ਦਿੱਲੀ ਪੁਲਸ ਦੀ ਗ੍ਰੇਟਾ ਥਨਬਰਗ 'ਤੇ ਕਾਰਵਾਈ, ਦਰਜ ਕੀਤੀ FIR

Thursday, Feb 04, 2021 - 04:06 PM (IST)

ਦਿੱਲੀ ਪੁਲਸ ਦੀ ਗ੍ਰੇਟਾ ਥਨਬਰਗ 'ਤੇ ਕਾਰਵਾਈ, ਦਰਜ ਕੀਤੀ FIR

ਨਵੀਂ ਦਿੱਲੀ (ਬਿਊਰੋ): ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕਰੀਬ ਢਾਈ ਮਹੀਨੇ ਤੋਂ ਕਿਸਾਨ ਅੰਦੋਲਨ ਜਾਰੀ ਹੈ।ਇਸ ਅੰਦੋਲਨ 'ਤੇ ਵਿਦੇਸ਼ੀ ਹਸਤੀਆਂ ਨੇ ਵੀ ਟਿੱਪਣੀ ਕੀਤੀ ਹੈ। ਇਸ ਦੌਰਾਨ ਸਵੀਡਨ ਦੀ ਰਹਿਣ ਵਾਲੀ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਦੇ ਭੜਕਾਊ ਟਵੀਟ ਨੂੰ ਲੈ ਕੇ ਦਿੱਲੀ ਪੁਲਸ ਨੇ ਉਹਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗ੍ਰੇਟਾ ਥਨਬਰਗ ਦੇ ਖ਼ਿਲਾਫ਼ ਧਾਰਾ-153ਏ, 120ਬੀ ਦੇ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਇਸ ਸੰਬੰਧੀ ਦਿੱਲੀ ਪੁਲਸ ਪ੍ਰੈੱਸ ਕਾਨਫਰੰਸ ਵੀ ਕਰ ਸਕਦੀ ਹੈ।

PunjabKesari

ਅਸਲ ਵਿਚ ਗ੍ਰੇਟਾ ਥਨਬਰਗ ਨੇ ਕਿਸਾਨਾਂ ਦੇ ਸਮਰਥਨ ਵਿਚ ਕੀਤੇ ਗਏ ਆਪਣੇ ਟਵੀਟ ਵਿਚ ਭਾਰਤ ਦੀ ਸੱਤਾਧਾਰੀ ਪਾਰਟੀ 'ਤੇ ਸਵਾਲ ਖੜ੍ਹੇ ਕੀਤੇ ਸਨ। ਗ੍ਰੇਟਾ ਨੇ ਟਵੀਟ ਕਰ ਕੇ ਕਿਹਾ ਸੀ ਕਿ ਭਾਰਤ ਸਰਕਾਰ 'ਤੇ ਕਿਸ ਤਰ੍ਹਾਂ ਦਬਾਅ ਬਣਾਇਆ ਜਾ ਸਕਦਾ ਹੈ। ਇਸ ਲਈ ਉਹਨਾਂ ਨੇ ਆਪਣੀ ਕਾਰਜ ਯੋਜਨਾ ਨਾਲ ਸਬੰਧਤ ਇਕ ਦਸਤਾਵੇਜ਼ ਵੀ ਸਾਂਝਾ ਕੀਤਾ ਸੀ ਜੋ ਭਾਰਤ ਵਿਰੋਧੀ ਪ੍ਰਚਾਰ ਮੁਹਿੰਮ ਦਾ ਹਿੱਸਾ ਹੈ। ਇਸ ਦੀ ਕਾਫੀ ਨਿੰਦਾ ਹੋਈ ਸੀ।

PunjabKesari

ਵਿਦੇਸ਼ ਮੰਤਰਾਲੇ ਨੇ ਜਤਾਇਆ ਸੀ ਇਤਰਾਜ਼
ਕਿਸਾਨਾਂ ਦੇ ਮਾਮਲੇ 'ਤੇ ਵਿਦੇਸ਼ੀ ਹਸਤੀਆਂ ਦੇ ਦਖਲ 'ਤੇ ਵਿਦੇਸ਼ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਇਕ ਬਿਆਨ ਜਾਰੀ ਕੀਤਾ ਗਿਆ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਦੇਖ ਕੇ ਬਹੁਤ ਦੁੱਖ ਹੋਇਆ ਕਿ ਕੁਝ ਸੰਗਠਨ ਅਤੇ ਲੋਕ ਆਪਣਾ ਏਜੰਡਾ ਥੋਪਣ ਲਈ ਇਸ ਤਰ੍ਹਾਂ ਦੇ ਬਿਆਨ ਜਾਰੀ ਕਰ ਰਹੇ ਹਨ। ਕਿਸੇ ਵੀ ਤਰ੍ਹਾਂ ਦਾ ਕੁਮੈਂਟ ਕਰਨ ਤੋਂ ਪਹਿਲਾਂ ਤੱਥਾਂ ਅਤੇ ਹਾਲਤਾਂ ਦੀ ਜਾਂਚ ਕਰਨੀ ਜ਼ਰੂਰੀ ਹੈ। ਅਜਿਹੀ ਸਥਿਤੀ ਵਿਚ ਕਿਸੇ ਵੀ ਹਸਤੀ ਵੱਲੋਂ ਸੰਵੇਦਨਸ਼ੀਲ ਟਵੀਟ ਕਰਨਾ ਜਾਂ ਹੈਸ਼ਟੈਗ ਚਲਾਉਣਾ ਜ਼ਿੰਮੇਵਾਰੀ ਵਾਲਾ ਕਦਮ ਨਹੀਂ ਹੈ।


author

Vandana

Content Editor

Related News