ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪਰਿਵਾਰ ਸਮੇਤ ਲਗਵਾਇਆ ਕੋਰੋਨਾ ਦਾ ਟੀਕਾ

04/03/2021 3:56:34 PM

ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਇੱਥੋਂ ਦੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ 'ਚ ਕੋਰੋਨਾ ਵਾਇਰਸ ਦਾ ਟੀਕਾ ਲਗਵਾਇਆ। ਟੀਕਾ ਲਗਵਾਉਣ ਤੋਂ ਬਾਅਦ ਉਨ੍ਹਾਂ ਨੇ ਟਵੀਟ ਕਰ ਕੇ ਡਾਕਟਰਾਂ ਅਤੇ ਵਿਗਿਆਨੀਆਂ ਨੂੰ ਧੰਨਵਾਦ ਦਿੱਤਾ ਅਤੇ ਕਿਹਾ ਕਿ ਕੇਂਦਰ ਨੂੰ ਉਮਰ ਤੈਅ ਕੀਤੇ ਬਿਨਾਂ ਟੀਕਾਕਰਨ ਦੀ ਮਨਜ਼ੂਰੀ ਦੇਣੀ ਚਾਹੀਦੀ ਹੈ।

PunjabKesariਸਿਸੋਦੀਆ ਨੇ ਟਵੀਟ ਕੀਤਾ,''ਹਸਪਤਾਲ 'ਚ ਅੱਜ ਪਰਿਵਾਰ ਸਮੇਤ ਟੀਕਾ ਲਗਵਾਇਆ। ਵਿਗਿਆਨੀਆਂ, ਮੈਡੀਕਲ ਟੀਮ ਅਤੇ ਹਰ ਕਿਸੇ ਨੂੰ ਧੰਨਵਾਦ, ਜਿਨ੍ਹਾਂ ਨੇ ਸਾਡੇ ਲਈ ਟੀਕਾ ਬਣਾਇਆ। ਕੇਂਦਰ ਸਰਕਾਰ ਨੂੰ ਉਮਰ ਤੈਅ ਕੀਤੇ ਬਿਨਾਂ ਹਰ ਕਿਸੇ ਨੂੰ ਟੀਕਾ ਲਗਵਾਉਣ ਦੀ ਵਿਵਸਥਾ ਕਰਨੀ ਚਾਹੀਦੀ ਹੈ। ਮਿਲ-ਜੁਲ ਕੇ ਕੋਵਿਡ-19 ਦਾ ਸਾਹਮਣਾ ਕਰੋ।'' ਮੌਜੂਦਾ ਸਮੇਂ 45 ਸਾਲਾ ਅਤੇ ਵੱਧ ਉਮਰ ਦੇ ਲੋਕਾਂ ਨੂੰ ਕੋਵਿਡ-19 ਦੀ ਟੀਕਾ ਲਗਾਇਆ ਜਾ ਰਿਹਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਿਛਲੇ ਮਹੀਨੇ ਸਰਕਾਰੀ ਐੱਲ.ਐੱਨ.ਜੇ.ਪੀ. ਹਸਪਤਾਲ 'ਚ ਆਪਣੇ ਮਾਤਾ-ਪਿਤਾ ਨਾਲ ਟੀਕਾ ਲਗਵਾਇਆ ਸੀ।

ਇਹ ਵੀ ਪੜ੍ਹੋ : ਕੋਵਿਡ-19 ਨਾਲ ਪੀੜਤ ਫਾਰੂਕ ਅਬਦੁੱਲਾ ਹਸਪਤਾਲ 'ਚ ਕਰਵਾਏ ਗਏ ਦਾਖ਼ਲ


DIsha

Content Editor

Related News