ਵੱਡੀ ਕਾਰਵਾਈ ਕਰਨ ਦੀ ਤਾਕ 'ਚ ਸਨ ਜੈਸ਼-ਏ-ਮੁਹੰਮਦ ਦੇ 2 ਅੱਤਵਾਦੀ, ਹਥਿਆਰਾਂ ਸਮੇਤ ਪੁਲਸ ਨੇ ਦਬੋਚੇ

Tuesday, Nov 17, 2020 - 09:54 AM (IST)

ਵੱਡੀ ਕਾਰਵਾਈ ਕਰਨ ਦੀ ਤਾਕ 'ਚ ਸਨ ਜੈਸ਼-ਏ-ਮੁਹੰਮਦ ਦੇ 2 ਅੱਤਵਾਦੀ, ਹਥਿਆਰਾਂ ਸਮੇਤ ਪੁਲਸ ਨੇ ਦਬੋਚੇ

ਨਵੀਂ ਦਿੱਲੀ : ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਜੈਸ਼-ਏ-ਮੁਹੰਮਦ ਦੇ 2 ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਸਪੈਸ਼ਲ ਸੈੱਲ ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਖ਼ੁਫੀਆ ਜਾਣਕਾਰੀ ਦੇ ਆਧਾਰ 'ਤੇ ਜਾਲ ਵਿਛਾ ਕੇ ਪੁਲਸ ਨੇ ਦੋਵਾਂ ਅੱਤਵਾਦੀਆਂ ਨੂੰ ਕੱਲ ਰਾਤ ਕਰੀਬ 10:15 ਵਜੇ ਇੱਥੇ ਸਰਾਏ ਕਾਲੇ ਖਾਂ ਸਥਿਤ ਮਿਲੇਨੀਅਮ ਪਾਰਕ ਕੋਲੋਂ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਅਬਦੁਲ ਲਤੀਫ ਮੀਰ (22) ਅਤੇ ਮੁਹੰਮਦ ਅਸ਼ਰਫ ਖਟਾਨਾ (20) ਦੇ ਰੂਪ ਵਿਚ ਹੋਈ ਹੈ। ਦੋਵੇਂ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਹਨ। ਉਨ੍ਹਾਂ ਕੋਲੋਂ 2 ਪਿਸਤੌਲ ਅਤੇ 10 ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲਸ ਗ੍ਰਿਫਤਾਰ ਅੱਤਵਾਦੀਆਂ ਤੋਂ ਪੁੱਛਗਿੱਛ ਕਰ ਰਹੀ ਹੈ।


author

cherry

Content Editor

Related News