ਦਿੱਲੀ 'ਚ ਝਮਾਝਮ ਵਰ੍ਹਿਆ ਮੀਂਹ, ਲੋਕਾਂ ਨੂੰ ਗਰਮੀ ਤੋਂ ਮਿਲੀ ਨਿਜ਼ਾਤ (ਤਸਵੀਰਾਂ)
Sunday, Jul 05, 2020 - 10:14 AM (IST)
ਨਵੀਂ ਦਿੱਲੀ— ਰਾਜਧਾਨੀ ਦਿੱਲੀ ਵਿਚ ਮੌਸਮ ਨੇ ਅਚਾਨਕ ਆਪਣਾ ਮਿਜਾਜ਼ ਬਦਲਿਆ ਹੈ ਅਤੇ ਕਈ ਇਲਾਕਿਆਂ ਵਿਚ ਝਮਾਝਮ ਮੀਂਹ ਪੈਣ ਮਗਰੋਂ ਮੌਸਮ ਸੁਹਾਵਨਾ ਹੋ ਗਿਆ ਹੈ। ਐਤਵਾਰ ਭਾਵ ਅੱਜ ਤੜਕੇ ਮੀਂਹ ਤੋਂ ਬਾਅਦ ਤਾਪਮਾਨ 'ਚ ਗਿਰਾਵਟ ਆਈ ਹੈ। ਅੱਜ ਵੀ ਦਿਨ ਭਰ ਆਸਮਾਨ 'ਚ ਬੱਦਲ ਛਾਏ ਰਹਿਣ ਅਤੇ ਹਲਕਾ ਮੀਂਹ ਪੈਣ ਦੇ ਆਸਾਰ ਹਨ। ਰਾਤ ਭਰ ਚੱਲੀਆਂ ਤੇਜ਼ ਹਵਾਵਾਂ ਅਤੇ ਮੀਂਹ ਨਾਲ ਪਾਰਾ ਕਈ ਡਿਗਰੀ ਹੇਠਾਂ ਡਿੱਗਿਆ ਹੈ। ਦਿੱਲੀ ਵਿਚ ਪਿਛਲੇ ਕਈ ਦਿਨਾਂ ਤੋਂ ਭਿਆਨਕ ਗਰਮੀ ਪੈ ਰਹੀ ਸੀ ਅਤੇ ਦਿੱਲੀ ਵਾਸੀਆਂ ਨੂੰ ਮੀਂਹ ਦਾ ਬੇਸਬਰੀ ਨਾਲ ਉਡੀਕ ਵੀ ਸੀ। ਦਿੱਲੀ ਵਾਸੀਆਂ ਲਈ ਇਹ ਮੀਂਹ ਕਾਫੀ ਰਾਹਤ ਦੇਵੇਗਾ, ਕਿਉਂਕਿ ਇਸ ਨਾਲ ਤਾਪਮਾਨ ਹੇਠਾਂ ਆਉਣ ਦੀ ਸ਼ੰਕਾ ਜਤਾਈ ਗਈ ਸੀ।
ਦਿੱਲੀ 'ਚ ਉਸਮ ਦਾ ਪੱਧਰ ਵੀ ਕਾਫੀ ਜ਼ਿਆਦਾ ਹੋ ਗਿਆ ਸੀ। ਸ਼ਨੀਵਾਰ ਨੂੰ ਤਾਪਮਾਨ 39.8 ਡਿਗਰੀ ਸੈਲਸੀਅਸ ਸੀ। ਮੌਸਮ ਵਿਗਿਆਨ ਮੁਤਾਬਕ ਸਫਦਰਜੰਗ ਵੇਧਸ਼ਾਲਾ ਵਿਚ ਸਵੇਰੇ ਸਾਢੇ 5 ਵਜੇ ਤੱਕ 33.6 ਮਿ.ਲੀ. ਮੀਂਹ ਦਰਜ ਹੋਇਆ ਅਤੇ ਪਾਲਮ ਸਟੇਸ਼ਨ 'ਤੇ 43.4 ਮਿ.ਲੀ. ਮੀਂਹ ਦਰਜ ਕੀਤਾ ਗਿਆ ਹੈ।
ਮੌਸਮ ਵਿਗਿਆਨ ਦੇ ਖੇਤਰੀ ਪੂਰਬ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਵਤ ਨੇ ਦੱਸਿਆ ਕਿ ਅਗਲੇ ਤਿੰਨ ਤੋਂ ਚਾਰ ਤਿੰਨ ਤੱਕ ਹੋਰ ਮੀਂਹ ਪੈਣ ਦਾ ਅਨੁਮਾਨ ਹੈ। ਉਨ੍ਹਾਂ ਨੇ ਦੱਸਿਆ ਕਿ ਬੁੱਧਵਾਰ ਤੱਕ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਤੱਕ ਡਿੱਗ ਸਕਦਾ ਹੈ। ਦਿੱਲੀ ਵਿਚ 25 ਜੂਨ ਨੂੰ ਮਾਨਸੂਨ ਆ ਗਿਆ ਸੀ। ਇਸ ਵਾਰ ਰਾਸ਼ਟਰੀ ਰਾਜਧਾਨੀ ਵਿਚ ਆਮ ਵਾਂਗ ਹੀ ਮੀਂਹ ਪੈਣ ਦਾ ਅਨੁਮਾਨ ਹੈ।
ਦਿੱਲੀ ਤੋਂ ਇਲਾਵਾ ਮੁੰਬਈ 'ਚ ਅਜੇ ਭਾਰੀ ਮੀਂਹ ਦਾ ਦੌਰ ਜਾਰੀ ਹੈ। ਮੌਸਮ ਮਹਿਕਮੇ ਮੁਤਾਬਕ ਮੁੰਬਈ ਅਤੇ ਆਲੇ-ਦੁਆਲੇ ਇਲਾਕਿਆਂ ਵਿਚ ਸ਼ਨੀਵਾਰ ਨੂੰ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਸੀ। ਮੁੰਬਈ ਸਮੇਤ ਦੇਸ਼ ਦੇ ਪੱਛਮੀ ਸੂਬੇ ਮਹਾਰਾਸ਼ਟਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਸ਼ਨੀਵਾਰ ਨੂੰ ਪਏ ਮੋਹਲੇਧਾਰ ਮੀਂਹ ਕਾਰਨ ਦਰੱਖਤ ਉੱਖੜਣ ਅਤੇ ਥਾਂ-ਥਾਂ ਪਾਣੀ ਭਰਿਆ ਦੇਖਿਆ ਗਿਆ।