ਦਿੱਲੀ ''ਚ ਸੀਰੋ ਸਰਵੇ ਦਾ ਤੀਜਾ ਪੜਾਅ ਸ਼ੁਰੂ, ਹਫ਼ਤੇ ਭਰ ''ਚ ਪੂਰਾ ਹੋਵੇਗਾ ਕੰਮ : ਸਤੇਂਦਰ ਜੈਨ

09/01/2020 3:50:12 PM

ਨਵੀਂ ਦਿੱਲੀ- ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਯਾਨੀ ਮੰਗਲਵਾਰ ਤੋਂ ਸੀਰੋ ਸਰਵੇ ਦਾ ਤੀਜਾ ਪੜਾਅ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਸੀਰੋ ਸਰਵੇ ਦਿੱਲੀ ਦੇ ਸਾਰੇ ਵਾਰਡਾਂ 'ਚ ਕੀਤਾ ਜਾਵੇਗਾ। ਇਸ ਵਾਰ ਸੈਂਪਲ ਦਾ ਸਾਈਜ਼ 17 ਹਜ਼ਾਰ ਰੱਖਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਕ ਹਫ਼ਤੇ ਅੰਦਰ ਸਰਵੇ ਦਾ ਕੰਮ ਪੂਰਾ ਹੋ ਜਾਵੇਗਾ ਅਤੇ ਇਸ ਤੋਂ ਸੋਧ ਕਰਨ 'ਚ 7 ਤੋਂ 10 ਦਿਨ ਲੱਗਣਗੇ।

ਦਿੱਲੀ 'ਚ ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ ਹੁਣ ਤੱਕ 2 ਵਾਰ ਸੀਰੋ ਸਰਵੇ ਹੋ ਚੁੱਕੇ ਹਨ। ਸਰਵੇ ਦਾ ਤੀਜਾ ਪੜਾਅ ਅੱਜ ਯਾਨੀ ਮੰਗਲਵਾਰ ਤੋਂ ਸ਼ੁਰੂ ਹੋ ਗਿਆ ਹੈ। ਤੀਜੇ ਪੜਾਅ 'ਚ ਦਿੱਲੀ ਦੇ ਸਾਰੇ 11 ਜ਼ਿਲ੍ਹਿਆਂ ਤੋਂ ਅਤੇ ਸਾਰੀ ਉਮਰ ਵਰਗ ਦੇ ਲੋਕਾਂ ਦੇ ਨਮੂਨੇ ਜੁਟਾਏ ਜਾਣਗੇ। ਇਸ ਦੌਰਾਨ ਲਗਭਗ 17 ਹਜ਼ਾਰ ਨਮੂਨੇ ਇਕੱਠੇ ਕੀਤੇ ਜਾਣਗੇ। ਖਾਸ ਗੱਲ ਇਹ ਹੈ ਕਿ ਤੀਜੇ ਸਰਵੇ 'ਚ ਇਕੱਠੇ ਕੀਤੇ ਗਏ ਨਮੂਨਿਆਂ ਦੀ ਗਿਣਤੀ ਦੂਜੇ ਸਰਵੇ ਤੋਂ ਵੱਧ ਹੋਵੇਗੀ ਪਰ ਪਹਿਲੇ ਵਾਲੇ ਦੀ ਤੁਲਨਾ 'ਚ ਇਹ ਹੁਣ ਵੀ ਘੱਟ ਹੋਵੇਗੀ ਜੋ ਕਿ ਰਾਸ਼ਟਰੀ ਰੋਗ ਕੰਟਰੋਲ ਕੇਂਦਰ (ਐੱਨ.ਸੀ.ਡੀ.ਸੀ.) ਦੀ ਅਗਵਾਈ 'ਚ ਹੋਇਆ ਸੀ।

ਕੀ ਹੁੰਦਾ ਹੈ ਸੀਰੋ ਸਰਵੇ
ਅਸਲ 'ਚ ਇਹ ਸੀਰਮ ਟੈਸਟ ਵਰਗਾ ਹੁੰਦਾ ਹੈ। ਇਸ ਰਾਹੀਂ ਇਹ ਪਤਾ ਲਗਾਇਆ ਜਾਂਦਾ ਹੈ ਕਿ ਕਿਸੇ ਵਿਅਕਤੀ ਦੇ ਸਰੀਰ 'ਚ ਕੋਰੋਨਾ ਵਾਇਰਸ ਨਾਲ ਲੜਨ ਲਈ ਐਂਡੀਬਾਡੀਜ਼ ਵਿਕਸਿਤ ਹੋ ਚੁਕੀ ਹੈ ਜਾਂ ਨਹੀਂ। ਵਾਇਰਸ ਵਰਗੀ ਬਾਹਰੀ ਆਰਗਨਿਜ਼ਮ ਨਾਲ ਲੜਨ ਲਈ ਸਰੀਰ ਦਾ ਇਮਿਊਨ ਸਿਸਟਮ ਜੋ ਪ੍ਰੋਟੀਨ ਪੈਦਾ ਕਰਦਾ ਹੈ, ਉਨ੍ਹਾਂ ਨੂੰ ਐਂਟੀਬਾਡੀਜ਼ ਕਿਹਾ ਜਾਂਦਾ ਹੈ। ਕਰੀਬ 4 ਹਜ਼ਾਰ ਮੌਤਾਂ ਅਤੇ ਸਵਾ ਲੱਖ ਤੋਂ ਵੱਧ ਕੋਵਿਡ ਕੇਸਾਂ ਤੋਂ ਬਾਅਦ ਪਿਛਲੇ ਕੁਝ ਦਿਨਾਂ ਤੋਂ ਦਿੱਲੀ 'ਚ ਇਨਫੈਕਸ਼ਨ ਦੀ ਰਫ਼ਤਾਰ 'ਤੇ ਕੁਝ ਰੋਕਥਾਮ ਨਜ਼ਰ ਆਈ ਹੈ। ਇਨ੍ਹਾਂ ਹਾਲਾਤ 'ਚ ਦਿੱਲੀ 'ਚ ਤੀਜਾ ਸੀਰੋ ਸਰਵੇ ਕਰਨ ਦੀ ਜ਼ਰੂਰਤ ਕਿਉਂ ਪਈ, ਇਹ ਵੀ ਜਾਣਨ ਲਾਇਕ ਹੈ ਕਿਉਂਕਿ ਲੋਕਾਂ 'ਚ ਇਹ ਪ੍ਰੋਟੀਨ ਸਿਰਫ਼ ਉਦੋਂ ਵਿਕਸਿਤ ਹੋ ਸਕਦੇ ਹਨ, ਜਦੋਂ ਉਹ ਇਨਫੈਕਸ਼ਨ ਹੋਣ ਤੋਂ ਬਾਅਦ ਰਿਕਵਰ ਹੋ ਚੁਕੇ ਹੋਣ।


DIsha

Content Editor

Related News