ਸੁਤੰਤਰਤਾ ਦਿਵਸ ''ਤੇ ਨਿਰਧਾਰਤ ਸਮੇਂ ਤੋਂ ਪਹਿਲਾਂ ਸ਼ੁਰੂ ਹੋਣਗੀਆਂ ਦਿੱਲੀ ਮੈਟਰੋ ਸੇਵਾਵਾਂ
Tuesday, Aug 13, 2024 - 04:40 PM (IST)
ਨਵੀਂ ਦਿੱਲੀ - ਆਮ ਲੋਕਾਂ ਨੂੰ ਸੁਤੰਤਰਤਾ ਦਿਵਸ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਸਹੂਲਤ ਪ੍ਰਦਾਨ ਕਰਦੇ ਹੋਏ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) 15 ਅਗਸਤ ਨੂੰ ਸਵੇਰੇ 4 ਵਜੇ ਟਰਮੀਨਲ ਸਟੇਸ਼ਨ ਤੋਂ ਆਪਣੀਆਂ ਸਾਰੀਆਂ ਲਾਈਨਾਂ 'ਤੇ ਰੇਲ ਸੰਚਾਲਨ ਸ਼ੁਰੂ ਕਰ ਦੇਵੇਗੀ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਸਾਰੀਆਂ ਡੀਐੱਮਆਰਸੀ ਲਾਈਨਾਂ 'ਤੇ ਰੇਲ ਸੇਵਾਵਾਂ ਸੁਤੰਤਰਤਾ ਦਿਵਸ 'ਤੇ ਸਵੇਰੇ 4 ਵਜੇ ਤੋਂ ਸਵੇਰੇ 6 ਵਜੇ ਤੱਕ 15 ਮਿੰਟ ਦੇ ਅੰਤਰਾਲ 'ਤੇ ਉਪਲਬਧ ਹੋਣਗੀਆਂ ਅਤੇ ਇਸ ਤੋਂ ਬਾਅਦ ਦੀ ਮਿਆਦ ਵਿੱਚ ਨਿਯਮਤ ਸਮਾਂ ਸਾਰਣੀ ਦੀ ਪਾਲਣਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ - ਮਨੂ ਭਾਕਰ ਤੇ ਨੀਰਜ ਚੋਪੜਾ ਦਾ ਕੀ ਹੋਵੇਗਾ ਵਿਆਹ? ਪਿਤਾ ਰਾਮ ਕਿਸ਼ਨ ਦਾ ਆਇਆ ਵੱਡਾ ਬਿਆਨ
ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਕੋਲ ਸੁਤੰਤਰਤਾ ਦਿਵਸ ਦੇ ਸਮਾਗਮ ਵਿਚ ਹਿੱਸਾ ਲੈਣ ਲਈ ਰੱਖਿਆ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਸੱਦਾ ਪੱਤਰ ਹਨ, ਉਹਨਾਂ ਨੂੰ ਸਟੇਸ਼ਨ 'ਤੇ ਵੈਧ ਫੋਟੋ ਪਛਾਣ ਪੱਤਰ ਦਿਖਾਉਣ 'ਤੇ ਦਾਖਲਾ ਅਤੇ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਵੇਗੀ। ਡੀਐੱਮਆਰਸੀ ਦੇ ਪ੍ਰਮੁੱਖ ਕਾਰਜਕਾਰੀ ਨਿਰਦੇਸ਼ਕ ਅਨੁਜ ਦਿਆਲ ਨੇ ਕਿਹਾ, "ਇਹ ਵਿਵਸਥਾ ਸਿਰਫ਼ ਲਾਲ ਕਿਲ੍ਹੇ, ਜਾਮਾ ਮਸਜਿਦ ਅਤੇ ਚਾਂਦਨੀ ਚੌਕ ਮੈਟਰੋ ਸਟੇਸ਼ਨਾਂ 'ਤੇ ਨਿਕਾਸ ਲਈ ਵੈਧ ਹੋਵੇਗੀ, ਜੋ ਸਥਾਨ ਦੇ ਸਭ ਤੋਂ ਨੇੜੇ ਹਨ। ਇਹ ਸੱਦਾ ਪੱਤਰ ਇਨ੍ਹਾਂ ਤਿੰਨਾਂ ਸਟੇਸ਼ਨਾਂ ਤੋਂ ਵਾਪਸੀ ਦੀ ਯਾਤਰਾ ਲਈ ਵੀ ਵੈਧ ਹੋਣਗੇ।'' ਦਿਆਲ ਨੇ ਕਿਹਾ ਕਿ ਇਨ੍ਹਾਂ ਪ੍ਰਬੰਧਾਂ ਬਾਰੇ ਯਾਤਰੀਆਂ ਨੂੰ ਸੂਚਿਤ ਕਰਨ ਲਈ ਰੇਲ ਦੇ ਅੰਦਰ ਨਿਯਮਤ ਘੋਸ਼ਣਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਯਾਤਰੀਆਂ ਦੀ ਯਾਤਰਾ ਦੇ ਖਰਚੇ ਦੀ ਭਰਪਾਈ ਡੀਐਮਆਰਸੀ ਰੱਖਿਆ ਮੰਤਰਾਲੇ ਵੱਲੋਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ - ਨਦੀ 'ਚ ਨਹਾਉਣ ਗਏ 7 ਨੌਜਵਾਨਾਂ ਦੀ ਮੌਤ, ਇੱਕੋ ਚਿਖਾ 'ਤੇ ਹੋਇਆ ਸਸਕਾਰ, ਧਾਹਾਂ ਮਾਰ ਰੋਇਆ ਸਾਰਾ ਪਿੰਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8