ਦਿੱਲੀ ਦੀ ਆਬੋ-ਹਵਾ ਬੇਹੱਦ ਖਰਾਬ, AQI ਦਾ ਪੱਧਰ 300 ਤੋਂ ਪਾਰ

Tuesday, Nov 21, 2023 - 11:58 AM (IST)

ਦਿੱਲੀ ਦੀ ਆਬੋ-ਹਵਾ ਬੇਹੱਦ ਖਰਾਬ, AQI ਦਾ ਪੱਧਰ 300 ਤੋਂ ਪਾਰ

ਨਵੀਂ ਦਿੱਲੀ- ਦਿੱਲੀ ਅਤੇ ਇਸ ਦੇ ਉਪਨਗਰਾਂ 'ਚ ਪ੍ਰਦੂਸ਼ਣ ਦਾ ਪੱਧਰ ਰਾਤ 'ਚ ਵੱਧ ਗਿਆ ਅਤੇ ਰਾਸ਼ਟਰੀ ਰਾਜਧਾਨੀ ਵਿਚ ਹਵਾ ਗੁਣਵੱਤਾ ਸੂਚਕਾਂਕ (AQI) ਮੰਗਲਵਾਰ ਨੂੰ ਸਵੇਰੇ 9 ਵਜੇ 365 ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਹ ਜਾਣਕਾਰੀ ਦਿੱਤੀ। ਦਿੱਲੀ ਦਾ AQI ਸੋਮਵਾਰ ਨੂੰ ਸ਼ਾਮ 4 ਵਜੇ ਵਧ ਕੇ 348 ਹੋ ਗਿਆ ਸੀ ਜਦਕਿ ਐਤਵਾਰ ਨੂੰ ਇਹ 301 ਸੀ। ਹਰ ਦਿਨ ਸ਼ਾਮ 4 ਵਜੇ ਦਰਜ ਕੀਤਾ ਜਾਣ ਵਾਲਾ ਪਿਛਲੇ 24 ਘੰਟੇ ਦਾ AQI ਸ਼ਨੀਵਾਰ ਨੂੰ 319, ਸ਼ੁੱਕਰਵਾਰ ਨੂੰ 405 ਅਤੇ ਵੀਰਵਾਰ ਨੂੰ 419 ਸੀ।

ਇਹ ਵੀ ਪੜ੍ਹੋ-  ਦਿੱਲੀ 'ਚ ਹਵਾ ਪ੍ਰਦੂਸ਼ਣ ਦਾ ਪੱਧਰ ਫਿਰ ਵਧਿਆ, ਕੋਈ ਵੱਡੀ ਰਾਹਤ ਮਿਲਣ ਦੀ ਉਮੀਦ ਨਹੀਂ

ਹਵਾ ਦੀ ਅਨੁਕੂਲ ਸਥਿਤੀ ਕਾਰਨ ਪ੍ਰਦੂਸ਼ਣ ਦੇ ਪੱਧਰ 'ਚ ਸੁਧਾਰ ਨੂੰ ਵੇਖਦਿਆਂ ਸ਼ਨੀਵਾਰ ਨੂੰ ਜਨਤਕ ਨਿਰਮਾਣ ਨਾਲ ਸਬੰਧਤ ਅਤੇ ਨਿਰਮਾਣ ਕੰਮ 'ਤੇ ਪਾਬੰਦੀ ਅਤੇ ਦਿੱਲੀ 'ਚ ਪ੍ਰਦੂਸ਼ਣ ਫੈਲਾਉਣ ਵਾਲੇ ਟਰੱਕਾਂ ਦੀ ਐਂਟਰੀ 'ਤੇ ਰੋਕ ਸਣੇ ਪਾਬੰਦੀ ਹਟਾ ਲਈ ਸੀ। ਇਹ ਉਪਾਅ ਕੇਂਦਰ ਦੀ ਹਵਾ ਪ੍ਰਦੂਸ਼ਣ ਕੰਟਰੋਲ ਯੋਜਨਾ ਦੇ ਆਖ਼ਰੀ ਪੜਾਅ ਅਧੀਨ ਆਉਂਦੇ ਹਨ, ਜਿਸ ਨੂੰ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋਉੱਤਰਾਕਾਸ਼ੀ ਸੁਰੰਗ 'ਚ ਫਸੇ 41 ਮਜ਼ਦੂਰਾਂ ਦਾ ਮਾਮਲਾ ਪੁੱਜਾ ਹਾਈ ਕੋਰਟ

ਰਾਸ਼ਟਰੀ ਰਾਜਧਾਨੀ ਖੇਤਰ (NCR) ਅਤੇ ਨੇੜਲੇ ਖੇਤਰਾਂ ਵਿਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਰਣਨੀਤੀ ਤਿਆਰ ਕਰਨ ਲਈ ਜ਼ਿੰਮੇਵਾਰ ਇਕ ਸੰਵਿਧਾਨਕ ਸੰਸਥਾ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਦਿੱਲੀ ਅਤੇ NCR ਸੂਬਿਆਂ ਤੋਂ ਵੀ ਐਮਰਜੈਂਸੀ ਉਪਾਵਾਂ ਨੂੰ ਰੱਦ ਕਰਨ ਲਈ ਕਿਹਾ, ਜਿਸ ਦੇ ਤਹਿਤ ਸਿਰਫ ਸੀ. ਐੱਨ. ਜੀ, ਇਲੈਕਟ੍ਰਿਕ ਵਾਹਨਾਂ ਅਤੇ ਹੋਰ  ਸੂਬਿਆਂ ਤੋਂ ਬੀ. ਐੱਸ. 6 ਵਾਹਨਾਂ ਨੂੰ ਦਿੱਲੀ ਵਿਚ ਐਂਟਰੀ ਕਰਨ ਦੀ ਇਜਾਜ਼ਤ ਹੈ। ਹਾਲਾਂਕਿ ਜ਼ਰੂਰੀ ਸੇਵਾਵਾਂ ਵਿਚ ਸ਼ਾਮਲ ਲੋਕਾਂ ਨੂੰ ਛੋਟ ਦਿੱਤੀ ਗਈ ਹੈ। 

ਇਹ ਵੀ ਪੜ੍ਹੋ- ਸਰੀਰ 'ਚ ਧੱਸੇ 3 ਤੀਰਾਂ ਨੂੰ ਕੱਢ ਕੇ ਡਾਕਟਰਾਂ ਨੇ 60 ਸਾਲਾ ਸ਼ਖ਼ਸ ਨੂੰ ਬਖਸ਼ੀ ਨਵੀਂ ਜ਼ਿੰਦਗੀ

 

ਦੱਸ ਦੇਈਏ ਕਿ ਜ਼ੀਰੋ ਅਤੇ 50 ਦੇ ਵਿਚਕਾਰ AQI ਨੂੰ 'ਚੰਗਾ', 51 ਅਤੇ 100 ਵਿਚਕਾਰ 'ਤਸੱਲੀਬਖਸ਼', 101 ਅਤੇ 200 ਨੂੰ 'ਦਰਮਿਆਨਾ', 201 ਅਤੇ 300 ਨੂੰ 'ਮਾੜਾ', 301 ਅਤੇ 400 ਨੂੰ 'ਬਹੁਤ ਮਾੜਾ', 401 ਅਤੇ 450 ਦੇ ਵਿਚਕਾਰ 'ਗੰਭੀਰ' ਮੰਨਿਆ ਜਾਂਦਾ ਹੈ ਅਤੇ 450 ਤੋਂ ਉੱਪਰ ਨੂੰ 'ਬਹੁਤ ਗੰਭੀਰ' ਮੰਨਿਆ ਜਾਂਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News