ਦਿੱਲੀ ''ਚ ਜਾਮ ਦਾ ਹੋਵੇਗਾ ਖਾਤਮਾ! 6 ਵੱਡੇ ਐਕਸਪ੍ਰੈਸਵੇਅ ਤੇ ਕੋਰੀਡੋਰਾਂ ਨੂੰ ਮਨਜ਼ੂਰੀ
Thursday, May 28, 2026 - 09:13 PM (IST)
ਨਵੀਂ ਦਿੱਲੀ : ਦਿੱਲੀ ਅਤੇ ਐੱਨਸੀਆਰ (NCR) ਦੇ ਸ਼ਹਿਰਾਂ ਵਿੱਚ ਟ੍ਰੈਫਿਕ ਦੀ ਭੀੜ ਨੂੰ ਘੱਟ ਕਰਨ ਲਈ ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਮਿਲ ਕੇ ਛੇ ਵੱਡੀਆਂ ਸੜਕੀ ਯੋਜਨਾਵਾਂ 'ਤੇ ਕੰਮ ਕਰ ਰਹੀਆਂ ਹਨ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀਰਵਾਰ ਨੂੰ ਇਨ੍ਹਾਂ ਪ੍ਰੋਜੈਕਟਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਨ੍ਹਾਂ ਦਾ ਮੁੱਖ ਉਦੇਸ਼ ਰਾਸ਼ਟਰੀ ਰਾਜਧਾਨੀ ਖੇਤਰ ਨੂੰ ਜਾਮ ਮੁਕਤ ਕਰਨਾ ਤੇ ਦਿੱਲੀ ਨੂੰ ਵਿਸ਼ਵ ਪੱਧਰੀ ਸ਼ਹਿਰ ਬਣਾਉਣਾ ਹੈ। ਇਹ ਫੈਸਲਾ ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਤੇ ਦਿੱਲੀ ਦੇ ਮੁੱਖ ਮੰਤਰੀ ਵਿਚਕਾਰ ਹੋਈ ਸਮੀਖਿਆ ਬੈਠਕ ਤੋਂ ਬਾਅਦ ਲਿਆ ਗਿਆ ਹੈ।
ਦਿੱਲੀ-ਦੇਹਰਾਦੂਨ ਐਕਸਪ੍ਰੈਸਵੇਅ ਲਿੰਕ ਪ੍ਰੋਜੈਕਟ: ਲਗਭਗ 17 ਕਿਲੋਮੀਟਰ ਲੰਬਾ ਇਹ ਛੇ-ਲੇਨ ਵਾਲਾ ਕਾਰੀਡੋਰ ਗਾਜ਼ੀਆਬਾਦ ਵਿੱਚ ਟ੍ਰੋਨਿਕਾ ਸਿਟੀ ਦੇ ਕੋਲ UER-II ਨਾਲ ਜੁੜੇਗਾ। ਇਸ ਦੀ ਅਨੁਮਾਨਿਤ ਲਾਗਤ 3,500 ਕਰੋੜ ਰੁਪਏ ਹੈ ਅਤੇ ਇਸ ਦਾ ਨਿਰਮਾਣ ਦਸੰਬਰ 2026 ਤੱਕ ਸ਼ੁਰੂ ਕਰਨ ਦਾ ਟੀਚਾ ਹੈ।
ਨੋਇਡਾ-ਫਰੀਦਾਬਾਦ ਕਨੈਕਟੀਵਿਟੀ ਕਾਰੀਡੋਰ: ਇਹ 65 ਕਿਲੋਮੀਟਰ ਲੰਬੀ 6-ਲੇਨ ਵਾਲੀ ਸੜਕ ਦਿੱਲੀ-ਦੇਹਰਾਦੂਨ ਐਕਸਪ੍ਰੈਸਵੇਅ, ਡੀਐਨਡੀ (DND), ਅਤੇ ਯਮੁਨਾ ਐਕਸਪ੍ਰੈਸਵੇਅ ਨੂੰ ਆਪਸ 'ਚ ਜੋੜੇਗੀ। 7,500 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਨਾਲ ਕਾਲਿੰਦੀ ਕੁੰਜ ਅਤੇ ਆਊਟਰ ਰਿੰਗ ਰੋਡ 'ਤੇ ਜਾਮ ਘੱਟ ਹੋਣ ਦੀ ਉਮੀਦ ਹੈ।
ਦਿੱਲੀ-ਅੰਮ੍ਰਿਤਸਰ ਕਟੜਾ ਕਾਰੀਡੋਰ ਲਿੰਕ: 1,500 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਇਹ 17 ਕਿਲੋਮੀਟਰ ਲੰਬਾ ਕਾਰੀਡੋਰ ਦਿੱਲੀ-ਕਟੜਾ ਐਕਸਪ੍ਰੈਸਵੇਅ ਤੋਂ ਆਉਣ ਵਾਲੇ ਟ੍ਰੈਫਿਕ ਨੂੰ ਸਿੱਧਾ ਆਈਜੀਆਈ (IGI) ਏਅਰਪੋਰਟ ਅਤੇ ਗੁਰੂਗ੍ਰਾਮ ਤੱਕ ਪਹੁੰਚ ਦੇਵੇਗਾ। ਇਸ ਨੂੰ ਮਾਰਚ 2027 ਤੱਕ ਸ਼ੁਰੂ ਕਰਨ ਦਾ ਟੀਚਾ ਹੈ।
ਏਮਜ਼-ਮਹੀਪਾਲਪੁਰ-ਗੁਰੂਗ੍ਰਾਮ ਐਲੀਵੇਟਿਡ ਕਾਰੀਡੋਰ: ਇਹ 20 ਕਿਲੋਮੀਟਰ ਲੰਬਾ ਪ੍ਰੋਜੈਕਟ ਹੋਵੇਗਾ ਜੋ ਇਨ੍ਹਾਂ ਇਲਾਕਿਆਂ ਵਿਚਕਾਰ ਸੰਪਰਕ ਨੂੰ ਬਿਹਤਰ ਬਣਾਏਗਾ।
ਮੁੱਖ ਮੰਤਰੀ ਅਨੁਸਾਰ, ਇਨ੍ਹਾਂ ਸਾਰੇ ਪ੍ਰੋਜੈਕਟਾਂ ਨੂੰ ਭਵਿੱਖ ਦੀਆਂ ਆਵਾਜਾਈ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਰਬਨ ਐਕਸਟੈਂਸ਼ਨ ਰੋਡ-II (UER-II), ਜਿਸ ਨੂੰ ਦਿੱਲੀ ਦੀ ਤੀਜੀ ਰਿੰਗ ਰੋਡ ਵੀ ਕਿਹਾ ਜਾਂਦਾ ਹੈ, ਦਿੱਲੀ ਦੇ ਪੱਛਮੀ ਹਿੱਸੇ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
