ਦਿੱਲੀ: ਪੁਲਸ ਅਤੇ ਮੇਵਾਤੀ ਗੈਂਗ ''ਚ ਐਨਕਾਊਂਟਰ, 4 ਬਦਮਾਸ਼ ਗ੍ਰਿਫਤਾਰ
Sunday, Feb 02, 2020 - 09:38 AM (IST)

ਨਵੀਂ ਦਿੱਲੀ—ਅੱਜ ਦਿੱਲੀ ਦੇ ਸਾਕੇਤ ਇਲਾਕੇ 'ਚ ਪੁਲਸ ਦੀ ਸਪੈਸ਼ਲ ਸੈੱਲ ਅਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਹੋਈ, ਜਿਸ 'ਚ 4 ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੱਸ ਦੇਈਏ ਕਿ 4 ਬਦਮਾਸ਼ ਮੇਵਾਤੀ ਗੈਂਗ ਦੇ ਮੈਂਬਰ ਹਨ। ਪੁਲਸ ਨੇ ਦੱਸਿਆ ਹੈ ਕਿ ਮੁੱਠਭੇੜ 'ਚ ਆਮੀਨ ਨਾਂ ਦੇ ਇਕ ਬਦਮਾਸ਼ ਦੇ ਪੈਰਾਂ 'ਚ ਗੋਲੀ ਲੱਗੀ ਹੈ ਅਤੇ ਬਾਕੀਆਂ ਤੋਂ ਹੁਣ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।