ਦਿੱਲੀ ਪੁਲਸ ਨੇ 34 ਗੁੰਮਸ਼ੁਦਾ ਨਾਬਾਲਗਾਂ ਨੂੰ ਲੱਭਿਆ, ਪਰਿਵਾਰ ’ਚ ਪਰਤੀਆਂ ਰੌਣਕਾਂ

Thursday, Sep 02, 2021 - 06:04 PM (IST)

ਦਿੱਲੀ ਪੁਲਸ ਨੇ 34 ਗੁੰਮਸ਼ੁਦਾ ਨਾਬਾਲਗਾਂ ਨੂੰ ਲੱਭਿਆ, ਪਰਿਵਾਰ ’ਚ ਪਰਤੀਆਂ ਰੌਣਕਾਂ

ਨਵੀਂ ਦਿੱਲੀ— ਦਿੱਲੀ ਪੁਲਸ ਨੇ ‘ਗੁਆਚੇ ਬੱਚਿਆਂ ਦੀ ਖੋਜ’ ਮੁਹਿੰਮ ਤਹਿਤ 34 ਗੁੰਮਸ਼ੁਦਾ ਨਾਬਾਲਗਾਂ ਨੂੰ ਲੱਭ ਕੇ ਉਨ੍ਹਾਂ ਦੇ ਪਰਿਵਾਰ ਵਿਚ ਫਿਰ ਨੂੰ ਮੁੜ ਤੋਂ ਮਿਲਾ ਕੇ ਉਨ੍ਹਾਂ ਨੂੰ ਖੁਸ਼ੀਆਂ ਮਨਾਉਣ ਦਾ ਮੌਕਾ ਦਿੱਤਾ ਹੈ। ਦੁਆਰਕਾ ਜ਼ਿਲ੍ਹੇ ਦੇ ਪੁਲਸ ਡਿਪਟੀ ਕਮਿਸ਼ਨਰ ਸੰਤੋਸ਼ ਕੁਮਾਰ ਮੀਣਾ ਨੇ ਦੱਸਿਆ ਕਿ ‘ਗੁਆਚੇ ਬੱਚਿਆਂ ਦੀ ਖੋਜ’ ਮੁਹਿੰਮ ਤਹਿਤ ਮਨੁੱਖੀ ਤਸਕਰੀ ਵਿਰੋਧੀ ਦਲ ਬੀਤੀ ਅਗਸਤ ਨੂੰ 9 ਮੁੰਡੇ ਅਤੇ 25 ਕੁੜੀਆਂ ਨੂੰ ਲੱਭ ਕੇ ਉਨ੍ਹਾਂ ਦੇ ਪਰਿਵਾਰ ਨਾਲ ਫਿਰ ਤੋਂ ਮਿਲਾ ਦਿੱਤਾ। ਇਹ ਕਰੀਬ 10 ਤੋਂ 18 ਸਾਲ ਦੀ ਉਮਰ ਦੇ ਨਾਬਾਲਗ ਬੱਚੇ ਹਨ। ਇਨ੍ਹਾਂ ਨਾਬਾਲਗਾਂ ਦੇ ਘਰ ਪਰਤਣ ਨਾਲ ਉਨ੍ਹਾਂ ਦੇ ਪਰਿਵਾਰ ਵਿਚ ਰੌਣਕਾਂ ਪਰਤ ਆਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਵਿਸ਼ੇਸ਼ ਮੁਹਿੰਮ ਵਿਚ ਮਿਲੇ ਕਰੀਬ 20 ਬੱਚੇ ਅਜਿਹੇ ਹਨ, ਜਿਨ੍ਹਾਂ ਨੂੰ ਗੁੰਮਸ਼ੁਦਗੀ ਦੀ ਸ਼ਿਕਾਇਤ ਦੇ 24 ਘੰਟਿਆਂ ਦੇ ਅੰਦਰ ਪਤਾ ਲਾ ਕੇ ਉਨ੍ਹਾਂ ਦੇ ਘਰ ਪਹੁੰਚਾ ਦਿੱਤਾ ਗਿਆ, ਜਦਕਿ 10 ਕਈ ਮਹੀਨੇ ਬਾਅਦ ਮਿਲੇ। 

ਪੁਲਸ ਨੂੰ ਇਹ ਬੱਚੇ ਬੱਸ ਸਟੈਂਡਾਂ, ਧਾਰਮਿਕ ਸਥਾਨਾਂ, ਸੁਧਾਰ ਗ੍ਰਹਿ, ਸੜਕਾਂ ਆਦਿ ਤੋਂ ਮਿਲੇ ਸਨ। ਮੀਣਾ ਨੇ ਦੱਸਿਆ ਕਿ ਜਾਂਚ ਦੌਰਾਨ ਗੁੰਮਸ਼ੁਦਾ ਨਾਬਾਲਗਾਂ ਦੀਆਂ ਤਸਵੀਰਾਂ ਵੱਖ-ਵੱਖ ਵਟਸਐਪ ਸਮੂਹਾਂ ਵਿਚ ਭੇਜੀਆਂ ਗਈਆਂ। ਮੋਬਾਇਲ ਫੋਨ ਦੀ ਨਿਗਰਾਨੀ ਤੋਂ ਇਲਾਵਾ ਲਾਪਤਾ ਹੋਣ ਦੇ ਸੰਭਾਵਿਤ ਖੇਤਰਾਂ ਵਿਚ ਸਥਾਨਕ ਲੋਕਾਂ ਦੀ ਮਦਦ ਲਈ ਗਈ। ਕੋਵਿਡ-ਸਵੈ ਸੇਵਕਾਂ ਅਤੇ ਸਵੈ-ਸੇਵੀ ਸੰਸਥਾਵਾਂ (ਐੱਨ. ਜੀ. ਓ.) ਦੀ ਮਦਦ ਨਾਲ ਕਾਲੋਨੀਆਂ ਅਤੇ ਪਾਰਕਾਂ ਦੇ ਆਲੇ-ਦੁਆਲੇ ਜਨਤਕ ਘੋਸ਼ਣਾ ਪ੍ਰਣਾਲੀ ਤਹਿਤ ਪ੍ਰਚਾਰ-ਪ੍ਰਸਾਰ ਕੀਤੇ ਗਏ। ਇਨ੍ਹਾਂ ਕੋਸ਼ਿਸ਼ਾਂ ਤੋਂ ਬਾਅਦ ਪੁਲਸ ਦਲ ਨੂੰ ਬੱਚਿਆਂ ਨੂੰ ਲੱਭਣ ’ਚ ਸਫ਼ਲਤਾ ਮਿਲੀ। 


author

Tanu

Content Editor

Related News