ਦਿੱਲੀ ’ਚ ਪ੍ਰਦੂਸ਼ਣ ਦੀ ਮਾਰ; ਮੁੜ ਵਿਗੜੀ ਆਬੋ-ਹਵਾ, AQI 400 ਦੇ ਪਾਰ
Tuesday, Sep 20, 2022 - 11:55 AM (IST)
ਨਵੀਂ ਦਿੱਲੀ- ਦਿੱਲੀ ਦੀ ਆਬੋ-ਹਵਾ ਫਿਰ ਤੋਂ ਖਰਾਬ ਹੋਣ ਲੱਗੀ ਹੈ। ਮੰਗਲਵਾਲ ਯਾਨੀ ਕਿ ਅੱਜ ਸਵੇਰ ਤੋਂ ਹੀ ਲਗਾਤਾਰ ਦੂਜੇ ਦਿਨ ਹਵਾ ਗੁਣਵੱਤਾ ਸੂਚਕਾਂਕ ਯਾਨੀ ਕਿ (AQI) ਚਿੰਤਾਜਨਕ ਸਥਿਤੀ ’ਚ ਰਹੀ। ਹਵਾ ਦੀ ਗੁਣਵੱਤਾ 'ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਬੁਲੇਟਿਨ ਮੁਤਾਬਕ ਹਫ਼ਤੇ ਦੇ ਦੂਜੇ ਦਿਨ ਆਨੰਦ ਵਿਹਾਰ ਦਾ AQI 418 'ਤੇ ਪਹੁੰਚ ਗਿਆ।ਇਸ ਤੋਂ ਪਹਿਲਾਂ ਸੋਮਵਾਰ ਨੂੰ ਹਵਾ ਗੁਣਵੱਤਾ ‘ਖਰਾਬ’ ਸ਼੍ਰੇਣੀ ’ਚ ਦਰਜ ਕੀਤੀ ਗਈ।
ਇਹ ਵੀ ਪੜ੍ਹੋ- ਰਾਜਸਥਾਨ: ਕੋਰਟ ਦੇ ਬਾਹਰ ਗੈਂਗਸਟਰ ਸੰਦੀਪ ਬਿਸ਼ਨੋਈ ਦਾ ਗੋਲੀਆਂ ਮਾਰ ਕੇ ਕਤਲ
ਸੋਮਵਾਰ, 19 ਸਤੰਬਰ ਨੂੰ ਦਿੱਲੀ ਵਿੱਚ ਧੁੰਦਲੀ ਹਵਾ ਦੀ ਗੁਣਵੱਤਾ ਦੀ ਰਿਪੋਰਟ ਕੀਤੀ ਗਈ। ਮੰਗਲਵਾਰ ਨੂੰ ਦਿੱਲੀ ਦੇ ਸਭ ਤੋਂ ਪ੍ਰਦੂਸ਼ਿਤ ਹਾਟ-ਸਪਾਟ, ਆਨੰਦ ਵਿਹਾਰ ਦੀ ਹਵਾ ਗੁਣਵੱਤਾ ਸੂਚਕਾਂਕ ਗੰਭੀਰ ਸ਼੍ਰੇਣੀ ਵਿਚ ਪਹੁੰਚ ਗਿਆ। ਦੱਸ ਦੇਈਏ ਕਿ ਦਿੱਲੀ ਦਾ 24 ਘੰਟੇ ਦਾ ਔਸਤ ਹਵਾ ਗੁਣਵੱਤਾ ਸੂਚਕਾਂਕ (AQI) ਸੋਮਵਾਰ ਸ਼ਾਮ 4 ਵਜੇ 182 ਦਰਜ ਕੀਤਾ ਗਿਆ। ਇਹ ਐਤਵਾਰ ਨੂੰ 119, ਸ਼ਨੀਵਾਰ ਨੂੰ 70 ਅਤੇ ਸ਼ੁੱਕਰਵਾਰ ਨੂੰ 47 ’ਤੇ ਦਰਜ ਕੀਤਾ ਗਿਆ ਸੀ। ਆਨੰਦ ਵਿਹਾਰ ਇਲਾਕੇ ’ਚ AQI 405 ਜੋ ਕਿ ਬਹੁਤ ਗੰਭੀਰ ਸ਼੍ਰੇਣੀ ’ਚ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਫਰਜ਼ੀ ਵੀਜ਼ਾ 'ਤੇ ਵਿਦੇਸ਼ ਭੇਜਣ ਵਾਲੇ ਗੈਂਗ ਦਾ ਪਰਦਾਫ਼ਾਸ਼, ਪੰਜਾਬ ਸਮੇਤ ਤਿੰਨ ਸੂਬਿਆਂ 'ਚ ਸੀ ਨੈੱਟਵਰਕ
ਹਵਾ ਦੀ ਗੁਣਵੱਤਾ ਸਿਹਤਮੰਦ ਲੋਕਾਂ ਨੂੰ ਖ਼ਤਰਨਾਕ ਤੌਰ 'ਤੇ ਪ੍ਰਭਾਵਿਤ ਕਰਦੀ ਹੈ ਅਤੇ ਮੌਜੂਦਾ ਬੀਮਾਰੀਆਂ ਵਾਲੇ ਲੋਕਾਂ ਨੂੰ ਗੰਭੀਰ ਰੂਪ ਨਾਲ ਪ੍ਰਭਾਵਿਤ ਕਰਦੀ ਹੈ। ਅਜਿਹੀ ਹਵਾ ਦੇ ਲੰਬੇ ਸਮੇਂ ਤੱਕ ਸੰਪਰਕ ਵਿਚ ਰਹਿਣ ਨਾਲ ਸਾਹ ਲੈਣ ਵਿਚ ਤਕਲੀਫ਼, ਫੇਫੜਿਆਂ ਦੀਆਂ ਸਮੱਸਿਆਵਾਂ, ਦਮਾ ਅਤੇ ਦਿਲ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ। ਦੱਸ ਦੇਈਏ ਕਿ ਜ਼ੀਰੋ ਤੋਂ 50 ਤੱਕ ਦਾ AQI ਚੰਗਾ, 51 ਤੋਂ 100 ਸੰਤੋਖਜਨਕ, 101 ਤੋਂ 200 ਦਰਮਿਆਨਾ, 201 ਤੋਂ 300 ਮਾੜਾ, 301 ਤੋਂ 400 ਬਹੁਤ ਮਾੜਾ, ਅਤੇ 401 ਤੋਂ 500 ਗੰਭੀਰ ਮੰਨਿਆ ਜਾਂਦਾ ਹੈ।