ਨੀਰਜ ਬਵਾਨਾ ਗਿਰੋਹ ਦੇ ਬਦਮਾਸ਼ ਦਿਨੇਸ਼ ਦੇ ਘਰ NIA ਦੀ ਛਾਪੇਮਾਰੀ

Wednesday, Nov 27, 2024 - 01:29 PM (IST)

ਨੀਰਜ ਬਵਾਨਾ ਗਿਰੋਹ ਦੇ ਬਦਮਾਸ਼ ਦਿਨੇਸ਼ ਦੇ ਘਰ NIA ਦੀ ਛਾਪੇਮਾਰੀ

ਜੀਂਦ (ਭਾਸ਼ਾ)- ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਸ਼ਾਤਿਰ ਅਪਰਾਧੀ ਨੀਰਜ ਬਵਾਨਾ ਗਿਰੋਹ ਦੇ ਮੈਂਬਰ ਦਿਨੇਸ਼ ਉਰਫ਼ ਟਾਪਾ ਦੇ ਜੀਂਦ ਜ਼ਿਲ੍ਹੇ 'ਚ ਰਾਮਬੀਰ ਕਾਲੋਨੀ ਸਥਿਤ ਘਰ 'ਤੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਟੀਮ ਨੇ ਬੁੱਧਵਾਰ ਸਵੇਰੇ ਛਾਪੇਮਾਰੀ ਕੀਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਥਾਣਾ ਇੰਚਾਰਜ ਮਨੀਸ਼ ਨੇ ਐੱਨ.ਆਈ.ਏ. ਟੀਮ ਦੇ ਰਾਮਬੀਰ ਕਾਲੋਨੀ ਸਥਿਤ ਦਿਨੇਸ਼ ਦੇ ਘਰ ਪਹੁੰਚਣ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਟੀਮ ਨੇ ਉਨ੍ਹਾਂ ਤੋਂ ਸਵੇਰੇ ਪੁਲਸ ਮਦਦ ਮੰਗੀ ਸੀ।

ਇਹ ਵੀ ਪੜ੍ਹੋ : ਸਿੱਧੂ ਜੋੜੇ ਨੂੰ ਕਾਨੂੰਨੀ ਨੋਟਿਸ ਜਾਰੀ, 7 ਦਿਨਾਂ ਅੰਦਰ ਮੰਗੋ ਮੁਆਫ਼ੀ ਨਹੀਂ ਤਾਂ....

ਉਨ੍ਹਾਂ ਨੇ ਪੁਲਸ ਟੀਮ ਭੇਜ ਦਿੱਤੀ ਹੈ ਪਰ ਉਨ੍ਹਾਂ ਨੇ ਕੀ ਕਾਰਵਾਈ ਕੀਤੀ ਅਤੇ ਉਹ ਕਿਸ ਲਈ ਆਏ ਸਨ, ਉਨ੍ਹਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਦਿਨੇਸ਼ ਪਿਛਲੇ 10 ਸਾਲਾਂ ਤੋਂ ਤਿਹਾੜ ਜੇਲ੍ਹ 'ਚ ਸਜ਼ਾ ਕੱਟ ਰਿਹਾ ਹੈ। ਦਿਨੇਸ਼ 'ਤੇ ਕਤਲ, ਆਰਮਜ਼ ਐਕਟ ਸਮੇਤ ਕਈ ਹੋਰ ਗੰਭੀਰ ਦੋਸ਼ਾਂ ਦੇ ਅਧੀਨ ਮਾਮਲੇ ਦਰਜ ਹਨ ਅਤੇ ਉਹ ਨੀਰਜ ਬਵਾਨਾ ਗਿਰੋਹ ਦਾ ਮੈਂਬਰ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਐੱਨ.ਆਈ.ਏ. ਦੀ ਟੀਮ ਬੁੱਧਵਾਰ ਸਵੇਰੇ 4.30 ਵਜੇ ਦਿਨੇਸ਼ ਦੇ ਘਰ 'ਤੇ ਪਹੁੰਚੀ ਅਤੇ ਉਸ ਦੇ ਘਰ ਨੂੰ ਚਾਰਾਂ ਪਾਸੇ ਪਾਸਿਓਂ ਘੇਰ ਕੇ ਅੰਦਰ ਤਲਾਸ਼ੀ ਮੁਹਿੰਮ ਚਲਾਈ। ਟੀਮ ਕਰੀਬ 9.30 ਵਜੇ ਉੱਥੋਂ ਚਲੀ ਗਈ। ਦਿਨੇਸ਼ ਦੇ ਪਿਤਾ ਦੀ ਕਾਫ਼ੀ ਸਮੇਂ ਪਹਿਲੇ ਮੌਤ ਹੋ ਚੁੱਕੀ ਹੈ, ਜਦੋਂ ਕਿ ਉਸ ਦਾ ਭਰਾ ਜਾਨੀ ਇਟਲੀ 'ਚ ਰਹਿੰਦਾ ਹੈ। ਭਰਾ ਦੀਪੇਸ਼ ਪਰਚੂਨ ਦੀ ਦੁਕਾਨ ਚਲਾਉਂਦਾ ਹੈ ਅਤੇ ਆਪਣੀ ਮਾਂ ਬਾਲਾ ਦੇਵੀ ਨਾਲ ਰਹਿੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News