ਦਿੱਲੀ-NCR ''ਚ 26 ਤੋਂ 30 ਅਕਤੂਬਰ ਤੱਕ ਨਿਰਮਾਣ ਕੰਮ ''ਚ ਲੱਗੀ ਪਾਬੰਦੀ

Friday, Oct 25, 2019 - 04:24 PM (IST)

ਨਵੀਂ ਦਿੱਲੀ— ਦੀਵਾਲੀ ਤੋਂ ਪਹਿਲਾਂ ਹਵਾ ਦੀ ਗੁਣਵੱਤਾ 'ਬੇਹੱਦ ਖਰਾਬ' ਸ਼੍ਰੇਣੀ 'ਚ ਪਹੁੰਚਣ 'ਤੇ ਸੁਪਰੀਮ ਕੋਰਟ ਵਲੋਂ ਅਧਿਕਾਰਤ ਸੰਸਥਾ ਈ.ਪੀ.ਸੀ.ਏ. ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ ਅਤੇ ਨੇੜੇ-ਤੇੜੇ ਦੇ ਉੱਪਨਗਰੀ ਸ਼ਹਿਰਾਂ 'ਚ 26 ਅਕਤੂਬਰ ਤੋਂ 30 ਅਕਤੂਬਰ ਤੱਕ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਭਵਨ ਨਿਰਮਾਣ ਗਤੀਵਿਧੀਆਂ 'ਤੇ ਪਾਬੰਦੀ ਰਹੇਗੀ। ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰਾਂ ਨੂੰ ਪੱਤਰ ਲਿਖ ਕੇ ਵਾਤਾਵਰਣ ਪ੍ਰਦੂਸ਼ਣ (ਰੋਕਥਾਮ ਅਤੇ ਕੰਟਰੋਲ) ਅਥਾਰਟੀ (ਈ.ਪੀ.ਸੀ.ਏ.) ਦੇ ਪ੍ਰਧਾਨ ਭੂਰੇ ਲਾਲ ਨੇ ਇਸ ਦੌਰਾਨ ਫਰੀਦਾਬਾਦ, ਗਾਜ਼ੀਆਬਾਦ, ਨੋਡਾ, ਗ੍ਰੇਟਰ ਨੋਇਡਾ, ਸੋਨੀਪਤ ਅਤੇ ਬਹਾਦਰਗੜ੍ਹ 'ਚ ਕੋਲਾ ਆਧਾਰਤ ਉਦਯੋਗਾਂ, ਬਿਜਲੀ ਯੰਤਰਾਂ ਨੂੰ ਬੰਦ ਕਰਨ ਦਾ ਨਿਰਦੇਸ਼ ਜਾਰੀ ਕੀਤਾ ਹੈ। 

26 ਤੋਂ 30 ਅਕਤੂਬਰ ਤੱਕ ਰਹਿਣਗੇ ਬੰਦ
ਇਹ ਪਾਬੰਦੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਪ੍ਰਸ਼ਾਂਤ ਗਾਰਗਵ ਦੀ ਅਗਵਾਈ 'ਚ 10 ਮੈਂਬਰੀ ਪ੍ਰਦੂਸ਼ਣ ਰੋਕੂ ਟਾਸਕ ਫੋਰਸ ਤੋਂ ਮਿਲੀ ਸਿਫਾਰਿਸ਼ ਦੇ ਆਧਾਰ 'ਤੇ ਲਗਾਈ ਗਈ ਹੈ। ਈ.ਪੀ.ਸੀ.ਏ. ਦੇ ਪ੍ਰਧਾਨ ਨੇ ਨਿਰਦੇਸ਼ ਦਿੱਤਾ,''ਦਿੱਲੀ 'ਚ ਅਜਿਹੇ ਉਦਯੋਗ ਜਿਨ੍ਹਾਂ ਨੇ ਹੁਣ ਤੱਕ ਪਾਈਪ ਆਧਾਰਤ ਕੁਦਰਤੀ ਗੈਸ ਨੂੰ ਨਹੀਂ ਅਪਣਾਇਆ ਹੈ, ਉਹ 26 ਅਕਤੂਬਰ ਤੋਂ 30 ਅਕਤੂਬਰ ਤੱਕ ਬੰਦ ਰਹਿਣਗੇ।'' ਉਨ੍ਹਾਂ ਨੇ ਸਥਾਪਨ ਏਜੰਸੀਆਂ ਨੂੰ ਪੰਜਾਬ ਅਤੇ ਹਰਿਆਣਾ 'ਚ ਪਰਾਲੀ ਸਾੜਨ 'ਤੇ ਰੋਕ ਲਈ ਸਖਤ ਕਾਰਵਾਈ ਕਰਨ ਅਤੇ ਪਟਾਕਿਆਂ ਅਤੇ ਪ੍ਰਦੂਸ਼ਣਕਾਰੀ ਵਾਹਨਾਂ ਨੂੰ ਚੱਲਦੇ ਦੇਖਣ 'ਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ ਹੈ।

ਐਡੀਸ਼ਨਲ ਲੇਬਰ ਫੋਰਸ ਦੀ ਨਿਯੁਕਤੀ ਕਰਨ ਦੇ ਆਦੇਸ਼
ਪੱਤਰ 'ਚ ਉਨ੍ਹਾਂ ਨੇ ਕਿਹਾ,''ਆਮ ਤੌਰ 'ਤੇ ਸੜਕ ਨਿਰਮਾਣ 'ਚ ਇਸਤੇਮਾਲ ਹੋਣ ਵਾਲੇ ਹਾਟ-ਮਿਕਸ ਯੰਤਰ, ਸਟੋਨ ਕ੍ਰੈਸ਼ਰ ਅਤੇ ਖੋਦਾਈ ਵਰਗੀਆਂ ਨਿਰਮਾਣ ਗਤੀਵਿਧੀਆਂ ਜਿਨ੍ਹਾਂ 'ਚੋਂ ਧੂੜ ਉੱਡਣ ਦੀ ਸੰਭਾਵਨਾ ਰਹਿੰਦੀ ਹੈ, ਉਹ ਦਿੱਲੀ, ਗੁਰੂਗ੍ਰਾਮ, ਫਰੀਦਾਬਾਦ, ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ, ਸੋਨੀਪਤ ਅਤੇ ਬਹਾਦਰਗੜ੍ਹ 'ਚ 26 ਅਕਤੂਬਰ ਤੋਂ 30 ਅਕਤੂਬਰ ਤੱਕ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਦਰਮਿਆਨ ਬੰਦ ਰਹਿਣਗੇ।'' ਈ.ਪੀ.ਸੀ.ਏ. ਨੇ ਦਿੱਲੀ ਆਵਾਜਾਈ ਪੁਲਸ ਅਤੇ ਕੋਲ ਦੇ ਸਾਰੇ ਇਲਾਕਿਆਂ 'ਚ ਐੱਨ.ਸੀ.ਆਰ. ਸ਼ਹਿਰਾਂ 'ਚ ਖਾਸ ਕਰ ਕੇ ਰਾਸ਼ਟਰੀ ਰਾਜਧਾਨੀ ਦੇ ਬੇਹੱਦ ਰੁਝੀ ਆਵਾਜਾਈ ਵਾਲੇ ਮਾਰਗਾਂ 'ਚ ਵਾਹਨਾਂ ਦੀ ਬਿਨਾਂ ਰੁਕਾਵਟ ਯਕੀਨੀ ਕਰਨ ਲਈ ਐਡੀਸ਼ਨਲ ਲੇਬਰ ਫੋਰਸ ਦੀ ਨਿਯੁਕਤੀ ਕਰਨ ਦਾ ਆਦੇਸ਼ ਦਿੱਤਾ ਹੈ। ਇਸ 'ਚ ਦਿੱਲੀ-ਐੱਨ.ਸੀ.ਆਰ. ਦੇ ਜ਼ਿਲਾ ਪ੍ਰਸ਼ਾਸਨਾਂ ਨੂੰ ਗੈਰ-ਕਾਨੂੰਨੀ ਰੂਪ ਨਾਲ ਚੱਲਣ ਵਾਲੇ ਉਦਯੋਗਾਂ ਅਤੇ ਅਣਅਧਿਕਾਰਤ ਫਿਊਲ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਕੋਈ ਰਿਆਇਤ ਨਹੀਂ ਵਰਤਣ ਦਾ ਨਿਰਦੇਸ਼ ਦਿੱਤਾ ਗਿਆ ਹੈ।

ਸ਼ੁੱਕਰਵਾਰ ਨੂੰ ਹਵਾ ਦੀ ਗੁਣਵੱਤਾ ਸਭ ਤੋਂ ਵਧ ਖਰਾਬ ਰਹੀ
ਇਹ ਸਾਰੇ ਕਦਮ ਸੀ.ਪੀ.ਸੀ.ਬੀ. ਵਲੋਂ ਬਣਾਏ ਗਏ 'ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ' ਦਾ ਹਿੱਸਾ ਹਨ, ਜਿਨ੍ਹਾਂ ਨੂੰ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਦੂਸ਼ਣ ਰੋਕੂ ਸਖਤ ਉਪਾਵਾਂ 'ਚ ਸੂਚੀਬੱਧ ਕੀਤਾ ਗਿਆ ਹੈ। ਦੀਵਾਲੀ ਤੋਂ 2 ਦਿਨ ਪਹਿਲਾਂ ਰਾਸ਼ਟਰੀ ਰਾਜਧਾਨੀ 'ਚ ਹਵਾ ਦੀ ਗੁਣਵੱਤਾ ਸ਼ੁੱਕਰਵਾਰ ਨੂੰ ਇਸ ਮੌਸਮ 'ਚ ਸਭ ਤੋਂ ਖਰਾਬ ਰਹੀ। ਸ਼ਹਿਰ ਦੀ ਕੁੱਲ ਹਵਾ ਗੁਣਵੱਤਾ ਸੂਚਕਾਂਕ (ਏ.ਕਊ.ਆਈ.) ਸ਼ੁੱਕਰਵਾਰ ਸਵੇਰੇ 8.30 ਵਜੇ ਤੱਕ 315 ਸੀ, ਜਦੋਂ ਕਿ ਵੀਰਵਾਰ ਸ਼ਾਮ ਇਹ 311 ਸੀ। ਰਾਸ਼ਟਰੀ ਰਾਜਧਾਨੀ 'ਚ ਜ਼ਿਆਦਾਤਰ ਥਾਂਵਾਂ 'ਤੇ ਏ.ਕਊ.ਆਈ. 'ਬੇਹੱਦ ਖਰਾਬ' ਸ਼੍ਰੇਣੀ 'ਚ ਦਰਜ ਕੀਤੀ ਗਈ, ਜਦੋਂ ਕਿ ਕੁਝ ਇਲਾਕਿਆਂ 'ਚ ਇਹ 'ਗੰਭੀਰ' ਸ਼੍ਰੇਣੀ 'ਚ ਦਰਜ ਕੀਤੀ ਗਈ।


DIsha

Content Editor

Related News