ਦਿੱਲੀ 'ਚ ਭਾਰੀ ਮੀਂਹ ਦਾ ਕਹਿਰ: ਆਵਾਜਾਈ ਜਾਮ, ਪਾਣੀ 'ਚ ਡੁੱਬੀ ਬੱਸ (ਤਸਵੀਰਾਂ)

07/19/2020 10:11:13 AM

ਨਵੀਂ ਦਿੱਲੀ— ਦਿੱਲੀ-ਐੱਨ. ਸੀ. ਆਰ. 'ਚ ਕਈ ਦਿਨਾਂ ਤੋਂ ਮਾਨਸੂਨ ਦੇ ਮੀਂਹ ਦੀ ਉਡੀਕ ਕਰ ਰਹੇ ਲੋਕਾਂ ਨੂੰ ਐਤਵਾਰ ਸਵੇਰੇ ਗਰਮੀ ਤੋਂ ਰਾਹਤ ਤਾਂ ਮਿਲੀ। ਪਰ ਭਾਰੀ ਮੀਂਹ ਕਾਰਨ ਕਈ ਥਾਵਾਂ 'ਤੇ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਲੋਕਾਂ ਨੂੰ ਆਪਣੇ ਵਾਹਨ ਕੱਢਣ 'ਚ ਪਰੇਸ਼ਾਨੀ ਆਈ ਅਤੇ ਕਿਤੇ ਲੋਕ ਪੈਦਲ ਤੱਕ ਜਾਣ ਦਾ ਰਾਹ ਨਹੀਂ ਲੱਭ ਪਾ ਰਹੇ ਸਨ।

PunjabKesari

ਦਿੱਲੀ ਵਾਸੀਆਂ ਨੂੰ ਮੀਂਹ ਨੇ ਇਸ ਕਦਰ ਲਾਚਾਰ ਕਰ ਦਿੱਤਾ ਕਿ ਇੱਥੋਂ ਦੇ ਮਿੰਟੋ ਰੋਡ 'ਤੇ ਪਾਣੀ ਭਰ ਜਾਣ ਕਾਰਨ ਡੀ. ਟੀ. ਸੀ. ਬੱਸ ਅੱਧੇ ਤੋਂ ਜ਼ਿਆਦਾ ਪਾਣੀ ਵਿਚ ਫਸ ਗਈ। ਹਾਲਾਂਕਿ ਫਾਇਰ ਮਹਿਕਮੇ ਦੇ ਕਾਮਿਆਂ ਨੇ ਬੱਸ 'ਚ ਫਸੇ ਯਾਤਰੀਆਂ ਨੂੰ ਪੌੜੀ ਲਾ ਕੇ ਸੁਰੱਖਿਅਤ ਬਾਹਰ ਕੱਢਿਆ। 

PunjabKesari
ਦਿੱਲੀ ਦੇ ਪਾਸ਼ ਇਲਾਕਿਆਂ ਵਿਚ ਵੀ ਸੜਕਾਂ 'ਤੇ ਪਾਣੀ ਭਰਿਆ ਨਜ਼ਰ ਆਇਆ। ਲੋਕਾਂ ਨੂੰ ਨਿਕਲਣ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਭਾਰਤੀ ਮੌਸਮ ਮਹਿਕਮੇ ਨੇ ਅੱਜ ਦਿਨ ਭਰ ਦਿੱਲੀ ਵਿਚ ਮੀਂਹ ਪੈਣ ਦੀ ਭਵਿੱਖਬਾਣੀ ਵੀ ਕੀਤੀ ਹੈ। ਮੀਂਹ ਕਾਰਨ ਪਾਰਾ ਕਈ ਡਿਗਰੀ ਹੇਠਾਂ ਡਿੱਗ ਗਿਆ। ਹੇਠਲੇ ਇਲਾਕਿਆਂ ਅਤੇ ਸੜਕਾਂ 'ਤੇ ਪਾਣੀ ਭਰ ਜਾਣ ਨਾਲ ਆਵਾਜਾਈ 'ਚ ਰੁਕਾਵਟ ਆਈ। 

PunjabKesari
ਮੌਸਮ ਮਹਿਕਮੇ ਨੇ 19 ਤੋਂ 21 ਜੁਲਾਈ ਦਰਮਿਆਨ ਦਿੱਲੀ ਅਤੇ ਉਸ ਦੇ ਆਲੇ-ਦੁਆਲੇ ਦੇ ਸੂਬਿਆਂ ਪੰਜਾਬ ਅਤੇ ਹਰਿਆਣਾ 'ਚ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਇਸ ਤੋਂ ਪਹਿਲਾਂ ਮੌਸਮ ਮਹਿਕਮੇ ਨੇ ਉੱਤਰੀ ਪੱਛਮੀ ਭਾਰਤ ਦੇ ਕਈ ਹਿੱਸਿਆਂ ਵਿਚ ਭਾਰੀ ਤੋਂ ਬਹੁਤ ਭਾਰੀ ਮੀਂਹ ਦਾ ਅਨੁਮਾਨ ਜਤਾਇਆ ਸੀ। ਸਫਦਰਜੰਗ ਵੇਧਸ਼ਾਲਾ ਨੇ ਸਵੇਰੇ ਸਾਢੇ 5 ਵਜੇ ਤੱਕ 4.9 ਮਿਲੀਮੀਟਰ ਮੀਂਹ ਦਰਜ ਕੀਤਾ।

PunjabKesari


Tanu

Content Editor

Related News