ਦਿੱਲੀ ਪੁਲਸ ਨੇ ਨਸ਼ੀਲੇ ਪਦਾਰਥ ਤਸਕਰ ਦੀ ਕਰੋੜਾਂ ਦੀ ਗੈਰ-ਕਾਨੂੰਨੀ ਜਾਇਦਾਦ ਕੀਤੀ ਜ਼ਬਤ
Saturday, Feb 22, 2025 - 05:47 PM (IST)

ਨਵੀਂ ਦਿੱਲੀ- ਦਿੱਲੀ ਪੁਲਸ ਨੇ ਬਾਹਰੀ ਉੱਤਰੀ ਦਿੱਲੀ ਦੇ ਭਲਸਵਾ ਡੇਅਰੀ ਖੇਤਰ 'ਚ ਇਕ ਡਰੱਗ ਤਸਕਰ ਦੀ 1.78 ਕਰੋੜ ਰੁਪਏ ਦੀ ਗੈਰ-ਕਾਨੂੰਨੀ ਜਾਇਦਾਦ ਜ਼ਬਤ ਕੀਤੀ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਦੋਸ਼ੀ ਤਸਲੀਮਾ ਉਰਫ਼ ਪੁਟੀ ਨੂੰ ਜੂਨ 2024 'ਚ 400 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਵਿਆਪਕ ਜਾਂਚ ਦੇ ਅਧੀਨ ਪੁਲਸ ਨੂੰ ਨਸ਼ੀਲੇ ਪਦਾਰਥਾਂ ਦੇ ਪੈਸੇ ਦੇ ਵੱਡੇ ਪੈਮਾਨੇ 'ਤੇ ਲੈਣ-ਦੇਣ ਦਾ ਪਤਾ ਲੱਗਾ ਅਤੇ ਤਸਲੀਮਾ ਦੇ ਨਸ਼ੀਲੇ ਪਦਾਰਥ ਕਾਰੋਬਾਰ ਨਾਲ ਜੁੜੀਆਂ 7 ਜਾਇਦਾਦਾਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਦੀ ਕੀਮਤ 1.78 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ : Birth Certificate ਨੂੰ ਲੈ ਕੇ ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
ਪੁਲਸ ਡਿਪਟੀ ਕਮਿਸ਼ਨਰ ਨਿਧੀ ਵਲਸਨ ਨੇ ਕਿਹਾ,''ਇਨ੍ਹਾਂ ਜਾਇਦਾਦਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਪ੍ਰਾਪਤ ਆਮਦਨ ਦਾ ਉਪਯੋਗ ਕਰ ਕੇ ਖਰੀਦੇ ਜਾਣ ਦਾ ਸ਼ੱਕ ਹੈ, ਜਿਨ੍ਹਾਂ ਨੂੰ ਐੱਨ.ਡੀ.ਪੀ.ਐੱਸ. ਐਕਟ 1985 ਦੀ ਧਾਰਾ 68 ਐੱਫ (1) ਦੇ ਅਧੀਨ ਜ਼ਬਤ ਕਰ ਲਿਆ ਗਿਆ ਹੈ। ਜ਼ਬਤੀ ਦੇ ਆਦੇਸ਼ ਨੂੰ ਅੰਤਿਮ ਮਨਜ਼ੂਰੀ ਲਈ ਵਿੱਤ ਮੰਤਰਾਲਾ, ਮਾਲ ਵਿਭਾਗ, ਲੋਕ ਨਾਇਕ ਭਵਨ, ਨਵੀਂ ਦਿੱਲੀ ਭੇਜ ਦਿੱਤਾ ਗਿਆ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8