ਦਿੱਲੀ : ਘਰ ''ਚ ਏਕਾਂਤਵਾਸ ''ਤੇ ਵਿਵਾਦ, ਸਿਸੋਦੀਆ ਬੋਲੇ- DDMA ਦੀ ਬੈਠਕ ''ਚ ਫੈਸਲੇ ਦਾ ਵਿਰੋਧ ਕਰਾਂਗੇ

06/20/2020 1:25:29 PM

ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਦਿੱਲੀ ਸਰਕਾਰ ਘਰ 'ਚ ਏਕਾਂਤਵਾਸ ਦਾ ਪ੍ਰੋਗਰਾਮ ਰੱਦ ਕਰਨ ਦੇ ਉੱਪ ਰਾਜਪਾਲ ਦੇ ਆਦੇਸ਼ ਦਾ ਡੀ.ਡੀ.ਐੱਮ.ਏ. ਦੀ ਬੈਠਕ 'ਚ ਵਿਰੋਧ ਕਰੇਗੀ। ਸਿਸੋਦੀਆ ਨੇ ਸ਼ਨੀਵਾਰ ਬੈਠਕ ਤੋਂ ਕੁਝ ਹੀ ਮਿੰਟ ਪਹਿਲਾਂ ਇਹ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਆਦੇਸ਼ ਆਈ.ਸੀ.ਐੱਮ.ਆਰ. ਦੇ ਦਿਸ਼ਾ-ਨਿਰਦੇਸ਼ਾਂ ਦੇ ਵਿਰੁੱਧ ਹੈ ਅਤੇ ਇਸ ਨਾਲ ਦਿੱਲੀ 'ਚ ਅਰਾਜਕਤਾ ਪੈਦਾ ਹੋ ਜਾਵੇਗੀ। ਸਿਸੋਦੀਆ ਨੇ ਟਵੀਟ ਕੀਤਾ,''ਦਿੱਲੀ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਡੀ.ਡੀ.ਐੱਮ.ਏ.) ਦੀ ਬੈਠਕ ਦੁਪਹਿਰ ਨੂੰ ਹੋਵੇਗੀ। ਅਸੀਂ ਘਰ 'ਚ ਏਕਾਂਤਵਾਸ ਨੂੰ ਰੱਦ ਕਰਨ ਦੇ ਉੱਪ ਰਾਜਪਾਲ ਦੇ ਆਦੇਸ਼ ਦਾ ਵਿਰੋਧ ਕਰਾਂਗੇ ਅਤੇ ਇਸ ਨੂੰ ਬਦਲਣ ਦੀ ਮੰਗ ਕਰਾਂਗੇ।

ਘਰ 'ਚ ਏਕਾਂਤਵਾਸ ਦੇ ਪ੍ਰੋਗਰਾਮ ਨੂੰ ਰੱਦ ਕਰਨ ਦਾ ਇਹ ਆਦੇਸ਼ ਆਈ.ਸੀ.ਐੱਮ.ਆਰ. ਦੇ ਦਿਸ਼ਾ-ਨਿਰਦੇਸ਼ਾਂ ਦੇ ਉਲਟ ਹੈ ਅਤੇ ਇਸ ਨਾਲ ਦਿੱਲੀ 'ਚ ਅਰਾਜਕਤਾ ਪੈਦਾ ਹੋ ਜਾਵੇਗੀ।'' ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਨੇ ਸ਼ੁੱਕਰਵਾਰ ਨੂੰ ਆਦੇਸ਼ ਦਿੱਤਾ ਕਿ ਕੋਵਿਡ-19 ਦੇ ਹਰੇਕ ਮਰੀਜ਼ਾਂ ਲਈ ਘਰ 'ਤੇ ਏਕਾਂਤਵਾਸ ਦੀ ਬਜਾਏ 5 ਦਿਨ ਸੰਸਥਾਗਤ ਏਕਾਂਤਵਾਸ ਕੇਂਦਰ 'ਚ ਰਹਿਣਾ ਜ਼ਰੂਰ ਹੋਵੇਗਾ। ਦਿੱਲੀ ਸਰਕਾਰ ਨੇ ਇਸ ਆਦੇਸ਼ ਦਾ ਵਿਰੋਧ ਕਰਦੇ ਹੋਏ ਇਹ 'ਮਨਮਾਨਾ' ਆਦੇਸ਼ ਹੈ ਅਤੇ ਇਸ ਤੋਂ ਪਹਿਲਾਂ ਤੋਂ ਹੀ ਦਬਾਅ ਝੱਲ ਰਹੀ ਸਿਹਤ ਸੇਵਾ ਪ੍ਰਣਾਲੀ 'ਤੇ ਬੋਝ ਵਧੇਗਾ।


DIsha

Content Editor

Related News