ਦਿੱਲੀ-NCR ''ਚ ਠੰਡ ਨਾਲ ਛਾਈ ਸੰਘਣੀ ਧੁੰਦ, ਕਈ ਫਲਾਈਟਾਂ ਹੋਈਆਂ ਰੱਦ

01/16/2021 10:42:44 AM

ਨਵੀਂ ਦਿੱਲੀ- ਦਿੱਲੀ-ਐੱਨ.ਸੀ.ਆਰ. 'ਚ ਕੜਾਕੇ ਦੀ ਠੰਡ ਦੇ ਨਾਲ ਅੱਜ ਯਾਨੀ ਸ਼ਨੀਵਾਰ ਨੂੰ ਸੰਘਣੀ ਧੁੰਦ ਛਾਈ ਹੋਈ ਹੈ। ਜਿਸ ਕਾਰਨ ਲੋਕਾਂ ਦੀ ਪਰੇਸ਼ਾਨੀ ਹੋਰ ਵੱਧ ਗਈ ਹੈ। ਦਿੱਲੀ-ਐੱਨ.ਸੀ.ਆਰ. 'ਚ ਇੰਨੀ ਧੁੰਦ ਹੈ ਕਿ ਕੁਝ ਦਿਖਾਈ ਨਹੀਂ ਦੇ ਰਿਹਾ ਹੈ। ਦ੍ਰਿਸ਼ਤਾ ਕਾਫ਼ੀ ਘੱਟ ਹੈ। ਸੜਕ 'ਤੇ ਗੱਡੀਆਂ ਦੀ ਰਫ਼ਤਾਰ ਹੌਲੀ ਹੋਈ ਤਾਂ ਉੱਥੇ ਹੀ ਕਈ ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਜਾਣਕਾਰੀ ਅਨੁਸਾਰ ਦਿੱਲੀ ਆਉਣ ਵਾਲੀਆਂ 24 ਟਰੇਨਾਂ ਲੇਟ ਹਨ। ਇਸ ਤੋਂ ਇਲਾਵਾ ਫਲਾਈਟਸ ਤੇ ਵੀ ਧੁੰਦ ਦਾ ਅਸਰ ਪਿਆ ਹੈ। ਦਿੱਲੀ ਚ ਕਈ ਥਾਂਵਾਂ 'ਤੇ ਸ਼ਨੀਵਾਰ ਨੂੰ ਦ੍ਰਿਸ਼ਤਾ ਜ਼ੀਰੋ ਤਾਂ ਕੁਝ ਇਲਾਕਿਆਂ 'ਚ 2 ਤੋਂ 3 ਮੀਟਰ ਦੀ ਹੀ ਦੇਖੀ ਗਈ। ਅਜਿਹੇ 'ਚ ਰਾਹਗੀਰਾਂ ਨੂੰ ਬੇਹੱਦ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਿਤੀ ਅਜਿਹੀ ਹੈ ਕਿ ਗੱਡੀਆਂ ਦੀ ਲਾਈਟ ਜਗਾਉਣ ਦੇ ਬਾਵਜੂਦ ਵੀ ਦ੍ਰਿਸ਼ਤਾ ਇੰਨੀ ਘੱਟ ਹੈ ਕਿ ਸਾਹਮਣੇ ਦਿਖਾਈ ਦੇਣਾ ਮੁਸ਼ਕਲ ਹੋ ਰਿਹਾ ਹੈ।

PunjabKesari

ਇਹ ਵੀ ਪੜ੍ਹੋ : ਸਰਕਾਰ ਚਾਹੁੰਦੀ ਹੈ ਗੱਲਬਾਤ ਨਾਲ ਨਿਕਲੇ ਹੱਲ, ਖ਼ਤਮ ਹੋਵੇ ਕਿਸਾਨਾਂ ਦਾ ਅੰਦੋਲਨ : ਨਰੇਂਦਰ ਤੋਮਰ

ਮੌਸਮ ਵਿਗਿਆਨ ਅਨੁਸਾਰ ਦਿੱਲੀ ਵਾਲਿਆਂ ਨੂੰ ਧੁੰਦ ਅਤੇ ਠੰਡ ਤੋਂ ਹਾਲੇ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਤਾਪਮਾਨ 'ਚ ਗਿਰਾਵਟ ਆਉਣ ਕਾਰਨ ਠਾਰ ਵੱਧ ਰਿਹਾ ਹੈ। ਸੰਘਣੀ ਧੁੰਦ ਕਾਰਨ ਲਗਭਗ 2 ਦਰਜਨ ਤੋਂ ਵੱਧ ਟਰੇਨਾਂ ਆਪਣੇ ਤੈਅ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਉੱਥੇ ਹੀ ਕਈ ਫਲਾਈਟਸ ਰੱਦ ਕੀਤੀਆਂ ਗਈਆਂ ਹਨ। ਮੌਸਮ ਵਿਭਾਗ ਅਨੁਸਾਰ ਤਾਂ ਅਗਲੇ 5 ਦਿਨਾਂ ਤੱਕ ਦਿੱਲੀ-ਐੱਨ.ਸੀ.ਆਰ. ਦੇ ਲੋਕਾਂ ਨੂੰ ਸਵੇਰੇ ਅਤੇ ਸ਼ਾਮ ਦੇ ਸਮੇਂ ਅਜਿਹੀ ਹੀ ਧੁੰਦ ਦਾ ਸਾਹਮਣਾ ਕਰਨਾ ਪਵੇਗਾ। ਉੱਥੇ ਹੀ ਠੰਡ ਤੋਂ ਵੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਉੱਥੇ ਹੀ ਦਿੱਲੀ ਦੀ ਹਵਾ 'ਚ ਪ੍ਰਦੂਸ਼ਣ ਦਾ ਪੱਧਰ ਇਕ ਵਾਰ ਫਿਰ ਤੋਂ ਬੇਹੱਦ ਗੰਭੀਰ ਸਥਿਤੀ 'ਚ ਪਹੁੰਚ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਅੱਜ ਸਵੇਰੇ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 492 ਮਾਪਿਆ ਗਿਆ ਹੈ।

PunjabKesari
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News