ਦਿੱਲੀ : ਤਿਹਾੜ ਜੇਲ੍ਹ ਦੇ ਡਾਇਰੈਕਟਰ ਜਨਰਲ ਨੂੰ ਹੋਇਆ ਕੋਰੋਨਾ
Friday, Sep 25, 2020 - 12:34 PM (IST)

ਨਵੀਂ ਦਿੱਲੀ- ਦਿੱਲੀ ਦੀ ਤਿਹਾੜ ਜੇਲ ਦੇ ਡਾਇਰੈਕਟਰ ਜਨਰਲ ਸੰਦੀਪ ਗੋਇਲ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜੇਲ ਅਧਿਕਾਰੀਆਂ ਨੇ 13 ਸਤੰਬਰ ਨੂੰ ਜੋ ਅੰਕੜੇ ਸਾਂਝੇ ਕੀਤੇ ਸਨ, ਉਨ੍ਹਾਂ ਅਨੁਸਾਰ ਦਿੱਲੀ ਦੀਆਂ ਜੇਲਾਂ 'ਚ ਇਨਫੈਕਸ਼ਨ ਦੇ 25 ਮਾਮਲੇ ਸਨ, ਜਿਨ੍ਹਾਂ 'ਚੋਂ 20 ਜੇਲ ਕਰਮੀ ਸ਼ਾਮਲ ਸਨ। ਇਸ ਤੋਂ ਕਰੀਬ ਇਕ ਮਹੀਨੇ ਪਹਿਲਾਂ ਦਿੱਲੀ ਜੇਲ ਵਿਭਾਗ ਨੇ ਕਿਹਾ ਸੀ ਕਿ ਉਨਾਂ ਦੇ ਤਿੰਨ ਜੇਲ ਕੰਪਲੈਕਸਾਂ 'ਚ ਕੈਦੀਆਂ 'ਚ ਇਨਫੈਕਸ਼ਨ ਦਾ ਕੋਈ ਮਾਮਲਾ ਨਹੀਂ ਹੈ।
ਦੱਸਣਯੋਗ ਹੈ ਕਿ 21 ਅਗਸਤ ਨੂੰ ਦਿੱਲੀ ਜੇਲ ਵਿਭਾਗ ਨੇ ਕਿਹਾ ਸੀ ਕਿ ਤਿਹਾੜ, ਰੋਹਿਣੀ ਅਤੇ ਮੰਡੋਲੀ ਜੇਲ ਕੰਪਲੈਕਸਾਂ 'ਚ ਕੋਈ ਵੀ ਕੈਦੀ ਪੀੜਤ ਨਹੀਂ ਹੈ ਅਤੇ ਜੇਲਾਂ 'ਚ ਇਨਫੈਕਸ਼ਨ ਦੀ ਸਥਿਤੀ 'ਚ ਸੁਧਾਰ ਹੋਇਆ ਹੈ।