ਦਿੱਲੀ : ਰੋਹਿਣੀ ਜੇਲ ਦਾ ਅਸਿਸਟੈਂਟ ਸੁਪਰਡੈਂਟ ਨਿਕਲਿਆ ਕੋਰੋਨਾ ਪਾਜ਼ੇਟਿਵ
Wednesday, May 20, 2020 - 10:33 AM (IST)
ਨਵੀਂ ਦਿੱਲੀ- ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋਣ ਦਾ ਨਾਂ ਨਹੀਂ ਲੈ ਰਹੇ ਹਨ। ਹੁਣ ਰੋਹਿਣੀ ਜੇਲ ਦੇ ਅਸਿਸਟੈਂਟ ਸੁਪਰਡੈਂਟ ਦੇ ਕੋਰੋਨਾ ਦੀ ਲਪੇਟ 'ਚ ਆ ਗਏ ਹਨ। ਇਨ੍ਹਾਂ ਦਾ ਪਰਿਵਾਰ ਤਿਹਾੜ ਜੇਲ ਦੀ ਰੈਜੀਡੈਂਟਸ ਬਲਾਕ 'ਚ ਰਹਿੰਦਾ ਹੈ। ਫਿਲਹਾਲ ਉਨ੍ਹਾਂ ਦੇ ਬਲਾਕ ਨੂੰ ਸੀਲ ਕਰ ਦਿੱਤਾ ਗਿਆ ਹੈ। ਨਾਲ ਹੀ ਕਈ ਲੋਕਾਂ ਨੂੰ ਕੁਆਰੰਟੀਨ ਵੀ ਕੀਤਾ ਗਿਆ ਹੈ। ਕਰੀਬ 10 ਲੋਕ ਕੁਆਰੰਟੀਨ ਹੋਏ ਹਨ।
ਕੋਰੋਨਾ ਵਾਇਰਸ ਦਿੱਲੀ 'ਚ ਕਈ ਪੁਲਸ ਕਰਮਚਾਰੀਆਂ ਨੂੰ ਇਨਫੈਕਟਡ ਕਰ ਚੁੱਕਿਆ ਹੈ। ਬੀਤੇ ਦਿਨੀਂ ਦੱਖਣ-ਪੂਰਬੀ ਦਿੱਲੀ 'ਚ ਇਕ ਸਹਾਇਕ ਪੁਲਸ ਕਮਿਸ਼ਨਰ ਅਤੇ ਇਕ ਥਾਣਾ ਇੰਚਾਰਜ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਸੀ। ਉਦੋਂ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਸੀ ਕਿ ਏ.ਸੀ.ਪੀ. ਅਤੇ ਥਾਣਾ ਇੰਚਾਰਜ ਦੇ ਸੰਪਰਕ 'ਚ ਆਏ 17 ਪੁਲਸ ਕਰਮਚਾਰੀਆਂ ਨੂੰ ਕੁਆਰੰਟੀਨ 'ਚ ਭੇਜਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਅਧਿਕਾਰੀਆਂ ਦੇ ਸੰਪਰਕ 'ਚ ਆਏ ਲੋਕਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਹੁਣ ਤੱਕ ਦਿੱਲੀ ਪੁਲਸ ਦੇ ਕਰੀਬ 180 ਕਰਮਾਚਰੀਆਂ ਦੇ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ 'ਚੋਂ 78 ਲੋਕ ਇਨਫੈਕਸ਼ਨ ਮੁਕਤ ਹੋ ਚੁਕੇ ਹਨ।