...ਜਦ ਦਿੱਲੀ ਦੇ ਪਾਰਕਾਂ ''ਚ ਸਵੇਰੇ-ਸਵੇਰੇ ਲਾਊਡਸਪੀਕਰ ਲੈ ਕੇ ਪਹੁੰਚੀ ਪੁਲਸ (ਵੀਡੀਓ)

05/27/2020 12:07:10 PM

ਨਵੀਂ ਦਿੱਲੀ-ਦਿੱਲੀ 'ਚ ਕੋਰੋਨਾ ਇਨਫੈਕਸ਼ਨ ਦੌਰਾਨ ਸਥਿਤੀ ਸੁਧਰਾਨ ਲਈ ਹੌਲੀ-ਹੌਲੀ ਯਤਨ ਕੀਤੇ ਜਾ ਰਹੇ ਹਨ। ਭਾਵੇਂ ਦਿੱਲੀ ਸਰਕਾਰ ਨੇ ਦੁਕਾਨਾਂ, ਟ੍ਰਾਂਸਪੋਰਟ ਅਤੇ ਪਾਰਕ ਕੁਝ ਹਦਾਇਤਾਂ ਮੁਤਾਬਕ ਖੋਲ ਦਿੱਤੇ ਹਨ ਅਤੇ ਲਾਕਡਾਊਨ 'ਚ ਢਿੱਲ ਦਿੱਤੀ ਹੈ ਪਰ ਦਿੱਲੀ ਪੁਲਸ ਅਲਰਟ ਹੈ ਅਤੇ ਲਾਕਡਾਊਨ ਦੇ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਵਾਇਆ ਜਾ ਰਿਹਾ ਹੈ।ਇਸ ਦਾ ਤਾਜ਼ਾ ਉਦਾਹਰਣ ਦਿੱਲੀ ਦੇ ਪਾਰਕਾਂ 'ਚ ਉਸ ਸਮੇਂ ਦੇਖਿਆ ਜਦੋਂ ਅੱਜ ਸਵੇਰੇ ਪੁਲਸ ਦੇ ਜਵਾਨ ਪਾਰਕਾਂ 'ਚ ਲਾਊਡ ਸਪੀਕਰ ਲੈ ਕੇ ਪਹੁੰਚੇ। 

ਦਰਅਸਲ ਅੱਜ ਸਵੇਰੇ ਦਿੱਲੀ ਦੇ ਲੋਧੀ ਗਾਰਡਨ 'ਚ ਦਿੱਲੀ ਪੁਲਸ ਦੇ ਜਵਾਨਾਂ ਨੇ ਪਹੁੰਚੇ ਅਤੇ ਇਸ ਦੌਰਾਨ ਪਾਰਕ 'ਚ ਮੌਜੂਦ ਲੋਕਾਂ ਨੂੰ ਅਨਾਊਸਮੈਂਟ ਕੀਤੀ ਕਿ ਸਾਰੇ ਲੋਕ ਮਾਸਕ ਪਹਿਨਣ, ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦਿੱਲੀ ਪੁਲਸ ਨੇ ਇਹ ਵੀ ਕਿਹਾ ਹੈ ਕਿ ਲੋਕ ਸੋਸ਼ਲ ਡਿਸਟੈਂਸਿੰਗ ਦਾ ਵੀ ਪਾਲਣ ਕਰੋ। ਇਸ ਦੇ ਨਾਲ ਹੀ ਦਿੱਲੀ ਦੇ ਤਾਲਕਟੋਰਾ ਗਾਰਡਨ 'ਚ ਵੀ ਪੁਲਸ ਦੇ ਜਵਾਨਾਂ ਨੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ ਦਾ ਆਦੇਸ਼ ਦਿੱਤਾ। ਦਿੱਲੀ ਪੁਲਸ ਨੇ ਕਿਹਾ ਹੈ ਕਿ ਸਵੇਰੇ 7 ਵਜੇ ਤੋਂ ਪਹਿਲਾਂ ਲੋਕ ਮਾਰਨਿੰਗ ਵਾਕ 'ਤੇ ਨਾ ਨਿਕਲਣ। ਜੇਕਰ ਤੁਸੀਂ ਮਾਰਨਿੰਗ ਵਾਕ 'ਤੇ ਨਿਕਲ ਰਹੇ ਹੋ ਤਾਂ ਮਾਸਕ ਜਰੂਰ ਪਹਿਨੋ, ਕਿਉਂਕਿ ਮਾਸਕ ਵੀ ਦਵਾਈ ਦਾ ਕੰਮ ਕਰੇਗਾ। ਇਸ ਤੋਂ ਇਲਾਵਾ ਦਿੱਲੀ ਪੁਲਸ ਸੈਂਟਰਲ ਦਿੱਲੀ ਦੇ ਵੱਖ-ਵੱਖ ਪਾਰਕਾਂ 'ਚ ਪਹੁੰਚੀ। ਲਾਊਡਸਪੀਕਰ ਰਾਹੀਂ ਪੁਲਸ ਨੇ ਕਿਹਾ ਕਿ ਸ਼ਾਮ ਨੂੰ 7 ਵਜੇ ਤੋਂ ਬਾਅਦ ਨਾ ਟਹਿਲਣ ਲਈ ਨਿਕਲੋ। ਹਰ ਹਾਲ 'ਚ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰੋ। 

PunjabKesari

ਇੱਥੇ ਦੱਸਿਆ ਜਾਂਦਾ ਹੈ ਕਿ ਪਾਰਕ 'ਚ ਪਹੁੰਚ ਕੇ ਦਿੱਲੀ ਪੁਲਸ ਨੇ ਉੱਥੇ ਘੁੰਮਣ ਵਾਲੇ ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਨੂੰ ਮਾਸਕ ਵੰਡੇ ਅਤੇ ਜਿਹੜੇ ਲੋਕਾਂ ਨੇ ਮਾਸਕ ਨਹੀਂ ਪਹਿਨੇ ਸੀ ਉਨ੍ਹਾਂ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ। 

PunjabKesari

ਦੱਸਣਯੋਗ ਹੈ ਕਿ ਦਿੱਲੀ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 14,465 ਤੱਕ ਪਹੁੰਚ ਗਈ ਹੈ। ਕੋਰੋਨਾ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਦੀ ਗਿਣਤੀ 7,223 ਤੱਕ ਪਹੁੰਚ ਗਈ ਹੈ। ਦਿੱਲੀ 'ਚ ਹੁਣ ਤੱਕ 288 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।

PunjabKesari


Iqbalkaur

Content Editor

Related News