ਦਿੱਲੀ ਪੁਲਸ ਨੇ ਫਰਜ਼ੀ ਕਾਲ ਸੈਂਟਰ ਦਾ ਕੀਤਾ ਪਰਦਾਫਾਸ਼, 32 ਗ੍ਰਿਫਤਾਰ

Sunday, Nov 17, 2019 - 11:16 PM (IST)

ਦਿੱਲੀ ਪੁਲਸ ਨੇ ਫਰਜ਼ੀ ਕਾਲ ਸੈਂਟਰ ਦਾ ਕੀਤਾ ਪਰਦਾਫਾਸ਼, 32 ਗ੍ਰਿਫਤਾਰ

ਨਵੀਂ ਦਿੱਲੀ — ਪੱਛਮੀ ਦਿੱਲੀ ਦੇ ਮੋਤੀ ਨਗਰ ਪੁਲਸ ਨੇ ਇਕ ਕਾਲ ਸੈਂਟਰ 'ਚ ਛਾਪੇਮਾਰੀ ਕਰ 32 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜੋ ਕੈਨੇਡਾ ਮੂਲ ਦੇ ਲੋਕਾਂ ਨੂੰ ਕਾਲ ਕਰ ਧਮਕੀ ਦਿੰਦੇ ਸਨ ਅਤੇ ਉਨ੍ਹਾਂ ਤੋਂ ਡਾਲਰ ਤੇ ਬਿਟਕਾਇਨ ਦੇ ਜ਼ਰੀਏ ਪੈਸੇ ਲੈਂਦੇ ਸੀ। ਦਿੱਲੀ ਪੁਲਸ ਨੂੰ ਇਕ ਸ਼ਿਕਾਇਤ ਮਿਲੀ ਸੀ ਕਿ ਇਕ ਕਾਲ ਸੈਂਟਰ ਵਿਦੇਸ਼ ਫੋਨ ਕਰਕੇ ਭਾਰਤੀ ਮੂਲ ਦੇ ਲੋਕਾਂ ਤੋਂ ਪੈਸੇ ਠੱਗ ਰਿਹਾ ਹੈ। ਪੁਲਸ ਨੇ ਮੌਕੇ ਤੋਂ 55 ਕੰਪਿਊਟਰ ਮੋਬਾਇਲ ਫੋਨ ਅਤੇ ਹੋਰ ਉਪਕਰਣ ਨਾਲ ਗੈਰ-ਕਾਨੂੰਨੀ ਸਾਫਟਵੇਅਰ ਬਰਾਮਦ ਕੀਤਾ ਹੈ।

ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਮੂਹ ਬਾਰੇ 15 ਨਵੰਬਰ ਨੂੰ ਸੂਚਨਾ ਮਿਲੀ ਸੀ ਕਿ ਜੋ ਫੋਨ 'ਤੇ ਖੁਦ ਨੂੰ ਕੈਨੇਡੀਅਨ ਪੁਲਸ ਅਧਿਕਾਰੀ ਦੱਸ ਕੇ ਵਿਦੇਸ਼ੀ ਨਾਗਰਿਕਾਂ ਨੂੰ ਸਾਮਾਜਿਕ ਬੀਮਾ ਨੰਬਰ ਦੇ ਉਲੰਘਣ ਤੋਂ ਬਚਾਉਣ ਦੇ ਬਹਾਨੇ ਠੱਗ ਰਿਹਾ ਸੀ। ਐੱਸ.ਆਈ.ਐੱਨ. 9 ਅੰਕਾਂ ਦੀ ਸੰਖਿਆ ਜਿਸ ਦੀ ਜ਼ਰੂਰਤ ਕੈਨੇਡਾ 'ਚ ਕੰਮ ਕਰਨ ਜਾਂ ਸਰਕਾਰੀ ਸਮਾਗਮਾਂ ਅਤੇ ਲਾਭ ਲੈਣ ਲਈ ਹੁੰਦੀ ਹੈ।


author

Inder Prajapati

Content Editor

Related News