ਦਿੱਲੀ ਪੁਲਸ ਦੇ ਹੱਥ ਲੱਗੀ ਕਾਮਯਾਬੀ, ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ 'ਚ ਬੈਠੇ 5 ਵਿਅਕਤੀ ਗ੍ਰਿਫ਼ਤਾਰ

12/07/2020 9:54:33 AM

ਨਵੀਂ ਦਿੱਲੀ- ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਸੋਮਵਾਰ ਨੂੰ ਇਕ ਵੱਡੇ ਨਾਰਕੋ ਟੈਰਰ ਮਾਡਿਊਲ ਦਾ ਪਰਦਾਫਾਸ਼ ਕੀਤਾ, ਜਿਸ 'ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀ.ਸੀ.ਪੀ. ਸਪੈਸ਼ਲ ਸੈੱਲ ਪ੍ਰਮੋਦ ਕੁਸ਼ਵਾਹਾ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਸਥਿਤ ਸ਼ਕਰਪੁਰ 'ਚ 5 ਲੋਕ ਇਕ ਐਨਕਾਊਂਟਰ 'ਚ ਫੜੇ ਗਏ। ਉਨ੍ਹਾਂ ਨੇ ਦੱਸਿਆ ਕਿ 5 'ਚੋਂ 3 ਕਸ਼ਮੀਰ ਅਤੇ 2 ਪੰਜਾਬ ਦੇ ਹਨ। ਕੁਸ਼ਵਾਹਾ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਹਥਿਆਰ ਅਤੇ ਹੋਰ ਗੰਭੀਰ ਸਮਾਨ ਬਰਾਮਦ ਹੋਏ।

ਇਹ ਵੀ ਪੜ੍ਹੋ : 8 ਦਸੰਬਰ ਨੂੰ ਭਾਰਤ ਬੰਦ, ਕਿਸਾਨਾਂ ਦਾ ਐਲਾਨ- ਹੁਣ ਮੋਦੀ ਸੁਣੇ ਸਾਡੀ 'ਮਨ ਕੀ ਬਾਤ'

ਇਕ ਨਿਊਜ਼ ਏਜੰਸੀ ਅਨੁਸਾਰ ਦਿੱਲੀ ਪੁਲਸ ਨੇ ਕਿਹਾ ਕਿ ਇਸ ਗਰੁੱਪ 'ਚ ਪਾਕਿਸਤਾਨੀ ਏਜੰਸੀ ਆਈ.ਐੱਸ.ਆਈ. ਵਲੋਂ ਡਰੱਗ ਦੇ ਕਾਰੋਬਾਰ ਲਈ ਸਪੋਰਟ ਮਿਲਿਆ ਹੋਇਆ ਸੀ। ਪੁਲਸ ਨੇ ਦੱਸਿਆ ਕਿ ਇਹ 5 ਕਿਸ ਅੱਤਵਾਦੀ ਸੰਗਠਨ ਨਾਲ ਜੁੜੇ ਹਨ, ਇਸ ਦੀ ਪੁਸ਼ਟੀ ਹੋਣੀ ਹਾਲੇ ਬਾਕੀ ਹੈ।

ਇਹ ਵੀ ਪੜ੍ਹੋ : 8 ਦਸੰਬਰ ਭਾਰਤ ਬੰਦ: ਨਾ ਮਿਲੇਗੀ ਸਬਜ਼ੀ ਤੇ ਨਾ ਮਿਲੇਗਾ ਦੁੱਧ


DIsha

Content Editor

Related News