ਅਮਰੀਕਾ ਦੇ ਉੱਪ ਮੰਤਰੀ ਟਾਮ ਸ਼ੈਨਨ ਨੇ ਰਾਜਨਾਥ ਨਾਲ ਕੀਤੀ ਮੁਲਾਕਾਤ

06/30/2016 3:07:34 PM

ਨਵੀਂ ਦਿੱਲੀ— ਅਮਰੀਕਾ ਦੇ ਸਿਆਸੀ ਮਾਮਲਿਆਂ ਦੇ ਉੱਪ ਮੰਤਰੀ ਟਾਮ ਸ਼ੈਨਨ ਨੇ ਵੀਰਵਾਰ ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਦੇਸ਼ਾਂ ਨਾਲ ਜੁੜੇ ਮੁੱਦਿਆਂ ''ਤੇ ਉਨ੍ਹਾਂ ਨਾਲ ਚਰਚਾ ਕੀਤੀ।
ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਬੈਠਕ ਨੂੰ ਸਦਭਾਵਨਾ ਮੁਲਾਕਾਤ ਦੱਸਿਆ। ਇਸ ਮੁਲਾਕਾਤ ''ਚ ਦੋ-ਪੱਖੀ ਮੁੱਦਿਆਂ ''ਤੇ ਚਰਚਾ ਹੋਈ। ਭਾਰਤ ''ਚ ਅਮਰੀਕਾ ਦੇ ਰਾਜਦੂਤ ਰਿਚਰਡ ਆਰ. ਵਰਮਾ ਵੀ ਬੈਠਕ ''ਚ ਮੌਜੂਦ ਸਨ। ਗ੍ਰਹਿ ਮੰਤਰੀ ਅਗਲੇ ਮਹੀਨੇ ਅਮਰੀਕਾ ਦਾ ਦੌਰਾਨ ਕਰ ਸਕਦੇ ਹਨ, ਜਿੱਥੇ ਉਹ ਭਾਰਤ-ਅਮਰੀਕਾ ਅੰਦਰੂਨੀ ਸੁਰੱਖਿਆ ਗੱਲਬਾਤ ''ਚ ਹਿੱਸਾ ਲੈਣਗੇ। ਉੱਥੇ ਸੁਰੱਖਿਆ ਨਾਲ ਜੁੜੇ ਕਈ ਸਮਝੌਤਿਆਂ ''ਤੇ ਦਸਤਖਤ ਹੋਣ ਦੀ ਉਮੀਦ ਹੈ।


Tanu

News Editor

Related News