸਤ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਹਾਲਾਂਕਿ, ਅਜੇ ਯੂਨੀਵਰਸਿਟੀ ਦੇ ਬਾਕੀ ਕੋਰਸ ਆਨਲਾਈਨ ਹੀ ਚੱਲਣਗੇ। ਦੱਸ ਦਈਏ ਕਿ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਦੇਸ਼ਭਰ ਦੇ ਜ਼ਿਆਦਾਤਰ ਸਕੂਲ, ਕਾਲਜ, ਯੂਨਿਵਰਸਿਟੀ ਆਦਿ ਬੰਦ ਹਨ ਅਤੇ ਆਨਲਾਈਨ ਹੀ ਪੜ੍ਹਾਈ ਚੱਲ ਰਹੀ ਹੈ।

ਇਹ ਵੀ ਪੜ੍ਹੋ - ਹੜ੍ਹ ਕਾਰਨ ਬੰਗਾਲ 'ਚ ਭਿਆਨਕ ਹਾਲਾਤ, ਅੱਠ ਦਿਨ ਬਾਅਦ ਮਿਲਿਆ ਪੀਣ ਦਾ ਸਾਫ਼ ਪਾਣੀ ਅਤੇ ਖਾਣਾ

ਦਿੱਲੀ ਯੂਨੀਵਰਸਿਟੀ ਦੇ ਰਜਿਸਟਰਾਰ ਵਲੋਂ ਜਾਰੀ ਚਿੱਠੀ ਵਿੱਚ ਕਿਹਾ ਗਿਆ ਹੈ, ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਕਮੀ ਆਉਣ ਦੀ ਵਜ੍ਹਾ ਨਾਲ 16 ਅਗਸਤ ਤੋਂ ਸਾਇੰਸ ਕੋਰਸਾਂ ਦੇ ਅੰਡਰ ਗ੍ਰੈਜੂਏਟਾਂ ਅਤੇ ਪੋਸਟ ਗ੍ਰੈਜੂਏਟਾਂ ਦੀ ਪ੍ਰੈਕਟੀਕਲ ਅਤੇ ਕਲਾਸਾਂ ਫਿਜ਼ੀਕਲ ਮੋਡ ਵਿੱਚ ਚਲਾਈਆਂ ਜਾਣਗੀਆਂ। ਹਾਲਾਂਕਿ, ਇਸ ਦੌਰਾਨ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਜ਼ਰੂਰੀ ਪ੍ਰੋਟੋਕਾਲਾਂ ਦਾ ਪਾਲਣ ਕਰਣਾ ਜ਼ਰੂਰੀ ਹੋਵੇਗਾ।

ਯੂਨੀਵਰਸਿਟੀ ਨੇ ਅੱਗੇ ਕਿਹਾ ਹੈ ਕਿ ਹੋਰ ਕੋਰਸਾਂ ਲਈ ਆਨਲਾਈਨ ਟੀਚਿੰਗ ਅਤੇ ਲਰਨਿੰਗ ਐਕਟੀਵਿਟੀਜ ਪਹਿਲਾਂ ਦੀ ਹੀ ਤਰ੍ਹਾਂ ਜਾਰੀ ਰਹਿਣਗੀਆਂ। ਕਾਲਜ ਦੇ ਪ੍ਰਿੰਸੀਪਲ ਅਤੇ ਹਾਸਟਲ ਦੇ ਪ੍ਰਧਾਨ ਤੈਅ ਕੀਤੇ ਗਏ ਕੋਵਿਡ ਨਿਯਮਾਂ ਦੀ ਪਾਲਣ ਕਰਵਾਉਣਗੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Inder Prajapati

Content Editor

Related News