ਦਿੱਲੀ ''ਚ ਕੋਰੋਨਾ ਦਾ ਕਹਿਰ : ਮਨੀਸ਼ ਸਿਸੋਦੀਆ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ

04/16/2021 1:43:48 PM

ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਰਾਸ਼ਟਰੀ ਰਾਜਧਾਨੀ 'ਚ ਕੋਵਿਡ-19 ਦੇ ਪ੍ਰਬੰਧਨ ਲਈ ਸ਼ੁੱਕਰਵਾਰ ਨੂੰ ਨੋਡਲ ਮੰਤਰੀ ਕੀਤਾ ਗਿਆ। ਇਕ ਅਧਿਕਾਰਤ ਆਦੇਸ਼ 'ਚ ਇਹ ਜਾਣਕਾਰੀ ਦਿੱਤੀ ਗਈ। ਇਸ 'ਚ ਕਿਹਾ ਗਿਆ ਹੈ ਕਿ ਅਗਲੇ ਆਦੇਸ਼ ਤੱਕ ਸਿਸੋਦੀਆ ਅੰਤਰ-ਮੰਤਰਾਲੇ ਦੇ ਤਾਲਮੇਲ ਦੀ ਜ਼ਿੰਮੇਵਾਰੀ ਵੀ ਸੰਭਾਲਣਗੇ। ਸ਼ਹਿਰ 'ਚ ਕੋਵਿਡ-19 ਦੇ ਮਾਮਲੇ ਅਤੇ ਇਨਫੈਕਸ਼ਨ ਦੀ ਦਰ ਲਗਾਤਾਰ ਵਧਣ ਤੋਂ ਬਾਅਦ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਨਫੈਕਸ਼ਨ ਦੀ ਲੜੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਦੇ ਅਧੀਨ ਵੀਰਵਾਰ ਨੂੰ ਇਸ ਹਫ਼ਤੇ ਦੇ ਅੰਤ 'ਚ ਕਰਫਿਊ ਲਗਾਉਣ ਅਤੇ 30 ਅਪ੍ਰੈਲ ਤੱਕ ਮਾਲ, ਜਿਮ ਅਤੇ ਆਡੀਟੋਰੀਅਮ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਸੀ।

PunjabKesariਇਹ ਵੀ ਪੜ੍ਹੋ : ਕੋਰੋਨਾ ਨੇ ਫੜੀ ਰਫ਼ਤਾਰ, ਦੇਸ਼ 'ਚ ਰਿਕਾਰਡ 2 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ

ਸਿਹਤ ਵਿਭਾਗ ਅਨੁਸਾਰ, ਦਿੱਲੀ 'ਚ ਵੀਰਵਾਰ ਨੂੰ ਕੋਵਿਡ-19 ਦੇ 16,699 ਮਾਮਲੇ ਸਾਹਮਣੇ ਆਏ ਅਤੇ 112 ਮਰੀਜ਼ਾਂ ਦੀ ਮੌਤ ਹੋਈ। ਇਨਫੈਕਸ਼ਨ ਦੀ ਦਰ ਵੱਧ ਕੇ 20.22 ਫੀਸਦੀ ਹੋ ਗਈ, ਜੋ ਦਿੱਲੀ 'ਚ ਹੁਣ ਤੱਕ ਦੀ ਸਭ ਤੋਂ ਵੱਧ ਦਰ ਹੈ। ਬੁੱਧਵਾਰ ਨੂੰ ਸ਼ਹਿਰ 'ਚ ਇਨਫੈਕਸ਼ਨ ਦੇ ਹੁਣ ਤੱਕ ਦੇ ਸਭ ਤੋਂ ਵੱਧ 17,282 ਨਵੇਂ ਮਾਮਲੇ ਸਾਹਮਣੇ ਆਏ। ਪਿਛਲੇ ਕੁਝ ਦਿਨਾਂ 'ਚ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਵੱਧੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News