ਰਾਜੇਸ਼, ਦੁਰਗੇਸ਼ ਜਾਂ ਪ੍ਰੇਮ ਲਤਾ? ਕੌਣ ਬਣੇਗਾ ਰਾਜਿੰਦਰ ਨਗਰ ਦਾ ਵਿਧਾਇਕ, ਵੋਟਾਂ ਦੀ ਗਿਣਤੀ ਜਾਰੀ

06/26/2022 10:28:42 AM

ਨਵੀਂ ਦਿੱਲੀ– ਦਿੱਲੀ ਦੀ ਰਾਜਿੰਦਰ ਨਗਰ ਵਿਧਾਨ ਸਭਾ ਸੀਟ ’ਤੇ ਹੋਈ ਜ਼ਿਮਨੀ ਚੋਣ ਲਈ ਐਤਵਾਰ ਸਵੇਰੇ ਸਖ਼ਤ ਸੁਰੱਖਿਆ ਦਰਮਿਆਨ ਵੋਟਾਂ ਦੀ ਗਿਣਤੀ ਜਾਰੀ ਹੈ। ਦੱਸ ਦੇਈਏ ਕਿ ਰਾਜਿੰਦਰ ਨਗਰ ’ਚ 23 ਜੂਨ ਨੂੰ ਜ਼ਿਮਨੀ ਚੋਣਾਂ ਹੋਈਆਂ ਸਨ ਅਤੇ ਇਸ ਦੌਰਾਨ 43.75 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ। ਰਾਜਿੰਦਰ ਨਗਰ ਜ਼ਿਮਨੀ ਚੋਣਾਂ ’ਚ 14 ਉਮੀਦਵਾਰਾਂ ਨੇ ਕਿਸਮਤ ਅਜਮਾਈ ਹੈ। 

ਇਹ ਵੀ ਪੜ੍ਹੋ- ਨੋਟਾਂ ਨਾਲ ਭਰੇ 5 ਬੋਰੇ, ਸੋਨਾ-ਚਾਂਦੀ, ਕਾਲੀ ਕਮਾਈ ਦਾ ‘ਧਨਕੁਬੇਰ’ ਨਿਕਲਿਆ ਡਰੱਗ ਇੰਸਪੈਕਟਰ

ਦੱਸਣਯੋਗ ਹੈ ਕਿ ਹਾਲ ਹੀ ’ਚ ਰਾਜਿੰਦਰ ਨਗਰ ਸੀਟ ਰਾਜ ਸਭਾ ਮੈਂਬਰ ਚੁਣੇ ਗਏ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦੇ ਅਸਤੀਫ਼ੇ ਕਾਰਨ ਖਾਲੀ ਹੋਈ ਸੀ। ਜ਼ਿਮਨੀ ਚੋਣਾਂ ’ਚ ਆਮ ਆਦਮੀ ਪਾਰਟੀ ਉਮੀਦਵਾਰ ਦੁਰਗੇਸ਼ ਪਾਠਕ ਅਤੇ ਭਾਜਪਾ ਦੇ ਉਮੀਦਵਾਰ ਰਾਜੇਸ਼ ਭਾਟੀਆ ਵਿਚਾਲੇ ਮੁਕਾਬਲਾ ਮੰਨਿਆ ਜਾ ਰਿਹਾ ਹੈ। ਭਾਟੀਆ ਖੇਤਰ ਤੋਂ ਕੌਂਸਲਰ ਵੀ ਰਹਿ ਚੁੱਕੇ ਹਨ। ਉੱਥੇ ਹੀ ਕਾਂਗਰਸ ਨੇ ਕੌਂਸਲਰ ਪ੍ਰੇਮ ਲਤਾ ਨੂੰ ਮੈਦਾਨ ’ਚ ਉਤਾਰਿਆ ਹੈ। ‘ਆਪ’ ਅਤੇ ਭਾਜਪਾ ਨੇ ਭਰੋਸਾ ਜਤਾਇਆ ਹੈ ਕਿ ਉਨ੍ਹਾਂ ਦੇ ਉਮੀਦਵਾਰ ਵੱਡੇ ਫਰਕ ਨਾਲ ਜਿੱਤ ਦਰਜ ਕਰਨਗੇ। ਸਵਾਲ ਇਹ ਹੈ ਕਿ ਹੁਣ ਜਿੱਤ ਦਾ ਸਿਹਰਾ ਕਿਸ ਦੇ ਸਿਰ ਬੱਝੇਗਾ।

ਇਹ ਵੀ ਪੜ੍ਹੋ- ਜ਼ਿਮਨੀ ਚੋਣ ਨਤੀਜੇ; 3 ਲੋਕ ਸਭਾ ਅਤੇ 7 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਦੀ ਗਿਣਤੀ ਜਾਰੀ

ਅਧਿਕਾਰੀਆਂ ਨੇ ਕਿਹਾ ਕਿ ਅਸੀਂ ਵੋਟਾਂ ਦੀ ਗਿਣਤੀ ਲਈ ਸਾਰੇ ਜ਼ਰੂਰੀ ਤਿਆਰੀਆਂ ਕੀਤੀਆਂ ਹਨ। ਆਈ. ਟੀ. ਆਈ. ਪੂਸਾ ’ਚ ਵੋਟਿੰਗ ਕੇਂਦਰ ਸਥਾਪਤ ਕੀਤਾ ਗਿਆ ਹੈ। ਡਾਕ ਮਤ ਪੱਤਰਾਂ ਦੀ ਗਿਣਤੀ ਪਹਿਲਾਂ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ EVM ’ਚ ਦਰਜ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਦੱਸ ਦੇਈਏ ਕਿ ਰਾਜਿੰਦਰ ਨਗਰ ਵਿਧਾਨ ਸਭਾ ਸੀਟ ’ਤੇ ਹੋਈਆਂ ਜ਼ਿਮਨੀ ਚੋਣਾਂ ’ਚ 43.67 ਫ਼ੀਸਦੀ ਪੁਰਸ਼ ਅਤੇ 43.67 ਫ਼ੀਸਦੀ ਮਹਿਲਾ ਵੋਟਰਾਂ ਨੇ ਵੋਟਾਂ ਪਾਈਆਂ।

ਇਹ ਵੀ ਪੜ੍ਹੋ- ਤੌਬਾ-ਤੌਬਾ! ਦਹਾਕਿਆਂ ਮਗਰੋਂ ਹਟਿਆ 16 ਸਾਲਾ ਮੁੰਡੇ ’ਤੇ ਲੱਗਾ ਰੇਪ ਦਾ ਕਲੰਕ, ਹੁਣ ਪਿੱਛੇ ਬਚਿਆ ਬੁਢਾਪਾ


Tanu

Content Editor

Related News