ਦਿੱਲੀ ਮੈਟਰੋ ਸਟੇਸ਼ਨ ''ਤੇ ਲੱਗੇ ''ਦੇਸ਼ ਦੇ ਗੱਦਾਰਾਂ ਨੂੰ, ਗੋਲੀ ਮਾਰੋ...'' ਦੇ ਨਾਅਰੇ

02/29/2020 4:31:02 PM

ਨਵੀਂ ਦਿੱਲੀ— ਦਿੱਲੀ ਮੈਟਰੋ ਦੀ ਬਲਿਊ ਲਾਈਨ 'ਤੇ ਇਕ ਟਰੇਨ 'ਚ ਅਤੇ ਰਾਜੀਵ ਚੌਕ ਸਟੇਸ਼ਨ 'ਤੇ ਸ਼ਨੀਵਾਰ ਨੂੰ ਕੁਝ ਨੌਜਵਾਨਾਂ ਨੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਸਮਰਥਨ 'ਚ ਨਾਅਰੇ ਲੱਗੇ ਉਨ੍ਹਾਂ ਨੇ 'ਦੇਸ਼ ਦੇ ਗੱਦਾਰਾਂ ਨੂੰ, ਗੋਲੀ ਮਾਰੋ....' ਵਰਗਾ ਨਾਅਰਾ ਵੀ ਲਗਾਇਆ। ਮੌਕੇ 'ਤੇ ਮੌਜੂਦ ਇਕ ਪੱਤਰਕਾਰ ਅਨੁਸਾਰ ਭਗਵਾ ਰੰਗ ਦੀ ਟੀ-ਸ਼ਰਟ ਅਤੇ ਕੁੜਤੇ ਪਾਏ 5-6 ਵਿਅਕਤੀ ਨੇ ਉਸ ਸਮੇਂ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ, ਜਦੋਂ ਟਰੇਨ ਸਟੇਸ਼ਨ 'ਤੇ ਰੁਕਣ ਹੀ ਵਾਲੀ ਸੀ।

ਅਚਾਨਕ ਹੋਈ ਇਸ ਘਟਨਾ ਦੇਖ ਯਾਤਰੀ ਹੋਏ ਹੈਰਾਨ 
ਟਰੇਨ ਤੋਂ ਉਤਰਨ ਦੇ ਬਾਅਦ ਵੀ ਇਨ੍ਹਾਂ ਲੋਕਾਂ ਨੇ ਸੀ.ਏ.ਏ. ਦੇ ਸਮਰਥਨ 'ਚ ਅਤੇ 'ਦੇਸ਼ ਦੇ ਗੱਦਾਰਾਂ ਨੂੰ, ਗੋਲੀ ਮਾਰੋ...'' ਵਰਗੇ ਨਾਅਰੇ ਲਗਾਏ। ਇਸ ਨਾਅਰੇਬਾਜ਼ੀ ਨਾਲ ਇਹ ਲੋਕ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਦੇਸ਼ ਦਾ ਨੌਜਵਾਨ ਬਾਹਰ ਨਿਕਲ ਕੇ ਸੀ.ਏ.ਏ. ਦਾ ਸਮਰਥਨ ਕਰ ਰਿਹਾ ਹੈ। ਮੈਟਰੋ 'ਚ ਸਫ਼ਰ ਕਰ ਰਹੇ ਕੁਝ ਯਾਤਰੀਆਂ ਨੇ ਜਿੱਥੇ ਉਨ੍ਹਾਂ ਨਾਲ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ, ਉੱਥੇ ਹੀ ਕੁਝ ਯਾਤਰੀ ਘਟਨਾ ਦਾ ਵੀਡੀਓ ਬਣਾਉਣ ਲੱਗੇ। ਸਟੇਸ਼ਨ 'ਤੇ ਮੌਜੂਦ ਬਹੁਤ ਸਾਰੇ ਯਾਤਰੀ ਅਚਾਨਕ ਹੋਈ ਇਸ ਘਟਨਾ ਨੂੰ ਹੈਰਾਨ ਹੋ ਕੇ ਦੇਖ ਰਹੇ ਸਨ।

ਨਾਅਰੇ ਲਗਾਉਣ ਵਾਲੇ ਨੌਜਵਾਨ ਹਿਰਾਸਤ 'ਚ ਲਏ ਗਏ
ਦਿੱਲੀ ਮੈਟਰੋ ਦੀ ਸੁਰੱਖਿਆ ਦੇਖਣ ਵਾਲੇ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ.ਆਈ.ਐੱਸ.ਐੱਫ.) ਦੇ ਜਵਾਨਾਂ ਨੇ ਪ੍ਰਦਰਸ਼ਨ ਕਰ ਰਹੇ ਵਿਅਕਤੀਆਂ ਨੂੰ ਰੋਕਿਆ ਅਤੇ ਉਨ੍ਹਾਂ ਨੂੰ ਦਿੱਲੀ ਪੁਲਸ ਦੇ ਹਵਾਲੇ ਕਰ ਦਿੱਤਾ। ਸੀ.ਆਈ.ਐੱਸ.ਐੱਫ. ਨੇ ਇਕ ਬਿਆਨ ਜਾਰੀ ਕਰ ਕੇ ਕਿਹਾ,''29 ਫਰਵਰੀ ਨੂੰ ਸਵੇਰੇ 10.25 ਵਜੇ ਰਾਜੀਵ ਚੌਕ ਮੈਟਰੋ ਸਟੇਸ਼ਨ 'ਤੇ 6 ਨੌਜਵਾਨ ਨਾਅਰੇ ਲਗਾਉਂਦੇ ਦਿਖਾਈ ਦਿੱਤੇ। ਉਨ੍ਹਾਂ ਨੂੰ ਤੁਰੰਤ ਸੀ.ਆਈ.ਐੱਸ.ਐੱਫ. ਵਲੋਂ ਰੋਕਿਆ ਗਿਆ ਅਤੇ ਅੱਗੇ ਦੀ ਕਾਰਵਾਈ ਲਈ ਪੁਲਸ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ। ਮੈਟਰੋ ਰੇਲ ਦੀ ਆਵਾਜਾਈ ਜਾਰੀ ਰਹੀ।'' 6 ਨੌਜਵਾਨਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।


DIsha

Content Editor

Related News