ਤਾਲਾਬੰਦੀ ਦਾ ਅਸਰ: ਦਿੱਲੀ ’ਚ 24 ਘੰਟਿਆਂ ’ਚ ਆਏ ਕੋਰੋਨਾ ਦੇ 946 ਨਵੇਂ ਮਾਮਲੇ

Sunday, May 30, 2021 - 06:32 PM (IST)

ਤਾਲਾਬੰਦੀ ਦਾ ਅਸਰ: ਦਿੱਲੀ ’ਚ 24 ਘੰਟਿਆਂ ’ਚ ਆਏ ਕੋਰੋਨਾ ਦੇ 946 ਨਵੇਂ ਮਾਮਲੇ

ਨਵੀਂ ਦਿੱਲੀ (ਭਾਸ਼ਾ)— ਰਾਸ਼ਟਰੀ ਰਾਜਧਾਨੀ ਦਿੱਲੀ ’ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 946 ਨਵੇਂ ਕੇਸ ਸਾਹਮਣੇ ਆਏ, ਜਦਕਿ ਇਸ ਦੌਰਾਨ 78 ਮਰੀਜ਼ਾਂ ਦੀ ਮੌਤ ਹੋ ਗਈ। ਦਿੱਲੀ ਦੇ ਸਿਹਤ ਮਹਿਕਮੇ ਨੇ ਐਤਵਾਰ ਨੂੰ ਬੁਲੇਟਿਨ ਜਾਰੀ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ। 

PunjabKesari

ਇਹ ਵੀ ਪੜ੍ਹੋ: ਚੰਗੀ ਖ਼ਬਰ : ਦਿੱਲੀ 'ਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਪਹਿਲੀ ਵਾਰ ਨਵੇਂ ਮਾਮਲੇ ਇਕ ਹਜ਼ਾਰ ਤੋਂ ਘੱਟ

ਬੁਲੇਟਿਨ ਮੁਤਾਬਕ ਦਿੱਲੀ ’ਚ ਕੋਰੋਨਾ ਕਾਰਨ ਮੌਤ ਦਰ 1.69 ਫ਼ੀਸਦੀ ਹੈ, ਜਦਕਿ ਵਾਇਰਸ ਦੀ ਦਰ ’ਚ ਵੀ ਲਗਾਤਾਰ ਗਿਰਾਵਟ ਵੇਖੀ ਜਾ ਰਹੀ ਹੈ। ਇਹ ਘੱਟ ਕੇ 1.25 ਫ਼ੀਸਦੀ ਹੋ ਗਈ ਹੈ। ਰਾਜਧਾਨੀ ’ਚ ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 12,100 ਹੋ ਗਈ ਹੈ। ਸਿਹਤ ਮਹਿਕਮੇ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਦਿੱਲੀ ਦੇ 1803 ਮਰੀਜ਼ ਵਾਇਰਸ ਤੋਂ ਮੁਕਤ ਵੀ ਹੋਏ ਹਨ। ਦਿੱਲੀ ਵਿਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 14,25,592 ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 956 ਨਵੇਂ ਮਾਮਲੇ ਸਾਹਮਣੇ ਆਏ ਸਨ, ਜੋ ਕਿ ਦੋ ਮਹੀਨੇ ਵਿਚ ਨਵੇਂ ਮਾਮਲਿਆਂ ਦੀ ਸਭ ਤੋਂ ਘੱਟ ਗਿਣਤੀ ਸੀ, ਜਦਕਿ 122 ਮਰੀਜ਼ਾਂ ਦੀ ਮੌਤ ਹੋਈ ਸੀ।

ਇਹ ਵੀ ਪੜ੍ਹੋ: ਦੇਸ਼ ’ਚ ਮੱਠੀ ਪਈ ਕੋਰੋਨਾ ਦੀ ਰਫ਼ਤਾਰ, ਇਕ ਦਿਨ ’ਚ ਆਏ 1.65 ਲੱਖ ਨਵੇਂ ਮਾਮਲੇ

ਦੱਸ ਦੇਈਏ ਕਿ ਦਿੱਲੀ ’ਚ 19 ਅਪ੍ਰੈਲ ਨੂੰ ਤਾਲਾਬੰਦੀ ਲਾਗੂ ਕੀਤੀ ਗਈ ਸੀ, ਜੋ ਕਿ ਹੁਣ 7 ਜੂਨ ਤੱਕ ਵਧਾ ਦਿੱਤੀ ਗਈ ਹੈ। ਹਾਲਾਂਕਿ ਦਿੱਲੀ ’ਚ ਅਨਲੌਕ ਦੀ ਪ੍ਰਕਿਰਿਆ 31 ਮਈ ਯਾਨੀ ਕਿ ਕੱਲ੍ਹ ਤੋਂ ਸ਼ੁਰੂ ਹੋਵੇਗੀ। ਅਨਲੌਕ ਦੀ ਪ੍ਰਕਿਰਿਆ ਤਹਿਤ ਦਿੱਲੀ ’ਚ ਕੁਝ ਛੋਟ ਦਿੱਤੀ ਜਾਵੇਗੀ। ਤਾਲਾਬੰਦੀ ਕਾਰਨ ਦਿੱਲੀ ’ਚ ਕੋਰੋਨਾ ਮਾਮਲੇ ਘਟੇ ਹਨ। 

ਇਹ ਵੀ ਪੜ੍ਹੋ: ਦਿੱਲੀ 'ਚ ਕੁੱਝ ਛੋਟ ਦੇ ਨਾਲ ਲਾਕਡਾਊਨ 7 ਜੂਨ ਦੀ ਸਵੇਰੇ ਤੱਕ ਵਧਾਇਆ ਗਿਆ


author

Tanu

Content Editor

Related News