NEET ਪੇਪਰ ਲੀਕ ਮਾਮਲੇ ''ਚ CBI ਦੀ ਵੱਡੀ ਕਾਰਵਾਈ ! ਇਕ ਹੋਰ ਟੀਚਰ ਨੂੰ ਕੀਤਾ ਗ੍ਰਿਫ਼ਤਾਰ

Saturday, May 16, 2026 - 04:28 PM (IST)

NEET ਪੇਪਰ ਲੀਕ ਮਾਮਲੇ ''ਚ CBI ਦੀ ਵੱਡੀ ਕਾਰਵਾਈ ! ਇਕ ਹੋਰ ਟੀਚਰ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ- ਦੇਸ਼ ਦੀ ਸਭ ਤੋਂ ਵਡੀ ਮੈਡੀਕਲ ਪ੍ਰੀਖਿਆ 'ਨੀਟ ਯੂ.ਜੀ. 2026' ਦੇ ਪੇਪਰ ਲੀਕ ਘੁਟਾਲੇ ਵਿੱਚ ਕੇਂਦਰੀ ਜਾਂਚ ਬਿਊਰੋ ਨੇ ਸ਼ਨੀਵਾਰ ਨੂੰ ਇੱਕ ਹੋਰ ਵੱਡੀ ਕਾਰਵਾਈ ਕੀਤੀ ਹੈ। ਸੀ.ਬੀ.ਆਈ. ਨੇ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਬਤੌਰ ਮਾਹਿਰ ਨਿਯੁਕਤ ਕੀਤੀ ਗਈ ਪੁਣੇ ਦੀ ਸੀਨੀਅਰ ਬੋਟਨੀ ਅਧਿਆਪਕਾ ਮਨੀਸ਼ਾ ਗੁਰੂਨਾਥ ਮੰਧਾਰੇ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਉਹ Biology ਦਾ ਪੇਪਰ ਲੀਕ ਕਰਨ ਵਾਲੀ ਮਾਸਟਰਮਾਈਂਡ ਹੈ। ਕੈਮਿਸਟਰੀ ਦੇ ਪ੍ਰੋਫੈਸਰ ਪੀ.ਵੀ. ਕੁਲਕਰਨੀ ਤੋਂ ਬਾਅਦ ਪੁਣੇ ਤੋਂ ਗ੍ਰਿਫ਼ਤਾਰ ਹੋਣ ਵਾਲੀ ਇਹ ਦੂਜੀ ਅਧਿਆਪਕਾ ਹੈ।

ਐੱਨ.ਟੀ.ਏ. ਵੱਲੋਂ ਪੇਪਰ ਪ੍ਰਕਿਰਿਆ ਵਿੱਚ ਮਾਹਿਰ ਵਜੋਂ ਸ਼ਾਮਲ ਕੀਤੇ ਜਾਣ ਕਾਰਨ ਮਨੀਸ਼ਾ ਮੰਧਾਰੇ ਦੀ ਬਾਇਓਲੋਜੀ ਦੇ ਪ੍ਰਸ਼ਨ ਪੱਤਰ ਤੱਕ ਪੂਰੀ ਪਹੁੰਚ ਸੀ। ਅਪ੍ਰੈਲ 2026 ਵਿੱਚ, ਉਸ ਨੇ ਪੁਣੇ ਦੀ ਇੱਕ ਕੰਸਲਟੈਂਟ ਮਨੀਸ਼ਾ ਵਾਘਮਾਰੇ, ਜਿਸ ਨੂੰ 14 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਦੀ ਮਦਦ ਨਾਲ ਨੀਟ ਪ੍ਰੀਖਿਆ ਦੇ ਕਈ ਉਮੀਦਵਾਰਾਂ ਨੂੰ ਇਕੱਠਾ ਕੀਤਾ।

ਮਨੀਸ਼ਾ ਮੰਧਾਰੇ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਪੁਣੇ ਸਥਿਤ ਘਰ ਬੁਲਾ ਕੇ ਸਪੈਸ਼ਲ ਕੋਚਿੰਗ ਕਲਾਸਾਂ ਦਿੱਤੀਆਂ। ਇਸ ਦੌਰਾਨ ਉਸ ਨੇ ਅਸਲ ਪੇਪਰ ਦੇ ਕਈ ਸਵਾਲ ਵਿਦਿਆਰਥੀਆਂ ਨੂੰ ਸਮਝਾਏ, ਉਨ੍ਹਾਂ ਦੀਆਂ ਕਾਪੀਆਂ ਵਿੱਚ ਨੋਟ ਕਰਵਾਏ ਅਤੇ ਕਿਤਾਬਾਂ 'ਤੇ ਨਿਸ਼ਾਨ ਲਗਵਾਏ। ਸੀ.ਬੀ.ਆਈ. ਮੁਤਾਬਕ, ਇਨ੍ਹਾਂ ਕਲਾਸਾਂ ਵਿੱਚ ਲਿਖਵਾਏ ਗਏ ਜ਼ਿਆਦਾਤਰ ਸਵਾਲ 3 ਮਈ ਨੂੰ ਹੋਈ ਨੀਟ-ਯੂ.ਜੀ. 2026 ਦੀ ਪ੍ਰੀਖਿਆ ਦੇ ਅਸਲ ਪ੍ਰਸ਼ਨ ਪੱਤਰ ਨਾਲ ਪੂਰੀ ਤਰ੍ਹਾਂ ਮੇਲ ਖਾਂਦੇ ਹਨ।

ਇਹ ਵੀ ਪੜ੍ਹੋ- ''ਪਾਕਿਸਤਾਨ ਸੋਚ ਲਵੇ ਕਿ ਨਕਸ਼ੇ ਦਾ ਹਿੱਸਾ ਬਣਨਾ ਜਾਂ ਇਤਿਹਾਸ ਦਾ..!'' ਭਾਰਤੀ ਫੌਜ ਮੁਖੀ ਨੇ ਦੇ'ਤੀ Last Warning

ਸੀ.ਬੀ.ਆਈ. ਨੇ ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ 6 ਥਾਵਾਂ 'ਤੇ ਛਾਪੇਮਾਰੀ ਕਰ ਕੇ ਕਈ ਇਤਰਾਜ਼ਯੋਗ ਦਸਤਾਵੇਜ਼, ਲੈਪਟਾਪ, ਬੈਂਕ ਸਟੇਟਮੈਂਟਾਂ ਅਤੇ ਮੋਬਾਈਲ ਫ਼ੋਨ ਜ਼ਬਤ ਕੀਤੇ ਹਨ। ਇਸ ਮਾਮਲੇ ਵਿੱਚ ਹੁਣ ਤੱਕ ਦਿੱਲੀ, ਜੈਪੁਰ, ਗੁਰੂਗ੍ਰਾਮ, ਨਾਸਿਕ, ਪੁਣੇ ਅਤੇ ਅਹਿਲਿਆਨਗਰ ਤੋਂ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ 5 ਮੁਲਜ਼ਮ ਪਹਿਲਾਂ ਹੀ 7 ਦਿਨਾਂ ਦੇ ਪੁਲਸ ਰਿਮਾਂਡ 'ਤੇ ਹਨ, ਜਦੋਂ ਕਿ ਸ਼ੁੱਕਰਵਾਰ ਨੂੰ ਪੁਣੇ ਤੋਂ ਫੜੇ ਗਏ ਦੋ ਹੋਰ ਮੁਲਜ਼ਮਾਂ ਨੂੰ ਟ੍ਰਾਂਜ਼ਿਟ ਰਿਮਾਂਡ ਲੈ ਕੇ ਦਿੱਲੀ ਤਬਦੀਲ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਕੇਂਦਰੀ ਸਿੱਖਿਆ ਮੰਤਰਾਲੇ ਦੀ ਲਿਖਤੀ ਸ਼ਿਕਾਇਤ 'ਤੇ ਸੀ.ਬੀ.ਆਈ. ਨੇ 12 ਮਈ ਨੂੰ ਨੀਟ ਪੇਪਰ ਲੀਕ ਦਾ ਅਧਿਕਾਰਤ ਮਾਮਲਾ ਦਰਜ ਕੀਤਾ ਸੀ। ਜਾਂਚ ਏਜੰਸੀ ਅਨੁਸਾਰ, ਇਸ ਘੁਟਾਲੇ ਵਿੱਚ ਸ਼ਾਮਲ ਵਿਚੋਲੇ ਵਿਦਿਆਰਥੀਆਂ ਤੋਂ ਲੱਖਾਂ ਰੁਪਏ ਵਸੂਲਦੇ ਸਨ ਅਤੇ ਫਿਰ ਉਨ੍ਹਾਂ ਨੂੰ ਅਜਿਹੀਆਂ ਗੁਪਤ ਕਲਾਸਾਂ ਵਿੱਚ ਲਿਜਾਇਆ ਜਾਂਦਾ ਸੀ ਜਿੱਥੇ ਪੇਪਰ ਵਿੱਚ ਆਉਣ ਵਾਲੇ ਸਵਾਲ ਪਹਿਲਾਂ ਹੀ ਲਿਖਵਾ ਦਿੱਤੇ ਜਾਂਦੇ ਸਨ।

ਇਹ ਵੀ ਪੜ੍ਹੋ- ਅਮਰੀਕੀ ਅਧਿਕਾਰੀਆਂ ਨੇ ਡਸਟਬਿਨ 'ਚ ਸੁੱਟ'ਤੇ ਚੀਨ ਦੇ ਤੋਹਫ਼ੇ ! ਜਹਾਜ਼ 'ਚ ਨਹੀਂ ਰੱਖੀ ਇਕ ਵੀ 'ਚੀਜ਼'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News