ਗਣਤੰਤਰ ਦਿਵਸ: ਦਿੱਲੀ ’ਚ ਸੁਰੱਖਿਆ ਸਖ਼ਤ, 20 ਜਨਵਰੀ ਤੋਂ ਗਰਮ ਹਵਾ ਦੇ ਗੁਬਾਰੇ ਅਤੇ ਡ੍ਰੋਨ ਉਡਾਉਣ ’ਤੇ ਰੋਕ

Tuesday, Jan 18, 2022 - 05:24 PM (IST)

ਗਣਤੰਤਰ ਦਿਵਸ: ਦਿੱਲੀ ’ਚ ਸੁਰੱਖਿਆ ਸਖ਼ਤ, 20 ਜਨਵਰੀ ਤੋਂ ਗਰਮ ਹਵਾ ਦੇ ਗੁਬਾਰੇ ਅਤੇ ਡ੍ਰੋਨ ਉਡਾਉਣ ’ਤੇ ਰੋਕ

ਨੈਸ਼ਨਲ ਡੈਸਕ-ਦਿੱਲੀ ਪੁਲਸ ਨੇੇ ਮੰਗਲਵਾਰ ਨੂੰ ਕਿਹਾ ਕਿ ਗਣਤੰਤਰ ਦਿਵਸ ਪ੍ਰੋਗਰਾਮ ਦੇ ਮੱਦੇਨਜ਼ਰ 20 ਜਨਵਰੀ ਤੋਂ ਰਾਸ਼ਟਰੀ ਰਾਜਧਾਨੀ ’ਚ ਯੂ.ਏ.ਵੀ, ਪੈਰਾ-ਗਲਾਈਡਰ ਅਤੇ ਗਰਮ ਹਵਾ ਦੇ ਗੁਬਾਰਿਆਂ ਸਮੇਤ ਹੋਰ ਉਪ-ਹਵਾਈ ਉਡਾਣ ’ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਆਦੇਸ਼ 20 ਜਨਵਰੀ ਤੋਂ ਲਾਗੂ ਹੋਵੇਗਾ ਅਤੇ 15 ਫਰਵਰੀ ਤੱਕ ਜ਼ਾਰੀ ਰਹੇਗਾ। ਕੁਝ ਅਪਰਾਧਿਕ ਅਤੇ ਅਸਮਾਜਿਕ ਤੱਤਾਂ, ਅੱਤਵਾਦੀਆਂ ਵੱਲੋਂ ਆਮ ਜਨਤਾ, ਪਤਵੰਤੇ ਅਤੇ ਮਹੱਤਵਪੂਰਨ ਅਦਾਰੇ ਦੀ ਸੁਰੱਖਿਆ ਦੇ ਲਈ ਖਤਰਾ ਪੈਦਾ ਕਰਨ ਸੰਬੰਧੀ ਖ਼ਬਰਾਂ ਵਿਚਾਲੇ ਦਿੱਲੀ ਪੁਲਸ ਅਧਿਕਾਰੀ ਰਾਕੇਸ਼ ਅਸਥਾਨਾ ਵੱਲੋਂ ਇਹ ਆਦੇਸ਼ ਜ਼ਾਰੀ ਕੀਤਾ ਗਿਆ ਹੈ।

ਆਦੇਸ਼ ਮੁਤਾਬਕ ਪੈਰਾ-ਗਲਾਈਡਰ, ਪੈਰਾ-ਮੋਟਰਜ਼, ਹੈਂਗ-ਗਲਾਈਡਰ, ਮਾਨਵ ਰਹਿਤ ਹਵਾਈ ਉਡਾਣ, (ਯੂ.ਵੀ.ਆਈ) ਮਾਨਵ ਰਹਿਤ ਹਵਾਈ ਸਿਸਟਮ (ਯੂ.ਏ.ਆਈ), ਮਾਈਕ੍ਰੋਲਾਈਟ ਜਹਾਜ਼, ਰਿਮੋਟ ਸੰਚਾਲਿਤ ਜਹਾਜ਼, ਗਰਮ ਹਵਾ ਦੇ ਗੁਬਾਰੇ, ਕੁਆਡਕਾਪਟਰ ਜਾਂ ਜਹਾਜ਼ ਨਾਲ ਪੈਰਾ-ਜੰਪਿੰਗ ਸਮੇਤ ਹੋਰ ਉਪ-ਪਾਰੰਪਿਕ ਹਵਾਈ ਸੰਸਾਧਨਾਂ ਦੇ ਉਪਯੋਗ ਨਾਲ ਆਮ ਜਨਤਾ, ਪਤਵੰਤੇ ਅਤੇ ਮਹੱਤਵਪੂਰਨ ਅਦਾਰਿਆਂ ਦੀ ਸੁਰੱਖਿਆ ਲਈ ਖਤਰਾ ਹੋ ਸਕਦਾ ਹੈ।

 


author

Rakesh

Content Editor

Related News